Ferozepur News

ਸ਼ਹੀਦ ਊਧਮ ਸਿੰਘ ਇਨਕਲਾਬੀ ਸਭਿਆਚਾਰਕ ਸਮਾਗਮ ਦੀਆਂ ਤਿਆਰੀਆਂ ਨੇ ਜੋਰ ਫੜਿਆ

ਸ਼ਹੀਦ ਊਧਮ ਸਿੰਘ ਇਨਕਲਾਬੀ ਸਭਿਆਚਾਰਕ ਸਮਾਗਮ ਦੀਆਂ ਤਿਆਰੀਆਂ ਨੇ ਜੋਰ ਫੜਿਆ
&#39ਬਨੇਗਾ&#39 ਦਾ ਅਮਲ ਹੀ ਸ਼ਹੀਦ ਊਧਮ ਸਿੰਘ ਦੇ ਅਧੂਰੇ ਕੰਮ ਦੀ ਪੂਰਤੀ ਲਈ ਇਤਿਹਾਸਕ ਕਦਮ ਸਾਬਤ ਹੋਵੇਗਾ : ਛਾਂਗਾ ਰਾਏ, ਵਧਾਵਨ

UDHAM SINGH CELEBRATIONS

ਗੁਰੂਹਰਸਹਾਏ, 18 ਜੁਲਾਈ (ਪਰਮਪਾਲ ਗੁਲਾਟੀ)- ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਵਲੋਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਵਜੋਂ ਸ਼ਹੀਦ ਊਧਮ ਸਿੰਘ ਸੁਨਾਮ ਦੇ 74ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 2 ਅਗਸਤ 2015 ਨੂੰ ਸ਼ਹੀਦ ਊਧਮ ਸਿੰਘ ਇਨਕਲਾਬੀ ਸਭਿਆਚਾਰਕ ਸਮਾਗਮ ਕੀਤਾ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਨੇ ਜੋਰ ਫੜ ਲਿਆ ਹੈ। ਸਮਾਗਮ ਦੀਆਂ ਤਿਆਰੀਆਂ ਦੇ ਸੰਬੰਧ ਵਿਚ ਪਿੰਡ ਕੇਸਰ ਸਿੰਘ ਵਾਲੇ ਵਿਖੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਭਾਰੀ ਮੀਟਿੰਗ ਕੀਤੀ ਗਈ। ਜਿਸ ਵਿਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜਿਲ•ਾ ਪ੍ਰਧਾਨ ਚਰਨਜੀਤ ਸਿੰਘ ਛਾਂਗਾ ਰਾਏ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਸ਼ਹਿਰੀ ਕਮੇਟੀ ਦੇ ਆਗੂ ਦੀਪਕ ਵਧਾਵਨ ਵਿਸ਼ੇਸ਼ ਤੌਰ &#39ਤੇ ਹਾਜ਼ਰ  ਹੋਏ।

ਇਸ ਮੀਟਿੰਗ ਵਿਚ ਹਾਜ਼ਰ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਾਥੀ ਚਰਨਜੀਤ ਸਿੰਘ ਛਾਂਗਾ ਰਾਏ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਸੁਨਾਮ ਦੇ ਜੀਵਨ ਅਤੇ ਇਨਕਲਾਬੀ ਕੰਮਾਂ ਦੀ ਮਿਸਾਲ ਪੂਰੀ ਦੁਨੀਆਂ ਵਿਚ ਵਿਲੱਖਣ ਹੈ। ਉਹਨਾਂ  ਮਹਾਨ ਸ਼ਹੀਦਾਂ (ਸ਼ਹੀਦ ਊਧਮ ਸਿੰਘ ਸੁਨਾਮ) ਦੀ ਕੁਰਬਾਨੀ ਸਦਕਾ ਹੀ ਅੱਜ ਦੇਸ਼ ਦੇ ਲੋਕ ਆਜ਼ਾਦ ਦੇਸ਼ ਦੇ ਵਸਨੀਕ ਹਨ।  ਪਰ ਉਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਬਾਵਜੂਦ ਵੀ ਸਰਮਾਏਦਾਰੀ ਪ੍ਰਬੰਧ ਵਲੋ ਉਹਨਾਂ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਲਈ ਅਜੇ ਤੱਕ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ।

ਵਿਦਿਆਰਥੀ ਆਗੂ ਨੇ ਹਾਜ਼ਰੀਨ ਨੂੰ ਸੱਦਾ ਦਿੰਦਿਆ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਮੁਹਿੰਮ ਵਲੋਂ ਦੇਸ਼ ਵਿਚ ਫੈਲੀਆਂ ਅਤੇ ਅਖੌਤੀ ਪ੍ਰਚਾਰੀਆਂ ਸਮੱਸਿਆਂ ਦੇ ਮੁਕੰਮਲ ਹੱਲ ਲਈ ਸ਼ਹੀਦ ਊਧਮ ਸਿੰਘ ਦੇ ਰਾਜਸੀ ਗੁਰੂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਨਾਮ &#39&#39ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨੂ&#39&#39 ਪਰ ਇਕ ਕਾਨੂੰਨ ਬਣਵਾ ਕੇ ਲਾਗੂ ਕਰਵਾਉਣ ਦਾ ਪ੍ਰਣ ਕੀਤਾ ਹੈ। ਇਸ ਕਾਨੂੰਨ ਦੀ ਪ੍ਰਾਪਤੀ ਲਈ ਦੇਸ਼ ਦੇ ਨੌਜਵਾਨਾਂ-ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਤੋਂ ਦਸਤਖ਼ਤ ਇਕੱਠੇ ਕਰਨ ਲਈ ਦਸਤਖ਼ਤੀ ਮੁਹਿੰਮ ਚਲਾਈ ਹੋਈ ਹੈ। ਜਿਸ ਦੀ 2 ਅਗਸਤ ਵਾਲੇ ਦਿਨ ਤੇ ਬਕਾਇਦਾ ਸ਼ੁਰੂਆਤ ਕੀਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ ਦਾ ਅਮਲ ਹੀ ਸ਼ਹੀਦ ਊਧਮ ਸਿੰਘ ਦੇ ਅਧੂਰੇ ਕੰਮ ਦੀ ਪੂਰਤੀ ਲਈ ਇਤਿਹਾਸਕ ਕਦਮ ਸਾਬਤ ਹੋਵੇਗਾ।  ਇਸ ਤੋਂ ਬਾਅਦ ਹਾਜ਼ਰ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਥੀ ਦੀਪਕ ਵਧਾਵਨ ਨੇ ਕਿਹਾ ਕਿ 2 ਅਗਸਤ ਨੂੰ ਕੀਤੇ ਜਾ ਰਹੇ ਸ਼ਹੀਦ ਊਧਮ ਸਿੰਘ ਇਨਕਲਾਬੀ ਸੱਭਿਆਚਾਰਕ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਤਿਆਰੀਆਂ ਦੀ ਰਿਪੋਰਟਾਂ ਮੁਤਾਬਕ ਇਲਾਕੇ ਭਰ &#39ਚੋਂ ਸੈਂਕੜਿਆਂ ਦੀ ਗਿਣਤੀ ਵਿਚ ਨੌਜਵਾਨ, ਵਿਦਿਆਰਥੀ ਅਤੇ ਆਮ ਲੋਕ ਇਨਕਲਾਬੀ ਉਤਸ਼ਾਹ ਨਾਲ ਹਿੱਸਾ ਲੈਣਗੇ। ਆਗੂ ਨੇ ਅੱਗੇ ਵੀ ਦੱਸਿਆ ਕਿ ਇਸ ਇਨਕਲਾਬੀ ਸਮਾਗਮ ਵਿਚ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਸੂਬਾ ਸਕੱਤਰ ਸੁਖਜਿੰਦਰ ਮਹੇਸ਼ਰੀ ਅਤੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਫਿਰੋਜ਼ਪੁਰ-ਫਾਜ਼ਿਲਕਾ ਦੇ ਮੁਖ ਸਲਾਹਕਾਰ ਹੰਸ ਰਾਜ ਗੋਲਡਨ ਵਿਸ਼ੇਸ਼ ਤੌਰ ਤੇ ਹਾਜਰ ਹੋਣਗੇ। ਇਸ ਮੌਕੇ ਰੁਜ਼ਗਾਰ ਪ੍ਰਾਪਤੀ ਸੱਭਿਆਚਾਰਕ ਮੰਚ ਮੋਗਾ ਵਲੋਂ ਏ.ਆਈ.ਐਸ.ਐਫ. ਦੇ ਸੂਬਾ ਸਕੱਤਰ ਦੀ ਨਿਰਦੇਸ਼ਨਾ ਹੇਠ ਇਨਕਲਾਬੀ ਨਾਟਕ, ਗੀਤ ਅਤੇ ਕੋਰਿਓਗ੍ਰਾਫੀਆਂ ਪੇਸ਼ ਕੀਤੀ  ਜਾਣਗੀਆਂ। ਇਸ ਮੌਕੇ ਉਹਨਾਂ ਨਾਲ ਹੋਰਨਾਂ ਤੌਂ ਇਲਾਵਾ ਪਿੰਡ ਕੇਸਰ ਸਿੰਘ ਵਾਲੇ ਦੀ ਇਕਾਈ ਦੇ ਆਗੂ ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਚਰਨਜੀਤ ਸਿੰਘ, ਰਾਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

Related Articles

Back to top button