ਸ਼ਿਵ ਭਗਤਾਂ ਮੁੱਖ ਮੰਤਰੀ ਪੰਜਾਬ ਦੇ ਨਾਮ ਭੇਜਿਆ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਮਿਲ ਮੁਹੱਲਾ ਅੱਸੀ ਫਿਲਮ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ
ਸ਼ਿਵ ਭਗਤਾਂ ਮੁੱਖ ਮੰਤਰੀ ਪੰਜਾਬ ਦੇ ਨਾਮ ਭੇਜਿਆ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਮਿਲ ਮੁਹੱਲਾ ਅੱਸੀ ਫਿਲਮ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ
ਫ਼ਿਰੋਜ਼ਪੁਰ, ਭਗਵਾਨ ਸ਼ਿਵ ਭੋਲੇ ਦਾ ਭੇਸ ਅਪਣਾ ਕੇ ਗਾਲੀ-ਗਲੋਚ ਕਰਦੀ ਫਿਲਮ ਮੁਹੱਲਾ ਅੱਸੀ ਦੇ ਵਿਰੋਧ ਵਿਚ ਅੱਜ ਹਿੰਦੂ ਸਮਾਜ ਨੇ ਮਹਾਂ ਕਾਵੜ ਸੰਘ ਪੰਜਾਬ ਦੇ ਬੈਨਰ ਹੇਠ ਇਕੱਠੇ ਹੋ ਮੁੱਖ ਮੰਤਰੀ ਪੰਜਾਬ ਦੇ ਨਾਮ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਸੌਂਪਿਆ। ਰੋਹ ਵਿਚ ਆਏ ਸ਼ਿਵ ਭਗਤਾਂ ਨੇ ਕਿਹਾ ਕਿ ਹਿੰਦੂ ਸਾਰੇ ਧਰਮਾਂ ਦਾ ਮਾਣ-ਸਤਿਕਾਰ ਕਰਦਾ ਹੈ ਅਤੇ ਇਸ ਤਰ•ਾਂ ਦੀਆਂ ਫਿਲਮਾਂ ਬਣਾ ਕੇ ਡਾਇਰੈਕਟਰ, ਪ੍ਰੋਡਿਊਸਰ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਕੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਦੀਆਂ ਕੋਝੀਆਂ ਹਰਕਤਾਂ ਕਰ ਰਹੇ ਹਨ। ਇਸ ਮੌਕੇ ਬੋਲਦਿਆਂ ਨਿਤੇਸ਼ ਕੁਮਾਰ, ਰਾਮ ਲੁਭਾਇਆ ਧਵਨ ਨੇ ਕਿਹਾ ਕਿ ਉਨ•ਾਂ ਵੱਲੋਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਦਿੱਤੇ ਮੰਗ ਪੱਤਰ ਵਿਚ ਤੁਰੰਤ ਮੁਹੱਲਾ ਅੱਸੀ ਫਿਲਮ ਅਤੇ ਟ੍ਰੇਲਰਾਂ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਉਕਤ ਧਰਮ ਦੇ ਭ੍ਰਿਸ਼ਟ ਲੋਕਾਂ ਨੇ ਜਿਥੇ ਭਗਵਾਨ ਸ੍ਰੀ ਸ਼ਿਵ ਭੋਲੇ ਜੀ ਦਾ ਭੇਸ ਅਪਣਾ ਕੇ ਫੋਟੋ ਖਿਚਵਾਉਣ ਬਦਲੇ 100/200 ਰੁਪਏ ਦੀ ਮੰਗ ਕੀਤੀ ਹੈ, ਉਥੇ ਭਗਵਾਨ ਦੇ ਮੂੰਹੋਂ ਗਾਲ•ਾਂ ਕੱਢ ਆਪਣੇ ਸ਼ੈਤਾਨ ਦਿਮਾਗ ਦਾ ਪ੍ਰਗਟਾਵਾ ਕੀਤਾ ਹੈ। ਉਨ•ਾਂ ਕਿਹਾ ਕਿ ਜੇਕਰ ਜਲਦ ਇਸ ਫਿਲਮ ਅਤੇ ਟ੍ਰੇਲਰਾਂ 'ਤੇ ਰੋਕ ਨਾ ਲਗਾਈ ਗਈ ਤਾਂ ਹਿੰਦੂ ਸਮਾਜ ਵੱਲੋਂ ਆਪਣੇ ਗੁਰੂਆਂ ਦੀ ਕੀਤੇ ਇਸ ਨਿਰਾਦਰ ਨੂੰ ਠਲਣ ਲਈ ਰੋਸ ਮੁਜ਼ਾਹਰੇ ਕੀਤੇ ਜਾਣਗੇ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਤੁਰੰਤ ਇਸ ਵਿਚ ਦਖਲ ਦਿੰਦਿਆਂ ਫਿਲਮ 'ਤੇ ਪਾਬੰਦੀ ਲਗਾਵੇ ਨਹੀਂ ਤਾਂ ਉਹ ਸੂਬਾ ਪੱਧਰੀ ਸੰਘਰਸ਼ ਕਰਨ ਤੋਂ ਵੀ ਪਿਛੇ ਨਹੀਂ ਹਟਣਗੇ।ਇਸ ਮੌਕੇ ਪਵਨ ਭੰਡਾਰੀ, ਵਿਨੋਦ ਧਵਨ, ਗੌਰਵ ਕੁਮਾਰ ਬਹਿਲ, ਰਜਿੰਦਰ ਕੁਮਾਰ ਰੋਮੀ ਸਮੇਤ ਵੱਡੀ ਗਿਣਤੀ ਸ਼ਿਵ ਭਗਤ ਹਾਜ਼ਰ ਸਨ।