Ferozepur News

ਸਕੂਲਾਂ ਦਾ ਸਮਾਜਿਕ ਆਡਿਟ ਹੋਵੇਗਾ– ਕਟਾਰੀਆ

darshansingh
ਫ਼ਿਰੋਜ਼ਪੁਰ 23 ਫਰਵਰੀ (M.L.Tiwari) ਜ਼ਿਲ•ਾ ਸਿੱਖਿਆ ਅਫ਼ਸਰ(ਐ.ਸਿ.) ਫ਼ਿਰੋਜਪੁਰ ਸ.ਦਰਸ਼ਨ ਸਿੰਘ ਕਟਾਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ  ਹਦਾਇਤਾਂ ਅਨੁਸਾਰ ਸਮੂੰਹ ਸਕੂਲਾਂ ਵਿਚ ਸਮਾਜਿਕ ਆਡਿਟ ਦੀ ਸ਼ੁਰੂਆਤ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਜ਼ਿਲੇ• ਦੇ ਸਮੂਹ ਪ੍ਰਾਇਮਰੀ , ਅਪਰ- ਪ੍ਰਾਇਮਰੀ ਸਕੂਲਾਂ ਦਾ ਸਮਾਜਿਕ ਆਡਿਟ ਮਿਤੀ 27 ਫਰਵਰੀ 2015 ਨੂੰ ਦੁਪਹਿਰ 12:00 ਵਜੇ ਤੋਂ 3:00 ਵਜੇ ਤੱਕ ਹੋਵੇਗਾ। ਉਨ•ਾਂ ਕਿਹਾ ਕਿ ਸਮਾਜਿਕ ਆਡਿਟ ਲਈ ਇੱਕ ਕਮੇਟੀ ਬਣਾਈ ਜਾਵੇਗੀ, ਜਿਸ ਵਿਚ ਘੱਟ ਤੋਂ ਘੱਟ ਛੇ ਤੋ ਸੱਤ ਮੈਂਬਰ ਹੋਣਗੇ। ਜਿਸ ਵਿਚ ਮਾਪੇ (ਨਾਨ ਐਸ.ਐਮ.ਸੀ. ਮੈਂਬਰ), ਮਾਪੇ (ਐਸ.ਐਮ.ਸੀ. ਮੈਂਬਰ) , ਹੈੱਡ ਮਾਸਟਰ /ਅਧਿਆਪਕ/ਪੇਡੂ ਸਿੱਖਿਆ ਕਮੇਟੀ/ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ । ਜਿਸ ਵਿਚ ਸਮੂਹ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਅਤੇ ਪੰਚਾਇਤ ਦੇ ਮੈਂਬਰਾਂ ਨੂੰ ਸਕੂਲ ਵਿਚ ਬੁਲਾ ਕੇ ਉਨ•ਾਂ ਨੂੰ ਸਕੂਲ ਦੇ ਕੰਮਾਂ/ਗ੍ਰਾਂਟਾ/ਮਿਡ ਡੇ ਮੀਲ ਦਾ ਸਮਾਜਿਕ ਆਡਿਟ ਕਰਵਾਇਆ ਜਾਵੇਗਾ । ਉਨ•ਾਂ ਦੱਸਿਆ ਕਿ ਇਸ ਸਬੰਧੀ ਸਮੂਹ ਬੀ.ਪੀ.ਈ.ਓਜ਼ ਅਤੇ ਸਮੂੰਹ ਸਕੂਲ ਮੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਕੰਮ ਨੂੰ ਸਹੀ ਢੰਗ ਨਾਲ ਨੇਪਰੇ ਚਾੜਿ•ਆਂ ਜਾਵੇ। ਉਨ•ਾਂ ਦੱਸਿਆ ਕਿ ਸਮਾਜਿਕ ਆਡਿਟ ਲਈ ਸਮੂਹ ਚੇਅਰਮੈਨ , ਮੈਂਬਰ ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਸੱਦਾ ਪੱਤਰ ਵੀ ਭੇਜਿਆ ਜਾ ਰਿਹਾ ਹੈ । ਇਸ ਮੌਕੇ ਉਨ•ਾਂ ਨਾਲ ਦੀਪਕ ਸੇਤੀਆ ਜ਼ਿਲ•ਾ ਪ੍ਰੋਜੈਕਟ ਕੋਆਰਡੀਨੇਟਰ , ਸਰਬਜੀਤ ਸਿੰਘ ਅਸਿਸਟੈਂਟ ਜ਼ਿਲ•ਾ ਪ੍ਰੋਜੈਕਟ ਕੋਆਰਡੀਨੇਟਰ , ਆਫ਼ਿਸ ਅਸਿਸਟੈਂਟ ਪ੍ਰਵੀਨ ਕੁਮਾਰ, ਸੰਦੀਪ ਕੁਮਾਰ, ਸੁਨੀਲ ਕੁਮਾਰ ਜੇ.ਈ. ਆਦਿ ਵੀ ਹਾਜ਼ਰ ਸਨ ।

Related Articles

Back to top button