ਸਰੀਰਕ ਪੱਖੋਂ ਕਮਜ਼ੋਰ ਵੋਟਰ ਆਪਣੀ ਸਾਈਕਲੀ `ਤੇ ਕਰ ਰਿਹੈ ਆਸ਼ੂ ਬੰਗੜ ਦਾ ਪ੍ਰਚਾਰ
ਆਸ਼ੂ ਬੰਗੜ ਦਾ ਪ੍ਰਚਾਰ ਕਰਦੇ ਨੌਜਵਾਨ ਨੇ ਕਿਹਾ ਸਰੀਰਕ ਪੱਖੋਂ ਕਮਜ਼ੋਰ ਹਾਂ ਪਰ ਮਾਨਸਿਕ ਪੱਖੋਂ ਨਹੀਂ
ਸਰੀਰਕ ਪੱਖੋਂ ਕਮਜ਼ੋਰ ਵੋਟਰ ਆਪਣੀ ਸਾਈਕਲੀ `ਤੇ ਕਰ ਰਿਹੈ ਆਸ਼ੂ ਬੰਗੜ ਦਾ ਪ੍ਰਚਾਰ
ਆਸ਼ੂ ਬੰਗੜ ਦਾ ਪ੍ਰਚਾਰ ਕਰਦੇ ਨੌਜਵਾਨ ਨੇ ਕਿਹਾ ਸਰੀਰਕ ਪੱਖੋਂ ਕਮਜ਼ੋਰ ਹਾਂ ਪਰ ਮਾਨਸਿਕ ਪੱਖੋਂ ਨਹੀਂ
ਤੁਹਾਡੇ ਸਭਨਾਂ ਦਾ ਮਿਲ ਰਿਹਾ ਸਾਥ ਮੇਰੇ ਅੰਦਰ ਨਵੀਂ ਰੂਹ ਫੂਕ ਰਿਹੈ- ਆਸ਼ੂ ਬੰਗੜ
ਫਿ਼ਰੋਜ਼ਪੁਰ, () – ਜਿਉਂ-ਜਿਉਂ ਵੋਟਾਂ ਦਾ ਦਿਨ ਨੇੜੇ ਆ ਰਿਹੈ ਤਿਉ-ਤਿਉਂ ਵੋਟਰਾਂ ਵਿਚ ਹੱਲਾਸ਼ੇਰੀ ਵਧਣ ਲੱਗੀ ਹੈ। ਕੁਝ ਅਜਿਹਾ ਹੀ ਵਰਤਾਰਾ ਉਦੋਂ ਵਾਪਰਿਆ ਜਦੋਂ ਸਰੀਰਕ ਪੱਖੋਂ ਕਮਜ਼ੋਰ ਵੋਟਰ ਨੇ ਕਾਂਗਰਸੀ ਉਮੀਦਵਾਰ ਦੀ ਹਮਾਇਤ `ਤੇ ਨਿੱਤਰਣ ਦਾ ਐਲਾਨ ਕੀਤਾ। ਕਾਂਗਰਸੀ ਉਮੀਦਵਾਰ ਆਸ਼ੂ ਬਾਂਗੜ ਦੀ ਹਮਾਇਤ `ਤੇ ਆਏ ਨੌਜਵਾਨ ਨੇ ਕਿਹਾ ਕਿ ਭਾਵੇਂ ਮੈਂ ਸਰੀਰਕ ਪੱਖੋਂ ਕਮਜ਼ੋਰ ਹਾਂ, ਪਰ ਮਾਨਸਿਕ ਤੌਰ `ਤੇ ਵਾਹਿਗੁਰੂ ਦੀ ਬਖਸਿ਼ਸ਼ ਹੈ ਅਤੇ ਮੈਂ ਪੰਜਾਬ ਅਤੇ ਆਪਣੇ ਹਲਕੇ ਦੇ ਵਿਕਾਸ ਲਈ ਕਾਂਗਰਸ ਨੂੰ ਹੀ ਵੋਟ ਪਾਵਾਂਗਾ। ਆਪਣੀ ਹਮਾਇਤ `ਤੇ ਆਏ ਨੌਜਵਾਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਾਂਗਰਸੀ ਉਮੀਦਵਾਰ ਆਸ਼ੂ ਬਾਂਗੜ ਨੇ ਕਿਹਾ ਕਿ ਤੁਹਾਡੇ ਸਭਨਾਂ ਦਾ ਮਿਲ ਰਿਹਾ ਸਾਥ ਮੇਰੇ ਅੰਦਰ ਨਵੀਂ ਰੂਹ ਫੂਕ ਰਿਹੈ ਅਤੇ ਮੈਂ ਤੁਹਾਡੇ ਸਾਥ ਸਦਕਾ ਹੀ ਇਹ ਸੀਟ `ਤੇ ਫਤਹਿ ਹਾਸਲ ਕਰਕੇ ਬਨਣ ਜਾ ਰਹੀ ਸਰਕਾਰ ਤੋਂ ਇਲਾਕੇ ਦੀ ਤਰੱਕੀ, ਉਨਤੀ ਲਈ ਸੌਗਾਤਾਂ ਲਿਆਂਵਾਗਾ ਤਾਂ ਜੋ ਹਲਕਾ ਨਿਵਾਸੀਆਂ ਦੀਆਂ ਉਮੀਦਾਂ `ਤੇ ਖਰ੍ਹਾ ਉਤਰ ਸਕਾਗਾ। ਉਨ੍ਹਾਂ ਕਿਹਾ ਕਿ ਉਸ ਵਿਅਕਤੀ ਨੂੰ ਕੋਈ ਮਾਤ ਕਿਵੇਂ ਦੇ ਸਕਦਾ ਹੈ, ਜਿਸ ਦਾ ਰੱਬ-ਰੂਪੀ ਲੋਕ ਸਾਥ ਦੇਣ ਅਤੇ ਮੈਂ ਹਲਕਾ ਨਿਵਾਸੀ ਦੇ ਇਕ-ਇਕ ਵੋਟਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜੋ ਮੈਂ ਆਪਣੇ ਹਲਕੇ ਵਿਚ ਆਉਣ `ਤੇ ਹੱਥਾਂ ਵਿਚ ਚੁੱਕ ਰਹੇ ਹਨ। ਕਾਂਗਰਸੀ ਉਮੀਦਵਾਰ ਆਸ਼ੂ ਬਾਂਗੜ ਦੀ ਹਮਾਇਤ ਵਿਚ ਨਾਅਰੇਬਾਜੀ ਕਰਦਿਆਂ ਉਕਤ ਨੌਜਵਾਨ ਨੇ ਜਿਥੇ ਆਪਣੇ ਸਾਈਕਲ `ਤੇ ਕਾਂਗਰਸ ਦਾ ਉੱਚਾ ਝੰਡਾ ਲਗਾਇਆ, ਉਥੇ ਆਪਣੇ ਸੰਗੀ-ਸਾਥੀਆਂ ਤੇ ਇਲਾਕਾ ਨਿਵਾਸੀਆਂ ਨੂੰ ਆਸ਼ੂ ਬਾਂਗੜ ਦੀ ਸੋਚ `ਤੇ ਪਹਿਰਾ ਦੇਣ ਦੀ ਅਪੀਲ ਕਰਨ ਦਾ ਦਾਅਵਾ ਕੀਤਾ।