ਸਵੱਛ ਭਾਰਤ ਮਿਸ਼ਨ ਤਹਿਤ ਵੱਖ-ਵੱਖ ਪਿੰਡਾਂ ਵਿੱਚ ਸਵੇਰੇ 4 ਤੋਂ 6 ਵਜੇ ਤੱਕ ਕੀਤੀ ਗਈ ਨਿਗਰਾਨੀ
ਮਮਦੋਟ/ਫ਼ਿਰੋਜ਼ਪੁਰ 12 ਜੁਲਾਈ 2018 ( ) ਸਵੱਛ ਭਾਰਤ ਮਿਸ਼ਨ ਤਹਿਤ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾ ਅਤੇ ਨਿਗਰਾਨ ਇੰਜੀ. ਸ੍ਰ. ਕੁਲਵੰਤ ਸਿੰਘ ਦੀਆਂ ਹਦਾਇਤਾਂ ਮੁਤਾਬਿਕ ਕਾਰਜਕਾਰੀ ਇੰਜੀ. ਸ੍ਰੀ. ਨਰਿੰਦਰ ਕੁਮਾਰ ਐੱਸ.ਡੀ.ਵੀ ਸੁਖਜੀਤ ਸਿੰਘ, ਜੇ.ਈ ਪ੍ਰੀਤਇੰਦਰ ਸਿੰਘ ਆਦਿ ਦੀ ਟੀਮ ਦੁਆਰਾ ਪਿੰਡ ਮੱਲਾ ਰਹੀਮੇ ਕੇ, ਪੋਜੋ ਕੇ ਉਤਾੜ, ਬਸਤੀ ਕਤੂਰਿਆ ਵਾਲੀ ਅਤੇ ਦੋਨਾ ਤੇਲੂਮੱਲ ਪਿੰਡਾਂ ਵਿੱਚ ਸਵੇਰੇ 4 ਤੋਂ 6 ਵਜੇ ਤੱਕ ਨਿਗਰਾਨੀ ਕੀਤੀ ਗਈ। ਇਸ ਮੌਕੇ ਤੇ ਪਿੰਡਾਂ ਵਿੱਚ ਚੱਲ ਰਹੇ ਸਵੱਛ ਭਾਰਤ ਮਿਸ਼ਨ ਤਹਿਤ ਪਖਾਨਿਆਂ ਦੀ ਚੈਕਿੰਗ ਕੀਤੀ ਗਈ ਅਤੇ ਕੰਮ ਦੀ ਪ੍ਰਗਤੀ ਵਧਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਇਸ ਮੌਕੇ ਤੇ ਕੋਈ ਵੀ ਪਿੰਡ ਵਾਸੀ ਖੁੱਲ੍ਹੇ ਵਿੱਚ ਸ਼ੌਚ ਜਾਂਦਾ ਨਹੀਂ ਪਾਇਆ ਗਿਆ ਅਤੇ ਪਿੰਡ ਵਾਸੀਆਂ ਨੂੰ ਖੁੱਲ੍ਹੇ ਵਿੱਚ ਸ਼ੌਚ ਜਾਣ ਦੇ ਬੁਰੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਲੋਕਾਂ ਨੇ ਆਪਣੀਆਂ ਜਲ ਸਪਲਾਈ ਦੀਆਂ ਸਮੱਸਿਆਵਾਂ ਤੋਂ ਵਿਭਾਗੀ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ, ਜਿਨ੍ਹਾਂ ਨੂੰ ਫ਼ੌਰੀ ਤੌਰ ਸਬੰਧਿਤ ਅਧਿਕਾਰੀਆਂ ਵੱਲੋਂ ਹੱਲ ਕੀਤਾ ਗਿਆ। ਐਕਸੀਅਨ ਨਰਿੰਦਰ ਕੁਮਾਰ ਨੇ ਕਿਹਾ ਕਿ ਪਖਾਨਿਆਂ ਦੇ ਚੱਲ ਰਹੇ ਕੰਮ ਨੂੰ ਇਸ ਮਹੀਨੇ ਦੇ ਅਖੀਰ ਤੱਕ ਹਰ ਹਾਲਤ ਵਿੱਚ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਮਾਸਟਰ ਬਲਜੀਤ ਸਿੰਘ, ਵਕੀਲ ਸਿੰਘ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।