ਸ਼ਾਇਰ ਅਨਿਲ ਆਦਮ ਵੱਲੋਂ ਸੰਪਾਦਤ ਦੋ ਹਿੰਦੀ ਬਾਲ ਪੁਸਤਕਾਂ ‘ ਸੰਗੀਤਕਾਰ ਗਧਾ ‘ ਅਤੇ ‘ ਘਮੰਡ ਕਾ ਸਿਰ ਨੀਚਾ ‘ ਦਾ ਲੋਕ ਅਰਪਣ
ਸ਼ਾਇਰ ਅਨਿਲ ਆਦਮ ਵੱਲੋਂ ਸੰਪਾਦਤ ਦੋ ਹਿੰਦੀ ਬਾਲ ਪੁਸਤਕਾਂ ‘ ਸੰਗੀਤਕਾਰ ਗਧਾ ‘ ਅਤੇ ‘ ਘਮੰਡ ਕਾ ਸਿਰ ਨੀਚਾ ‘ ਦਾ ਲੋਕ ਅਰਪਣ
ਫ਼ਿਰੋਜ਼ਪੁਰ, 14.7.2020: ਸਰਹੱਦੀ ਸ਼ਹਿਰ ਫ਼ਿਰੋਜ਼ਪੁਰ ਵਿੱਚ ਸ਼ਬਦ ਸੱਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ (ਰਜਿ) ਵੱਲੋਂ ਸਰਕਾਰ ਦੇ ਫ਼ਿਜ਼ੀਕਲ ਡਿਸਟੈਂਸਿੰਗ ਦੀਆਂ ਹਦਾਇਤਾਂ ਪਾਲਣ ਕਰਦਿਆਂ ਕਰਵਾਏ ਇੱਕ ਸਾਦੇ ਪਰ ਭਾਵ ਪੂਰਤ ਸਮਾਗਮ ਵਿੱਚ ਪੰਚਤੰਤਰ ਦੀਆਂ ਕਹਾਣੀਆਂ ਤੇ ਅਧਾਰਿਤ ਸ਼ਾਇਰ ਅਨਿਲ ਆਦਮ ਵੱਲੋਂ ਸੰਪਾਦਤ ਦੋ ਹਿੰਦੀ ਬਾਲ ਪੁਸਤਕਾਂ ‘ ਸੰਗੀਤਕਾਰ ਗਧਾ ‘ ਅਤੇ ‘ ਘਮੰਡ ਕਾ ਸਿਰ ਨੀਚਾ ‘ ਦਾ ਲੋਕ ਅਰਪਣ ਕੀਤਾ ਗਿਆ।
ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰਿੰਸੀਪਲ ਦਿਨੇਸ਼ ,ਪ੍ਰੋ.ਗੁਰਤੇਜ ਕੋਹਾਰਵਾਲਾ,ਪ੍ਰੋ.ਜਸਪਾਲ ਘਈ, ਪ੍ਰੋ ਕੁਲਦੀਪ ਅਤੇ ਅਨਿਲ ਆਦਮ ਸ਼ਾਮਲ ਹੋਏ।
ਪ੍ਰੋ.ਜਸਪਾਲ ਘਈ ਨੇ ਅਨਿਲ ਆਦਮ ਦੀ ਸ਼ਖ਼ਸੀਅਤ ਅਤੇ ਉਸਦੀਆਂ ਰਚਨਾਤਮਿਕ ਸਰਗਰਮੀਆਂ ਬਾਰੇ ਚਾਨਣਾ ਪਾਉਂਦਿਆਂ ਉਸ ਦੇ ਸਿਰਜਣਾਤਮਕ ਜਗਤ ਦੇ ਬਹੁਪਰਤੀ ਪਾਸਾਰਾਂ ਬਾਰੇ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਸੁਖਜਿੰਦਰ ਫ਼ਿਰੋਜ਼ਪੁਰ ਨੇ ਬਾਲ ਸਾਹਿਤ ਦੇ ਇਤਿਹਾਸ ਪ੍ਰਸੰਗ ਨੂੰ ਅੱਜ ਨਾਲ ਜੋੜ ਕੇ ਇਸ ਦੀ ਅਜੋਕੇ ਵਕਤਾਂ ਵਿੱਚ ਲੋੜ ਤੇ ਜ਼ੋਰ ਦਿੱਤਾ। ਪ੍ਰੋ.ਗੁਰਤੇਜ ਕੋਹਾਰਵਾਲਾ ਨੇ ਬਾਲ ਸਾਹਿਤ ਦੇ ਖੇਤਰ ਵਿੱਚ ਅਨਿਲ ਆਦਮ ਦੀ ਦਖ਼ਲਅੰਦਾਜ਼ੀ ਸ਼ੁੱਭ ਵਰਤਾਰਾ ਹੈ।ਪ੍ਰਿੰਸੀਪਲ ਦਿਨੇਸ਼ ਨੇ ਅਨਿਲ ਆਦਮ ਅਤੇ ਕਲਾਪੀਠ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਮੰਚ ਸੰਚਾਲਕ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਹਰਮੀਤ ਵਿਦਿਆਰਥੀ ਨੇ ਕਾਲਜ ਮੈਨੇਜਮੈਂਟ, ਪ੍ਰਿੰਸੀਪਲ ਅਤੇ ਸਟਾਫ਼ ਦਾ ਧੰਨਵਾਦ ਕਰਦਿਆਂ ਅਨਿਲ ਆਦਮ ਦੀ ਤਾਜ਼ਾ ਪ੍ਰਾਪਤੀ ਲਈ ਮੁਬਾਰਕ ਦਿੱਤੀ।
ਇਸ ਸਾਦਾ ਜਿਹੇ ਸਮਾਗਮ ਵਿੱਚ ਪ੍ਰੋ.ਕੁਲਦੀਪ, ਰਾਜੀਵ ਖ਼ਿਆਲ,ਪੑੋ. ਕਪਿਲ ਦੇਵ, ਡਾ. ਅਮਨਦੀਪ ਸਿੰਘ, ਡਾ. ਜੀਤ ਪਾਲ, ਪੑੋ. ਯਾਦਵਿੰਦਰ ਸਿੰਘ, ਪੑੋ. ਇਕਬਾਲ ਸਿੰਘ ਵੀ ਸ਼ਾਮਲ ਹੋਏ।