ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ
ਫਿਰੋਜ਼ਪੁਰ 11 ਜਨਵਰੀ (): ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਸਿਆਸੀਆਂ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜੋਗਿੰਦਰ ਸਿੰਘ ਜਿੰਦੂ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਰਾ ਮਿਲਿਆ ਜਦ ਪਿੰਡ ਝੋਕ ਹਰੀਹਰ ਦੇ ਦੋ ਦਰਜਨ ਤੋਂ ਜ਼ਿਆਦਾ ਪਰਿਵਾਰ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਜੋਗਿੰਦਰ ਸਿੰਘ ਜਿੰਦੂ ਦੀ ਅਗਵਾਈ ਵਿਚ ਸ਼ਾਮਲ ਹੋ ਗਏ। ਇਸ ਮੌਕੇ ਜਿੰਦੂ ਨੇ ਸ਼ਾਮਲ ਹੋਣ ਵਾਲਿਆਂ ਦੇ ਗਲ ਵਿਚ ਸਿਰੋਪੇ ਪਾ ਕੇ ਪੂਰਾ ਮਾਨ ਸਤਿਕਾਰ ਦਿੱਤਾ ਅਤੇ ਆਖਿਆ ਕਿ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਪਾਰਟੀ ਪੂਰਾ ਮਾਨ ਸਤਿਕਾਰ ਦੇਵੇਗੀ। ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਬਲਜੀਤ ਸਿੰਘ ਮੈਂਬਰ ਪੰਚਾਇਤ, ਸੋਨੂੰ ਪੁੱਤਰ ਹਲੀਫ ਸਾਬਕਾ ਮੈਂਬਰ ਬਲਾਕ ਸੰਮਤੀ ਮੈਂਬਰ, ਪ੍ਰਦੀਪ, ਰਾਜਾ, ਕੇਵਲ ਸਿੰਘ ਸਾਬਕਾ ਮੈਂਬਰ, ਕਾਬਲ ਸਿੰਘ, ਰਵਿੰਦਰ ਸਿੰਘ, ਹੀਰਾ, ਲਖਵਿੰਦਰ, ਹਰਜੀਤ ਸਿੰਘ, ਗੁਰਲਾਲ ਸਿੰਘ, ਗੁਰਪ੍ਰੀਤ ਸਿੰਘ, ਕਾਕਾ ਸਿੰਘ, ਯੂਸਫ, ਬਿੱਲਾ, ਸੁਰਿੰਦਰ ਸਿੰਘ, ਅਸ਼ੋਕ, ਬਿੰਦਰ, ਲਖਵਿੰਦਰ, ਡੋਲਾ, ਕਸ਼ਮੀਰ, ਕਾਲਾ, ਵਰਿਆਮ, ਪ੍ਰੇਮ, ਮਹਿੰਦਰ, ਜੋਗਿੰਦਰ, ਮਾਨਾ, ਨਿੱਕਾ ਬਾਬਾ ਆਦਿ ਸ਼ਾਮਲ ਹੋਏ। ਜੋਗਿੰਦਰ ਸਿੰਘ ਜਿੰਦੂ ਨੇ ਆਖਿਆ ਕਿ ਜਿੰਨ੍ਹਾਂ ਵਿਕਾਸ ਅਕਾਲੀ ਭਾਜਪਾ ਦੀ ਸਰਕਾਰ ਨੇ ਕੀਤਾ ਹੈ ਉਸ ਤੋਂ ਸੂਬੇ ਦੇ ਲੋਕ ਭਲੀਭਾਂਤ ਜਾਣੂ ਹਨ। ਇਸੇ ਵਿਕਾਸ ਦੇ ਚੱਲਦੇ ਲੋਕ ਅਕਾਲੀ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਲੋਕ ਕਾਂਗਰਸ ਦੀਆਂ ਲੂੰਬੜਾਂ ਚਾਲਾਂ ਵਿਚ ਨਹੀਂ ਆਉਣਗੇ। ਉਨ੍ਹਾਂ ਨੇ ਆਮ ਪਾਰਟੀ ਬਾਰੇ ਆਖਿਆ ਕਿ ਸੂਬੇ ਵਿਚ ਆਮ ਪਾਰਟੀ ਦਾ ਕੋਈ ਅਧਾਰ ਨਹੀਂ ਹੈ। ਜੋਗਿੰਦਰ ਸਿੰਘ ਜਿੰਦੂ ਨੇ ਆਖਿਆ ਕਿ ਲੋਕ ਇਨ੍ਹਾਂ ਦੋਵਾਂ ਪਾਰਟੀਆਂ ਨੁੰ ਮੂੰਹ ਤੱਕ ਨਹੀਂ ਲਗਾਉਣਗੇ ਅਤੇ ਸੂਬੇ ਵਿਚ ਤੀਜੀ ਵਾਰ ਅਕਾਲੀ ਭਾਜਪਾ ਦੀ ਸਰਕਾਰ ਬਨਾਉਣਗੇ। ਇਸ ਮੌਕੇ ਬਲਜਿੰਦਰ ਸਿੰਘ ਪੀਏ, ਸੋਨੂੰ, ਅਮਨਦੀਪ ਸਿੰਘ, ਰਾਜਪਾਲ ਤੋਂ ਇਲਾਵਾ ਹੋਰ ਅਕਾਲੀ ਭਾਜਪਾ ਵਰਕਰ ਹਾਜ਼ਰ ਸਨ।