Ferozepur News
ਸਮੈਮ ਸਕੀਮ ਸਾਲ 2024-25 ਅਧੀਨ ਅਪਲਾਈ ਕੀਤੀਆਂ ਦਰਖਾਸਤਾਂ ਦਾ ਡਰਾਅ
ਸਮੈਮ ਸਕੀਮ ਸਾਲ 2024-25 ਅਧੀਨ ਅਪਲਾਈ ਕੀਤੀਆਂ ਦਰਖਾਸਤਾਂ ਦਾ ਡਰਾਅ
ਫ਼ਿਰੋਜ਼ਪੁਰ, 10 ਦਸੰਬਰ 2024: ਖੇਤੀ ਮਸ਼ੀਨਰੀ ਦੀ ਸਮੈਮ ਸਕੀਮ ਅਧੀਨ ਜਿਹਨਾਂ ਕਿਸਾਨਾਂ ਵੱਲੋਂ ਦਰਖਾਸਤਾਂ ਦਿੱਤੀਆਂ ਗਈਆਂ ਸਨ, ਉਹਨਾਂ ਦਾ ਡਰਾਅ ਸੁਕਰਵਾਰ ਮਿਤੀ 13 ਦਸੰਬਰ 2024 ਨੂੰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਕੱਢਿਆ ਜਾਣਾ ਹੈ।
ਇਸ ਬਾਬਤ ਮੁੱਖ ਖੇਤੀਬਾੜੀ ਅਫਸਰ ਗੁਰਪ੍ਰੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਹ ਅਰਜ਼ੀਆਂ agrimachinerypb.com ਪੋਰਟਲ ’ਤੇ ਕਿਸਾਨਾਂ ਵੱਲੋਂ ਦਿੱਤੀਆਂ ਗਈਆਂ ਜਿਹਨਾਂ ਵਿੱਚ 338 ਕਿਸਾਨ ਗਰੁੱਪਾਂ, 168 ਨਿੱਜੀ ਕਿਸਾਨ ਜਰਨਲ ਕੈਟਾਗੇਰੀ ਤੇ,141 ਸਪੈਸ਼ਲ ਕੰਪੋਨੈਂਟ ਅਧੀਨ ਅਰਜੀਆਂ ਪ੍ਰਾਪਤ ਹੋਈਆਂ ਸਨ ਅਤੇ ਇਹਨਾਂ ਦਾ ਡਰਾਅ ਕੰਪਿਊਟਰਾਈਡ ਲਾਟਰੀ ਸਿਸਟਮ ਰਾਹੀਂ ਮਿਤੀ 13 ਦਸੰਬਰ 2024 ਨੂੰ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਰ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਦਫਤਰ ਵਿਖੇ ਕੱਢਿਆ ਜਾਣਾ ਹੈ।