Ferozepur News
ਸਬ-ਇੰਸਪੈਕਟਰ ਦਵਿੰਦਰ ਪ੍ਰਕਾਸ਼ ਯੂਨਾਈਟਿਡ ਨੇਸ਼ਨ 'ਚ ਕਰਨਗੇ ਭਾਰਤ ਦੀ ਨੁਮਾਇੰਦਗੀ
ਸਬ-ਇੰਸਪੈਕਟਰ ਦਵਿੰਦਰ ਪ੍ਰਕਾਸ਼ ਯੂਨਾਈਟਿਡ ਨੇਸ਼ਨ 'ਚ ਕਰਨਗੇ ਭਾਰਤ ਦੀ ਨੁਮਾਇੰਦਗੀ
ਜ਼ੀਰਾ, 13 ਅਕਤੂਬਰ ( ਮਨਜੀਤ ਸਿੰਘ ਢਿੱਲੋਂ ) – 'ਯੂਨਾਈਟਿਡ ਨੇਸ਼ਨ ਪੀਸ ਕੀਪਿੰਗ ਅਥਾਰਟੀ' ਵੱਲੋਂ ਲਈ ਗਈ ਪੰਜ ਸੂਤਰੀ ਪ੍ਰੀਖਿਆ ਵਿੱਚੋਂ ਸਫਲਤਾ ਹਾਸਿਲ ਕਰਨ ਵਾਲੇ ਸਦਰ ਥਾਣਾ ਜ਼ੀਰਾ ਦੇ ਐਸ.ਐਚ.ਓ ਦਵਿੰਦਰ ਪ੍ਰਕਾਸ਼ ਯੂਨਾਈਟਿਡ ਨੇਸ਼ਨ ਪੀਸ ਕੀਪਿੰਗ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਹਰਦੇਵ ਸਿੰਘ ਬੋਪਾਰਾਏ ਨੇ ਦੱਸਿਆ ਕਿ ਯੂ.ਐਨ.ਓ ਦੇ ਵਫਦ ਵੱਲੋਂ ਲਏ ਗਏ ਲਿਖਤੀ ਟੈਸਟ, ਭਾਸ਼ਾ ਸਕਿੱਲ, ਡ੍ਰਾਈਵਿੰਗ ਸਕਿੱਲ, ਕੰਪਿਊਟਰ ਸਿੱਖਿਆ, ਤੇਜੀ ਨਾਲ ਫੈਸਲਾ ਲੈਣ ਦੀ ਸਮਰੱਥਾ ਅਤੇ ਸੰਪੂਰਨ ਸਖਸ਼ੀਅਤ ਵਜੋਂ ਸਬ-ਇੰਸਪੈਕਟਰ ਦਵਿੰਦਰ ਪ੍ਰਕਾਸ਼ ਦੀ ਚੋਣ ਕੀਤੀ ਗਈ ਹੈ। ਇਸ ਸਬੰਧੀ ਦਵਿੰਦਰ ਪ੍ਰਕਾਸ਼ ਨੂੰ ਵਧਾਈ ਦਿੰਦਿਆਂ ਉਹਨਾਂ ਨੇ ਇਸ ਗੱਲ ਨੂੰ ਪੂਰੇ ਪੁਲਿਸ ਵਿਭਾਗ ਦਾ ਮਾਣ ਦੱਸਿਆ।