Ferozepur News
ਸਕੂਲ ਸਿੱਖਿਆ ਵਿਭਾਗ ਦੁਆਰਾ ਐੱਨਐੱਸਕਿਊਐੱਫ ਅਧੀਨ ਪਾਸ ਵਿਦਿਆਰਥੀਆਂ ਨੂੰ ਇੰਫੋਰਮੇਸ਼ਨ ਟੈਕਨੋਲੇਜੀ ਕਿੱਟਾਂ ਵੰਡੀਆਂ

ਸਕੂਲ ਸਿੱਖਿਆ ਵਿਭਾਗ ਦੁਆਰਾ ਐੱਨਐੱਸਕਿਊਐੱਫ ਅਧੀਨ ਪਾਸ ਵਿਦਿਆਰਥੀਆਂ ਨੂੰ ਇੰਫੋਰਮੇਸ਼ਨ ਟੈਕਨੋਲੇਜੀ ਕਿੱਟਾਂ ਵੰਡੀਆਂ
ਫ਼ਿਰੋਜ਼ਪੁਰ (29 ਜੂਨ) ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ੍ਰੀਮਤੀ ਕੁਲਵਿੰਦਰ ਕੌਰ ,ਸ੍ਰੀ ਕੋਮਲ ਅਰੋਡ਼ਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਫਿਰੋਜ਼ਪੁਰ ਜੀ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਦੁਆਰਾ ਐੱਨਐੱਸਕਿਊਐੱਫ ਅਧੀਨ ਪਾਸ ਵਿਦਿਆਰਥੀਆਂ ਨੂੰ ਵੱਖ ਵੱਖ ਪ੍ਰਕਾਰ ਦੀਆਂ ਕਿੱਟਾਂ ਵੱਖ ਵੱਖ ਸਕੂਲਾਂ ਵਿੱਚ ਵੰਡੀਆਂ ਗਈਆਂ ।
ਇਸੇ ਲੜੀ ਅਧੀਨ ਅੱਜ ਸ਼ਹੀਦ ਸੁਖਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੱਲਾਂਵਾਲਾ ਖਾਸ, ਫਿਰੋਜ਼ਪੁਰ ਵਿੱਚ ਵਿਦਿਆਰਥੀਆਂ ਨੂੰ ਆਈ ਟੀ ਕੰਪੋਨੈਂਟ ਅਧੀਨ ਕਿੱਤਾ ਵੰਡੀਆਂ ਗਈਆ ।ਪ੍ਰਿੰਸੀਪਲ ਸੰਜੀਵ ਟੰਡਨ ਨੇ ਦੱਸਿਆ ਕਿ ਇਹ ਕਿੱਟਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਉਣ ਵਾਲੇ ਭਵਿੱਖ ਲਈ ਦਿੱਤੀਆਂ ਗਈਆਂ ਹਨ ਤਾਂ ਜੋ ਸਵੇ-ਰੋਜਗਾਰ ਨੂੰ ਵਧਾਵਾ ਦਿੱਤਾ ਜਾ ਸਕੇ । ਇਸ ਸਮੇਂ ਵੋਕੇਸ਼ਨਲ ਟ੍ਰੇਨਰ ਸਿਮਰਨਜੀਤ ਕੌਰ, ਮਮਤਾ ਚਾਵਲਾ, ਲੈਕਚਰਾਰ ਰਜਿੰਦਰ ਕੌਰ, ਨਿਰਵੈਰ ਸਿੰਘ, ਅਦਰਸ਼ਪਾਲ, ਦੀਪਕ ਸ਼ਰਮਾ, ਹਰਜਿੰਦਰ ਸਿੰਘ ਅਤੇ ਸਮੂਹ ਸਟਾਫ ਨੇ ਬੱਚਿਆਂ ਨੂੰ ਉਹਨਾਂ ਦੇ ਉਜਵਲ ਭਵਿੱਖ ਦੀਆਂ ਸ਼ੁਭ