Ferozepur News
ਸਰਕਾਰ ਵੱਲੋਂ ਕਰਜ਼ਾਈ ਕਿਸਾਨਾਂ ਦੀਆਂ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਦਾ ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਵੱਲੋਂ ਵਿਰੋਧ ਨਹੀਂ ਹੋਣ ਦੇਵਾਂਗੇ ਕੋਈ ਗ੍ਰਿਫ਼ਤਾਰੀ ਤੇ ਕੁਰਕੀ.ਲੋਹਕਾ
ਸਰਕਾਰ ਵੱਲੋਂ ਕਰਜ਼ਾਈ ਕਿਸਾਨਾਂ ਦੀਆਂ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਦਾ ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਵੱਲੋਂ ਵਿਰੋਧ ਨਹੀਂ ਹੋਣ ਦੇਵਾਂਗੇ ਕੋਈ ਗ੍ਰਿਫ਼ਤਾਰੀ ਤੇ ਕੁਰਕੀ.ਲੋਹਕਾ
ਫਿਰੋਜ਼ਪੁਰ, 21.4.2022: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੁੂਬਾ ਆਗੁੂ ਰਣਬੀਰ ਸਿੰਘ ਠੱਠਾ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲੋਹਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਕਿਸਾਨ ਵਿਰੋਧੀ ਤੇ ਕਾਰਪੋਰੇਟ ਪੱਖੀ ਚਿਹਰਾ ਸਾਹਮਣੇ ਆ ਗਿਆ ਹੈ. ਤੇ ਸਰਕਾਰ ਬਣਦੇ ਸਾਰ ਹੀ ਕੁਹਾੜਾ ਤਿੱਖਾ ਕਰਕੇ ਕੁਦਰਤੀ ਆਫ਼ਤਾਂ ਤੇ ਸਰਕਾਰੀ ਨੀਤੀਆਂ ਦੇ ਮਾਰੇ ਕਰਜ਼ਾਈ ਕਿਸਾਨਾਂ ਦੀ ਧੌਣ ਤੇ ਮਾਰਨਾ ਸ਼ੁਰੂ ਕਰ ਦਿੱਤਾ ਹੈ.ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਇਕੱਲੇ ਫਿਰੋਜ਼ਪੁਰ ਡਿਵੀਜ਼ਨ ਵਿੱਚ 30 ਹਜ਼ਾਰ ਡਿਫਾਲਟਰ ਕਿਸਾਨਾਂ ਨੂੰ ਖੇਤੀ ਵਿਕਾਸ ਤੇ ਸਹਿਕਾਰੀ ਬੈਂਕਾਂ ਵੱਲੋਂ ਨੋਟਿਸ ਭੇਜੇ ਗਏ ਤੇ ਜਲਾਲਾਬਾਦ ਵਿਕਾਸ ਬੈਂਕ ਵੱਲੋਂ 400 ਸੌ ਦੇ ਕਰੀਬ ਗ੍ਰਿਫ਼ਤਾਰੀ ਵਾਰੰਟ ਗੁਰੂ ਹਰਸਹਾਏ 200 ਸੌ ਵਰੰਟ ਫ਼ਾਜ਼ਿਲਕਾ ਵਿੱਚ 200 ਸੌ ਕਿਸਾਨਾਂ ਦੇ ਵਾਰੰਟ ਤਿਆਰ ਕੀਤੇ ਹਨ .ਇਸੇ ਤਰ੍ਹਾਂ ਫ਼ਿਰੋਜ਼ਪੁਰ ਵਿੱਚ ਵੀ ਸੈਂਕੜੇ ਕਿਸਾਨਾਂ ਦੇ ਵਾਰੰਟ ਤਿਆਰ ਕਰਕੇ ਗ੍ਰਿਫਤਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ.19 ਅਪ੍ਰੈਲ ਨੂੰ ਵੀ ਫਿਰੋਜ਼ਪੁਰ ਵਿੱਚ ਕਈ ਕਿਸਾਨਾਂ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ. ਜਿਹਨਾ ਨੂੰ ਜਥੇਬੰਦੀ ਵੱਲੋਂ ਮੌਕੇ ਤੇ ਪਹੁੰਚ ਕੇ ਰਿਹਾਅ ਕਰਵਾਇਆ ਗਿਆ ਸੀ. ਆਗੂਆਂ ਨੇ ਕਿਹਾ ਕਿ ਕਿਸਾਨਾਂ ਸਿਰ ਕਰਜ਼ੇ ਸਰਕਾਰਾਂ ਦੀਆਂ ਮਾੜੀਆਂ ਤੇ ਗ਼ਲਤ ਨੀਤੀਆਂ ਕਾਰਨ ਚੜ੍ਹੇ ਹਨ. ਤੇ ਇਨ੍ਹਾਂ ਕਰਜ਼ਿਆਂ ਤੇ ਲੀਕ ਮਾਰਨੀ ਸਰਕਾਰ ਦਾ ਕੰਮ ਹੈ.ਜੇਕਰ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਵਾਜਬ ਰੇਟ ਦਿੱਤੇ ਜਾਂਦੇ ਡਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਂਦੀ .ਤਾਂ ਅੱਜ ਕਿਸੇ ਵੀ ਕਿਸਾਨ ਸਿਰ ਨਾ ਤਾਂ ਕਰਜ਼ਾ ਹੁੰਦਾ ਤੇ ਨਾ ਹੀ ਬੈਂਕਾਂ ਦੀ ਕੋਈ ਦੇਣਦਾਰੀ ਹੁੰਦੀ .ਕਿਸਾਨ ਵੀ ਖੁਸ਼ਹਾਲ ਹੁੰਦਾ ਅਤੇ ਦੇਸ਼ ਦੀ ਆਰਥਿਕਤਾ ਵੀ ਮਜ਼ਬੂਤ ਹੁੰਦੀ. ਕਿਸਾਨਾ ਨੁੂੰ ਕਰਜ਼ਿਆਂ ਕਾਰਨ ਖੁਦਕੁਸ਼ੀਆਂ ਦੇ ਰਾਹ ਤੋਰਨ ਲਈ ਵੀ ਸਰਕਾਰਾਂ ਹੀ ਜ਼ਿੰਮੇਵਾਰ ਹਨ.ਜਥੇਬੰਦੀ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਗਿਆ .ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਤੇ ਨੋਟਸ ਭੇਜਣੇ ਤੁਰੰਤ ਬੰਦ ਕਰੇ ਨਹੀਂ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ. ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਕਰਨ ਵਾਲੀ ਤੇ ਕਾਰਪੋਰੇਟ ਘਰਾਣਿਆਂ ਦਾ ਲੱਖਾਂ ਕਰੋੜਾਂ ਦਾ ਕਰਜ਼ਾ ਮੁਆਫ ਕਰਨ ਵਾਲੀਆਂ ਸਰਕਾਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ.ਜਥੇਬੰਦੀ ਨੇ ਐਲਾਨ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਪਿੰਡ ਜਥੇਬੰਦ ਹੋਣ.ਜਥੇਬੰਦੀ ਨਾਂ ਦਾ ਕਿਸੇ ਕਿਸਾਨ ਦੀ ਗ੍ਰਿਫ਼ਤਾਰੀ ਹੋਣ ਦੇਵੇਗੀ ਤੇ ਨਾ ਹੀ ਕਿਸੇ ਦੀ ਜ਼ਮੀਨ ਨਿਲਾਮ ਹੋਣ ਦੇਵੇਗੀ.ਇਸ ਵਾਸਤੇ ਕੋਈ ਵੀ ਕੁਰਬਾਨੀ ਦੇਣੀ ਪਈ ਤਾਂ ਜਥੇਬੰਦੀ ਪਿੱਛੇ ਨਹੀਂ ਹਟੇਗਾ।