ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿੱਚ ਰਾਮ ਨੌਵੀਂ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਰਾਮ ਚਰਿਤ ਮਾਨਸ ਦੇ ਜਾਪ ਉਪਰੰਤ ਭੋਗ ਪਾਏ ਗਏ
ਫਿਰੋਜ਼ਪੁਰ:- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿੱਚ ਉਪ ਰਜਿਟਰਾਰ ਵਿਨੋਦ ਕੁਮਾਰ ਸ਼ਰਮਾ ਦੇ ਯਤਨਾਂ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਰਾਮ ਨੌਵੀਂ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਰਾਮ ਚਰਿਤ ਮਾਨਸ ਦੇ ਜਾਪ ਉਪਰੰਤ ਭੋਗ ਪਾਏ ਗਏ ਅਤੇ ਹਵਨ ਤੋਂ ਬਾਅਦ ਸਮੂਹ ਸਟਾਫ ਵਿੱਚ ਪ੍ਰਸ਼ਾਦ ਅਤੇ ਲੰਗਰ ਵਰਤਾਇਆ।ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਉਹਨਾਂ ਸਾਰਿਆਂ ਨੂੰ ਇਸ ਪਵਿੱਤਰ ਪੁਰਬ ਦੀ ਮੁਬਾਰਕਬਾਦ ਦਿੱਤੀ ਅਤੇ ਭਗਵਾਨ ਰਾਮ ਦੀਆਂ ਸਿੱਖਿਆਵਾਂ ਦੇ ਧਾਰਨੀ ਹੋਣ ਦਾ ਸੁਨੇਹਾ ਦਿੱਤਾ।ਸ੍ਰੀ ਵਿਨੋਦ ਕੁਮਾਰ ਸ਼ਰਮਾ ਨੇ ਦੱਸਿਆ ਕਿ ਸੰਸਥਾ ਦੀ ਖੁਸ਼ਹਾਲੀ ਅਤੇ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਅਤੇ ਸਰਬਪੱਖੀ ਨੂੰ ਮੁੱਖ ਰੱਖਦੇ ਹੋਏ ਰਾਮ ਨੌਵੀਂ ਮੌਕੇ ਇਹ ਜਾਪ ਕਰਵਾਏ ਗਏ।ਇਸ ਦੌਰਾਨ ਮਦਨ ਕੁਮਾਰ ,ਸਤਿੰਦਰ ਕੁਮਾਰ,ਅਮਰਜੀਤ, ਸੰਜੀਵ ਕੁਮਾਰ ਅਤੇ ਇੰਦਰਜੀਤ ਵੱਲੋਂ ਪ੍ਰਮੁੱਖ ਸੇਵਾ ਨਿਭਾਈ ਗਈ। ਇਸ ਮੌਕੇ ਡਾ. ਏ ਕੇ ਤਿਆਗੀ, ਡਾ. ਜੇ ਕੇ ਅਗਰਵਾਲ ਰਜਿਟਰਾਰ, ਡਾ. ਅਰੁਨ ਅਸਾਟੀ, ਡਾ. ਮਨਜਿੰਦਰ ਸਿੰਘ, ਡਾ. ਕੁਲਭੂਸ਼ਨ ਅਗਨੀਹੋਤਰੀ, ਐਨ ਐਸ ਬਾਜਵਾ ਅਤੇ ਵੱਡੀ ਗਿਣਤੀ ਵਿੱਚ ਸਟਾਫ ਨੇ ਹਾਜ਼ਰੀ ਭਰੀ।