Ferozepur News
ਸਰਕਾਰੀ ਸੈਕੰਡਰੀ ਸਕੂਲ ਸ਼ਕੂਰ ਦੇ ਕੰਪਿਊਟਰ ਟੀਚਰ ਡਾ. ਨਵਜੋਤ ਕੌਰ ਨੂੰ ਅਮਰੀਕਾ ਵਿਖੇ ਸਿਖਿਆ ਦੇ ਖੇਤਰ ਵਿੱਚ ਲੀਡਰਸ਼ਿਪ ਅਤੇ ਵਿਸ਼ਾ ਸਮੀਖਿਆ ਦੇ ਖੋਜ ਕਾਰਜ ਲਈ ਮਿਲੀ ਫੈਲੋਸ਼ਿਪ
ਸਰਕਾਰੀ ਸੈਕੰਡਰੀ ਸਕੂਲ ਸ਼ਕੂਰ ਦੇ ਕੰਪਿਊਟਰ ਟੀਚਰ ਡਾ. ਨਵਜੋਤ ਕੌਰ ਨੂੰ ਅਮਰੀਕਾ ਵਿਖੇ ਸਿਖਿਆ ਦੇ ਖੇਤਰ ਵਿੱਚ ਲੀਡਰਸ਼ਿਪ ਅਤੇ ਵਿਸ਼ਾ ਸਮੀਖਿਆ ਦੇ ਖੋਜ ਕਾਰਜ ਲਈ ਮਿਲੀ ਫੈਲੋਸ਼ਿਪ
ਫਿਰੋਜ਼ਪੁਰ, ਅਗਸਤ 5, 2022: ਸਰਕਾਰੀ ਸੈਕੰਡਰੀ ਸਕੂਲ ਸ਼ਕੂਰ ਦੇ ਕੰਪਿਊਟਰ ਟੀਚਰ ਡਾ. ਨਵਜੋਤ ਕੌਰ ਨੂੰ ਅਮਰੀਕਾ ਦੇ ਸ਼ਹਿਰ ਫਲੋਰੀਡਾ ਵਿਖੇ ਫਲੋਰੀਡਾ ਦੀ ਸਰਕਾਰੀ ਯੂਨੀਵਰਸਿਟੀ ਵੱਲੋਂ ਸਿਖਿਆ ਦੇ ਖੇਤਰ ਵਿੱਚ ਲੀਡਰਸ਼ਿਪ ਅਤੇ ਵਿਸ਼ਾ ਸਮੀਖਿਆ ਦੇ ਖੋਜ ਕਾਰਜ ਅਤੇ ਅਸਸਿਸਟੈਂਟਸ਼ਿਪ ਲਈ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਹੈ, ਜੋ ਕੇ 2026 ਤਕ ਜਾਰੀ ਰਹੇਗੀ | ਇਥੇ ਇਹ ਵਰਨਣ ਯੋਗ ਹੈ ਕਿ ਡਾ ਨਵਜੋਤ ਕੌਰ ਜੋ ਸਰਕਾਰੀ ਸਕੂਲ ਸ਼ਕੂਰ ਵਿਖੇ 2009 ਤੋਂ ਕੰਪਿਊਟਰ ਫੈਕਲਟੀ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਪਹਿਲਾਂ ਵੀ ਦੇਸਾਂ ਦੇ ਅੰਤਰਰਾਸ਼ਟਰੀ ਸੰਬੰਧਾਂ ਵਿੱਚ ਰਿਸਰਚ ਲਈ ਦੁਬਈ ਅਤੇ ਬੰਗਲੌਰ ਦੀਆਂ ਨਾਮੀ ਸੰਸਥਾਵਾਂ ਤੋਂ ਅਵਾਰਡ ਹਾਸਲ ਕਰ ਚੁਕੇ ਹਨ ਅਤੇ ਉਹ ਹੁਣ ਤਕ ਵੱਖ ਵੱਖ ਵਿਸ਼ਿਆਂ ( ਕੰਪਿਊਟਰ ਸਾਇੰਸ, ਫਿਲੋਸੋਫੀ, ਪੋਲੀਟੀਕਲ ਸਾਇੰਸ, ਇੰਗਲਿਸ਼, ਹਿਸਟਰੀ, ਸਿੱਖਿਆ, ਅੰਤਰਰਾਸ਼ਟਰੀ ਸੰਬੰਧ) ਵਿੱਚ 7 ਡਿਗਰੀਆਂ ਕਰ ਚੁਕੇ ਹਨ ਅਤੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਕਈ ਖੋਜ ਪੱਤਰ ਪ੍ਰਕਾਸ਼ਿਤ ਕਰ ਚੁਕੇ ਹਨ। 2019 ਵਿੱਚ ਓਹਨਾ ਨੇ Phd ਦੀ ਡਿਗਰੀ ਪ੍ਰਾਪਤ ਕੀਤੀ ਅਤੇ ਉਸ ਉਪਰੰਤ ਓਹਨਾ ਨੇ ਫਲੋਰੀਡਾ ਵਿਖੇ ਬਹੁਤ ਸਾਰੇ ਇੰਟਰਨੈਸ਼ਨਲ ਖੋਜਕਰਤਾਵਾਂ ਨੂੰ ਪਛਾੜਦੇ ਹੋਏ ਆਪਨਾ ਸਥਾਨ ਬਨਾਇਆ।
ਇਸ ਫੈਲੋਸ਼ਿਪ ਅਧੀਨ ਉਹ ਸਿਖਿਆ ਦੇ ਭਾਰਤੀ ਅਤੇ ਅਮਰੀਕੀ ਵਿਭਾਗ ਵਿੱਚ ਵਿਭਿੰਤਾਵਾਂ ਅਤੇ ਨੀਤੀਆਂ ਦੀ ਇਮਪਲੀਮੈਂਟੇਸ਼ਨ ਸੰਬੰਧਿਤ ਖੋਜ ਕਾਰਜ ਕਰਨਗੇ । ਡਾ ਨਵਜੋਤ ਕੌਰ ਦੀਆਂ ਇਹਨਾਂ ਉਪਲੱਬਧੀਆਂ ਕਰਕੇ ਸਮੂਹ ਕੰਪਿਊਟਰ ਅਧਿਆਪਕਾਂ ਦਾ ਸਿਰ ਮਾਣ ਨਾਲ ਉਚਾ ਹੋਇਆ ਹੈ।
ਇਸ ਮੌਕੇ ਜ਼ਿਲੇ ਦੇ ਸਮੂਹ ਅਧਿਆਪਕਾਂ ਵੱਲੋਂ ਉਹਨਾਂ ਨੂੰ ਸ਼ੁੱਭ ਇਛਾਵਾਂ ਦਿੱਤੀਆਂ।