ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ 'ਚ ਪਲੇਸਮੈਂਟ ਮੁਹਿੰਮ ਦਾ ਆਯੋਜਨ
ਫਿਰੋਜ਼ਪੁਰ 13 ਅਕਤੂਬਰ 2019: ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਸੋਨਾਲਿਕਾ ਟਰੈਕਟਰ ਅਤੇ ਸੋਲਿਸ ਬਰਾਂਡ ਦੀ ਖੇਤੀ ਮਸ਼ੀਨਰੀ ਦਾ ਨਿਰਮਾਣ ਕਰਨ ਵਾਲੀ ਬਹੁ-ਕੌਮੀ ਕੰਪਨੀ ਇੰਟਰਨੈਸ਼ਨਲ ਟਰੈਕਟਰਜ਼ ਲਿਮਟਡ ਵੱਲੋਂ ਇਕ ਪਲੇਸਮੈਂਟ ਮੁਹਿੰਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਐਸਬੀਐਸ ਕੈਂਪਸ ਦੇ ਮਕੈਨੀਕਲ ਇੰਜ਼. ਬੀਟੈਕ ਅਤੇ ਡਿਪਲੋਮਾ ਵਿੰਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸੰਸਥਾ ਦੇ ਡਾਇਰੈਕਟਰ ਡਾ. ਟੀਐੱਸ ਸਿੱਧੂ ਨੇ ਦੱਸਿਆ ਕਿ ਸੋਨਾਲਿਕਾ ਕੰਪਨੀ ਤੋਂ ਪਹੁੰਚੀ ਹੋਈ ਸੀਨੀਅਰ ਅਧਿਕਾਰੀਆਂ ਦੀ ਟੀਮ ਨੇ ਪਹਿਲਾ ਵਿਦਿਆਰਥੀਆਂ ਦਾ ਲਿਖਤੀ ਟੈਸਟ ਲਿਆ ਅਤੇ ਟੈਸਟ ਕਲੀਅਰ ਕਰਨ ਵਾਲੇ ਵਿਦਿਆਰਥੀਆਂ ਦੀ ਇੰਟਰਵਿਊ ਤੋਂ ਬਾਅਦ ਚੋਣ ਕੀਤੀ ਗਈ, ਜਿਨ੍ਹਾਂ ਵਿੱਚੋਂ ਬੀਟੈਕ ਦੇ 7 ਵਿਦਿਆਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਅਤੇ ਡਿਪਲੋਮਾ ਵਿੰਗ ਦੇ 4 ਵਿਦਿਆਰਥੀ ਨੌਕਰੀ ਪ੍ਰਾਪਤ ਕਰਨ ਵਿੱਚ ਸਫਲ ਹੋਏ। ਉਨ੍ਹਾਂ ਦੱਸਿਆ ਕਿ ਚੁਣੇ ਗਏ ਬੀਟੈਕ ਦੇ ਵਿਦਿਆਰਥੀਆਂ ਨੂੰ 2.17 ਲੱਖ ਰੁਪਏ ਸਾਲਾਨਾ ਅਤੇ ਡਿਪਲੋਮਾ ਦੇ ਵਿਦਿਆਰਥੀਆਂ ਨੂੰ 1.76 ਲੱਖ ਦਾ ਸਾਲਾਨਾ ਪੈਕੇਜ ਦਿੱਤਾ ਜਾਵੇਗਾ। ਡਾ. ਸਿੱਧੂ ਨੇ ਮਾਣ ਨਾਲ ਇਹ ਦੱਸਿਆ ਕਿ 2019-20 ਦੌਰਾਨ 20 ਤੋਂ ਜ਼ਿਆਦਾ ਕੰਪਨੀਆਂ ਵੱਲੋਂ ਐੱਸਬੀਐੱਸ ਕੈਂਪਸ ਵਿੱਚ ਪਲੇਸਮੈਂਟ ਮੁਹਿੰਮ ਲਈ ਬੁਲਾਇਆ ਗਿਆ ਸੀ ਜਿਨ੍ਹਾਂ ਵਿਚ ਇਨਫੋਸਿਸ, ਵਿਪਰੋ, ਸੋਨਾਲਿਕਾ, ਟੀਸੀਐਸ, ਨੈਸਲੇ, ਡੀਐਸਐਮ-ਸਿਨੋਕੈਮ, ਸੀਟੀਐਲ, ਵੀਵੀਡੀਐਨ ਆਦਿ ਕੰਪਨੀਆਂ ਦੇ ਨਾਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਨ੍ਹਾਂ ਯਤਨਾਂ ਨੂੰ ਜਾਰੀ ਰੱਖਿਆ ਜਾਵੇਗਾ। ਕੈਂਪਸ ਦੇ ਡਾਇਰੈਕਟਰ ਡਾ. ਟੀਐੱਸ ਸਿੱਧੂ ਅਤੇ ਟੀਪੀ ਡਾ. ਗਜ਼ਲਪ੍ਰੀਤ ਸਿੰਘ ਅਰਨੇਜਾ ਨੇ ਚੁਣੇ ਗਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਟੀਪੀ ਡਾ. ਗਜ਼ਲਪ੍ਰੀਤ ਅਰਨੇਜਾ, ਟੀਪੀ ਪੌਲੀਵਿੰਗ ਕਮਲ ਖੰਨਾ, ਏਟੀਪੀ ਚੇਤਨ ਬੱਤਰਾ, ਵਿਭਾਗੀ ਮੁਖੀ ਮਕੈਨੀਕਲ ਇੰਜ਼. ਪ੍ਰੋ. ਸੁਖਵੰਤ ਸਿੰਘ, ਡਾ. ਏਕੇ ਅਸਾਟੀ, ਅਸ਼ੀਸ਼ ਗੁਪਤਾ, ਅਜੇ ਸ਼ਰਮਾ, ਮਹੇਸ਼ ਅਤੇ ਗੁਰਚਰਨ ਸਿੰਘ ਨੇ ਕੰਪਨੀ ਅਧਿਕਾਰੀਆਂ ਨੂੰ ਇੱਕ ਸਨਮਾਨ ਚਿੰਨ੍ਹ ਭੇਂਟ ਕੀਤਾ