ਸਵ.ਇੰਦਰਾ ਗਾਂਧੀ ਜੀ ਨੂੰ ਉਨ੍ਹਾਂ ਦੇ 105 ਵੇਂ ਜਨਮਦਿਨ ਮੌਕੇ ਕੀਤੀ ਗਈ ਸ਼ਰਧਾਂਜਲੀ ਭੇਂਟ
ਉਹਨਾਂ ਵੱਲੋ ਕੀਤਿਆਂ ਕੁਰਬਾਨੀਆਂ ਨੂੰ ਇਹ ਦੇਸ਼ ਕਦੇ ਨਹੀਂ ਭੁਲਾ ਸਕਦਾ - ਛਾਬੜਾ
ਸਵ.ਇੰਦਰਾ ਗਾਂਧੀ ਜੀ ਨੂੰ ਉਨ੍ਹਾਂ ਦੇ 105 ਵੇਂ ਜਨਮਦਿਨ ਮੌਕੇ ਕੀਤੀ ਗਈ ਸ਼ਰਧਾਂਜਲੀ ਭੇਂਟ।
ਉਹਨਾਂ ਵੱਲੋ ਕੀਤਿਆਂ ਕੁਰਬਾਨੀਆਂ ਨੂੰ ਇਹ ਦੇਸ਼ ਕਦੇ ਨਹੀਂ ਭੁਲਾ ਸਕਦਾ – ਛਾਬੜਾ
ਫਿਰੋਜ਼ਪੁਰ 19 ਨਵੰਬਰ, 2022: ਜ਼ਿਲ੍ਹਾ ਫਿਰੋਜ਼ਪੁਰ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਸਾਹਿਬਾਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ 105 ਵੇਂ ਜਨਮਦਿਨ ‘ਤੇ ਯਾਦ ਕਰਦਿਆਂ ਸ਼ਰਧਾ ਦੇ ਸੁਮਨ ਭੇਂਟ ਕੀਤੇ। ਸਵ.ਇੰਦਰਾ ਗਾਂਧੀ ਦਾ ਜਨਮ 19 ਨਵੰਬਰ 1917 ਨੂੰ ਹੋਇਆ ਸੀ। ਸ਼੍ਰੀ ਰਜਿੰਦਰ ਛਾਬੜਾ ( ਜ਼ਿਲ੍ਹਾ ਪ੍ਰਧਾਨ, ਫਿਰੋਜ਼ਪੁਰ ) ਅਤੇ ਪਰਮਿੰਦਰ ਸਿੰਘ ਹਾਂਡਾ ਜੀ ਨੇ ਇਸ ਮੌਕੇ ਕਿਹਾ ਕਿ ਉਹ ਇੱਕ ਕਾਰਜਕੁਸ਼ਲ ਪ੍ਰਧਾਨ ਮੰਤਰੀ ਅਤੇ ਸ਼ਕਤੀ ਸਵਰੂਪ ਮਹਿਲਾ ਸਨ। ਜਿਨ੍ਹਾਂ ਤੇ ਸਮੁੱਚਾ ਭਾਰਤ ਦੇਸ਼ ਮਾਣ ਕਰਦਾ ਹੈ। ਸੰਸਾਰ ਉਨ੍ਹਾਂ ਦੀ ਪ੍ਰਭਾਵਸ਼ਾਲੀ ਅਗਵਾਈ ਦੀ ਮਿਸਾਲ ਦਿੰਦਾ ਹੈ ਅਤੇ ਉਹ ਸਵ.ਇੰਦਰਾ ਗਾਂਧੀ ਨੂੰ ਹਮੇਸ਼ਾ ਅਪਣੇ ਆਦਰਸ਼ ਮੰਨਦੇ ਹਨ। ਛਾਬੜਾ ਜੀ ਨੇ ਕਿਹਾ, “ਉਨ੍ਹਾਂ ਦਾ ਜੀਵਨ ਦੇਸ਼ ਦੇ ਅਤੇ ਦੇਸ਼ ਵਾਸੀਆਂ ਨੂੰ ਸਮਰਪਿਤ ਸੀ ਅਤੇ ਮੈਂਨੂੰ ਹਮੇਸ਼ਾ ਉਨ੍ਹਾਂ ਤੋਂ ਪ੍ਰੇਰਨਾ ਮਿਲਦੀ ਹੈ।”
ਕਾਂਗਰਸ ਕਮੇਟੀ ਦੇ ਮੈਂਬਰਾਂ ਨੇ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਹ ਮਹਿਲਾ ਸਸ਼ਕਤੀਕਰਨ ਦੀ ਵੱਡੀ ਮਿਸਾਲ ਹਨ ਅਤੇ ਉਨ੍ਹਾਂ ਦਾ ਜੀਵਨ ਤੇ ਉੱਚਾ ਕਿਰਦਾਰ ਹਮੇਸ਼ਾ ਦੇਸ਼ਵਾਸੀਆਂ ਖਾਸਕਰ ਦੇਸ਼ ਦੀਆਂ ਮਹਿਲਾਵਾਂ ਨੂੰ ਪ੍ਰੇਰਿਤ ਕਰਦੇ ਰਹਿਣਗੇ।
ਦੇਸ਼ ਲਈ ਅਪਣੀ ਜਾਨ ਨੋਛਾਵਰ ਕਰਨ ਵਾਲੀ ਨੇਤਾ ਨੂੰ ਇਹ ਦੇਸ਼ ਹਮੇਸ਼ਾਂ ਅਪਣੇ ਦਿਲਾਂ ਵਿਚ ਜ਼ਿੰਦਾ ਰੱਖੇਗਾ।
ਸ਼ਰਧਾ ਦੇ ਸੁਮਨ ਭੇਂਟ ਕਰਨ ਮੌਕੇ ਸ.ਹਰਿੰਦਰ ਸਿੰਘ ਖੋਸਾ, ਸ਼੍ਰੀ.ਤਿਲਕਰਾਜ, ਸ.ਤੇਜਿੰਦਰ ਸਿੰਘ (ਬਿੱਟੂ), ਸ਼੍ਰੀ. ਸ਼੍ਰੀ.ਰਿੰਕੂ ਗਰੋਵਰ, ਸ਼੍ਰੀ.ਅਜੇ ਕੁਮਾਰ ਜੋਸ਼ੀ, ਸ਼੍ਰੀ.ਦਿਨੇਸ਼ ਸੋਈ ਆਦਿ ਹਾਜ਼ਰ ਸਨ।