ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲ) ਫਿਰੋਜ਼ਪੁਰ ਵਿਖੇ ਹੈਨਰੀ ਫੈਓਲ ਕਾਮਰਸ ਕਲੱਬ ਵਲੋਂ ਸੈਮੀਨਾਰ ਕਰਵਾਇਆ
ਫਿਰੋਜ਼ਪੁਰ 25 ਦਸੰਬਰ (ਏ.ਸੀ.ਚਾਵਲਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲ) ਫਿਰੋਜ਼ਪੁਰ ਵਿਖੇ ਪ੍ਰਿੰਸੀਪਲ ਕਮ ਕਲੱਬ ਚੇਅਰਮੈਨ ਗੁਰਚਰਨ ਸਿੰਘ ਦੀ ਰਹਿਨੁਮਾਈ ਹੇਠ ਸਕੂਲ ਦੀ ਹੈਨਰੀ ਫੈਓਲ ਕਾਮਰਸ ਕਲੱਬ ਦੇ ਲੈਕਚਰਾਰ ਕਾਮਰਸ ਕਮ ਕਲੱਬ ਪ੍ਰਧਾਨ ਜਗਦੀਪ ਪਾਲ ਸਿੰਘ ਦੇ ਯਤਨਾ ਸਦਕਾ ਲੈਕਚਰਾਰ ਕਾਮਰਸ ਕਮ ਕਲੱਬ ਸਕੱਤਰ ਸੋਨੀਆ ਗੁਪਤਾ ਦੀ ਪ੍ਰਧਾਨਗੀ ਹੇਠ ''ਪ੍ਰਗਤੀ ਲਈ ਯੋਜਨਾ ਸਫਲਤਾ ਦਾ ਰਾਹ'' ਹੇਠ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ। ਮੰਚ ਸੰਚਾਲਨ ਕਰਦੇ ਹੋਏ ਕਲੱਬ ਪ੍ਰਧਾਨ ਜਗਦੀਪ ਪਾਲ ਸਿੰਘ ਨੇ ਦੱਸਿਆ ਕਿ ਇਸ ਸੈਮੀਨਾਰ ਵਿਚ ਡਾ. ਹਰਬਿਲਾਸ ਹੀਰਾ ਗੌਰਮਿੰਟ ਕਾਲਜ ਲੁਧਿਆਣਾ ਤੋਂ ਵਿਸ਼ੇਸ਼ ਰਿਸੋਰਸ ਪਰਸਨ ਸ਼ਾਮਲ ਹੋਏ। ਕਾਮਰਸ ਵਿਸ਼ੇ ਦੇ ਵਿਦਿਆਰਥੀ ਵਿਚ ਸੈਮੀਨਰ ਦਾ ਆਯੋਜਨ ਹਰ ਸਾਲ ਦੀ ਤਰ•ਾਂ ਇਸ ਵਾਰ ਵੀ 12ਵੀਂ ਦੀ ਪੜ•ਾਈ ਤੋਂ ਬਾਅਦ ਕੀ ਕਰੀਏ ਬਾਰੇ ਵਿਚਾਰ ਚਰਚਾ ਹੋਵੇਗੀ। ਸੈਮੀਨਾਰ ਦੀ ਸ਼ੁਰੂਆਤ ਕਲੱਬ ਚੇਅਰਮੈਨ ਵਲੋਂ ਸੈਮੀਨਾਰ ਦੀ ਮਹੱਤਤਾ ਬਾਰੇ ਕਰਕੇ ਕੀਤੀ ਗਈ। ਇਸ ਸੈਮੀਨਾਰ ਵਿਚ 78 ਕਾਮਰਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸੈਮੀਨਾਰ ਵਿਚ ਡਾ. ਪ੍ਰੋਫੈਸਰ ਹਰਬਿਲਾਸ ਹੀਰਾ ਵਲੋਂ ਸਮੂਹ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾ 'ਸਵੈ ਮੁਲਾਂਕਣ'' ਕਰਨ ਦੀ ਪ੍ਰਸ਼ਨਾਵਲੀ ਰਾਹੀਂ ਮੁਲਾਂਕਣ ਕਰਵਾਇਆ ਕਿ ਸਾਡੀ ਸੋਚ ਕੀ ਹੈ, ਅਸੀਂ ਦੂਜੇ ਮਿੱਤਰ ਦੇ ਕਾਰਨ ਕਿਹੜੇ ਰਾਹ ਤੇ ਜਾਣ ਬਾਰੇ ਸੋਚ ਰਹੇ ਹਾਂ, ਅਰਥਾਤ ਨਿਰਣਾ ਲੈਣ ਬਾਰੇ ਗੱਲ ਕੀਤੀ। ਗਲਤ ਨਿਰਣਾ ਲੈਣ ਨਾਲ ਸਮੇਂ ਦੀ ਬਰਬਾਦੀ ਹੋਵੇਗੀ, ਇਕ ਵਾਰ ਸਮਾਂ ਨਿਕਲਿਆ ਉਹ ਹੱਥ ਨਹੀਂ ਆਉਂਦਾ। ਜਦੋਂ ਅਸੀਂ ਪੜ•ਦੇ ਹਾਂ ਜਾਂ ਪੜਾਈ ਦੀ ਤਿਆਰ ਲਈ ਹੁੰਦੇ ਹਾਂ, ਸਾਡਾ ਦਿਮਾਗ, ਸਰੀਰ ਇਸ ਪ੍ਰਤੀ ਰੁਚੀ ਲਵੇ, ਦਿਮਾਗ ਦੀ ਇਕਾਰਗਤਾ ਬਨਾਉਣ ਲਈ ਐਕਟੀਵੀਟੀ ਰਾਹੀਂ ਰਸਤਾ ਤਿਆਰ ਕੀਤਾ ਜਾ ਸਕਦਾ ਹੈ। ਇਸ ਮੌਕੇ ਕੈਰੀਅਰ ਦੀ ਚੋਣ ਕਰਨ ਬਾਰੇ ਵਿੱਤ, ਬੈਕਿੰਗ ਚਾਰਟਡ ਅਕਾਊਂਟੈਂਟ, ਕੰਪਨੀ ਸੈਕਟਰੀ, ਬੀ. ਬੀ. ਏ., ਬੀਮਾ, ਵਿਦੇਸ਼ੀ ਵਪਾਰ, ਦਲਾਲੀ, ਪੈਸਾ ਖਰਚ ਕਰਾਉਣ ਲਈ ਵਿਸੇਲੈਸਕ ਲਾਗਤ ਲੇਖਾਕਾਰ, ਵਿਗਿਆਪਨ ਆਦਿ ਬਾਰੇ ਨੌਕਰੀ ਲੈਣ ਇਨ•ਾਂ ਅਹੁਦਿਆਂ ਦੇ ਹਾਜ਼ਰ ਹੋਣ ਲਈ ਨਿਰਧਾਰਿਤ ਯੋਗਤਾ, ਇਸ ਪ੍ਰਕਾਰ ਨੌਕਰੀ ਹਾਸਲ ਕਰਨ ਲਈ ਮੁੱਢਲੀ ਤਨਖਾਹ ਬਾਰੇ ਵੀ ਵਿਸ਼ੇਸ਼ ਗੱਲ ਕੀਤੀ ਗਈ । ਸਵੱਛ ਭਾਰਤ ਮਿਸ਼ਨ ਅਧੀਨ ਲਗਾਏ ਕੈਂਪ ਦੌਰਾਨ ਵਲੰਟੀਅਰਜ਼ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਵਾਤਾਵਰਨ ਬਚਾਓ ਬਾਰੇ ਡਿਪਲੋਮੇ ਰਾਹੀਂ ਪ੍ਰਾਪਤ ਰੋਜ਼ਗਾਰ ਦੇ ਮੌਕਿਆਂ ਬਾਰੇ ਵੀ ਦੱਸਿਆ। ਇਸ ਸੈਮੀਨਾਰ ਵਿਚ ਸੁਖਵੀਰ ਸਿੰਘ ਕਲੱਬ ਸਕੱਤਰ, ਵਿਜੈ ਕੁਮਾਰ ਸਕੱਤਰ, ਗੌਰਵਪਾਲ ਪ੍ਰੈਸ ਸਕੱਤਰ, ਲੈਕਚਰਾਰ ਅਰਵਿੰਦਰ ਧਵਨ ਅਤੇ ਰਾਜੇਸ਼ ਗਰੋਵਰ ਆਦਿ ਵੀ ਹਾਜ਼ਰ ਸਨ।