ਸ਼ਹੀਦਾਂ ਨੂੰ ਯਾਦ ਰੱਖਣ ਲਈ ਇਸ ਤਰ•ਾਂ ਦੇ ਸਮਾਗਮ ਕਰਾਉਣਾ ਸਮੇਂ ਦੀ ਲੋੜ ਹੈ: ਮੱਕੜ
ਫਿਰੋਜ਼ਪੁਰ 13 ਮਾਰਚ (ਏ. ਸੀ. ਚਾਵਲਾ) : ਸ਼ਹੀਦ ਊਧਮ ਸਿੰਘ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਵਲੋਂ ਖਾਲਸਾ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਅਕਾਲੀ ਫੂਲਾ ਸਿੰਘ ਦੇ ਜਨਮ ਦਿਵਸ ਤੇ ਵਿਸ਼ਾਲ ਕਲਾਸੀਕਲ ਢਾਡੀ ਦਰਬਾਰ ਵਿਚ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਨਵੀਂ ਪੀੜ•ੀ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਤੇ ਸੂਰਵੀਰਾਂ ਦੇ ਦਿਨ ਮਨਾਉਣੇ ਸਮੇਂ ਦੀ ਲੋੜ ਹੈ ਤਾਂ ਕਿ ਆਉਣ ਵਾਲੀ ਪੀੜ•ੀ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਅਕਾਲੀ ਫੂਲਾ ਸਿੰਘ ਬਾਰੇ ਉਨ•ਾਂ ਆਖਿਆ ਕਿ ਉਹ ਕੌਮ ਦਾ ਮਹਾਨ ਯੋਧਾ ਸੀ ਜਿਸ ਨੇ ਆਪਣਾ ਸਾਰਾ ਜੀਵਨ ਪੰਥ ਦੇ ਲੇਖੇ ਲਾਇਆ। ਇਸ ਸਮਾਗਮ ਵਿਚ 9 ਮਹਾਂਪੁਰਸ਼ ਸ਼ਾਮਲ ਹੋਏ ਤੇ ਸੰਗਤ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਫਾਊਂਡੇਸ਼ਨ ਦੇ ਪ੍ਰਧਾਨ ਇੰਜੀਨੀਅਰ ਸੁਖਚੈਨ ਸਿੰਘ ਲਾਇਲਪੁਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਫਾਊਂਡੇਸ਼ਨ ਵਲੋਂ 5 ਢਾਡੀ ਦਰਬਾਰ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜੋ ਵੱਖ ਵੱਖ ਸ਼ਹੀਦਾਂ ਉਪਰ ਕੀਤੇ ਜਾਣਗੇ। ਸਮਾਗਮ ਵਿਚ ਅਵਤਾਰ ਸਿੰਘ ਮੱਕੜ ਨੂੰ ਊਧਮ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਪਹੁੰਚੇ 9 ਮਹਾਂਪੁਰਸ਼ਾਂ ਨੂੰ ਪੰਜਾਬ ਦੇ 9 ਰਤਨ ਦੇ ਰੂਪ ਵਿਚ ਸਨਮਾਨਿਤ ਕੀਤਾ ਗਿਆ। ਜਿੰਨ•ਾਂ ਵਿਚ ਬਾਬਾ ਹਰੀ ਸਿੰਘ ਜ਼ੀਰਾ, ਬਾਬਾ ਗੁਰਨਾਮ ਸਿੰਘ ਡਰੋਲੀ ਭਾਈ, ਬਾਬਾ ਮਿਲਖਾ ਸਿੰਘ ਅਰਮਾਨਪੁਰਾ, ਬਾਬਾ ਹਰਜੀਤ ਸਿੰਘ ਡੇਰਾ ਬਾਬਾ ਰਾਮ ਲਾਲ, ਬਾਬਾ ਬਲਬੀਰ ਸਿੰਘ ਸੀਚੇਵਾਲ, ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਮੋਗਾ, ਬਾਬਾ ਮਨਦੀਪ ਸਿੰਘ ਝੋਕ ਹਰੀਹਰ ਵਾਲੇ, ਬਾਬਾ ਸੁੱਚਾ ਸਿੰਘ ਸ਼ਾਰੀਆ ਵਾਲੇ ਆਦਿ ਮਹਾਂਪੁਰਸ਼ਾਂ ਨੇ ਸੰਗਤ ਦੀ ਹਾਜ਼ਰੀ ਭਰੀ। ਸਮਾਗਮ ਵਿਚ ਉਚੇਚੇ ਤੌਰ ਤੇ ਪਹੁੰਚੇ ਜਥੇ. ਦਰਸ਼ਨ ਸਿੰਘ ਸ਼ੇਰਖਾਂ, ਜਥੇ. ਸਤਪਾਲ ਸਿੰਘ ਤਲਵੰਡੀ, ਜਥੇ. ਬਲਵਿੰਦਰ ਸਿੰਘ, ਜਥੇ. ਪ੍ਰੀਤਮ ਸਿੰਘ ਮਲਸੀਹਾਂ, ਬੀਬੀ ਜਸਵਿੰਦਰ ਕੌਰ, ਸਾਰੇ ਮੈਂਬਰ ਸ਼੍ਰੋਮਣੀ ਕਮੇਟੀ। ਇਸ ਮੌਕੇ ਫਿਰੋਜ਼ਪੁਰ ਜ਼ਿਲ•ਾ ਦਿਹਾਤੀ ਦੇ ਪ੍ਰਧਾਨ ਅਵਤਾਰ ਸਿੰਘ ਜ਼ੀਰਾ, ਜਨਮੇਜਾ ਸਿੰਘ ਸੇਖੋਂ ਕੈਬਨਿਟ ਮੰਤਰੀ ਵਲੋਂ ਮਾਸਟਰ ਗੁਰਨਾਮ ਸਿੰਘ ਮੈਂਬਰ ਜਨਰਲ ਕੌਂਸਲ, ਸਾਬਕਾ ਖ਼ਜ਼ਾਨਾ ਮੰਤਰੀ ਵਲੋਂ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਜਥੇ. ਪ੍ਰੀਤਮ ਸਿੰਘ ਪ੍ਰਧਾਨ ਭਾਈ ਮਤੀਦਾਸ ਸੋਸਾਇਟੀਂ ਅਤੇ ਫਿਰੋਜ਼ਪੁਰ ਦੀਆਂ 25 ਗੁਰਦੁਆਰਾ ਸਾਹਿਬ ਕਮੇਟੀਆਂ ਦੇ ਅਹੁਦੇਦਾਰ ਤੋਂ ਇਲਾਵਾ ਖਾਲਸਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਤਵਿੰਦਰਜੀਤ ਸਿੰਘ ਤੇ ਸਾਰੇ ਮੈਂਬਰ ਹਾਜ਼ਰ ਸਨ। ਇਸ ਮੌਕੇ ਫਾਊਂਡੇਸ਼ਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਸਿਟੀ ਫਿਰੋਜ਼ਪੁਰ ਗੈਸ ਵਾਲਿਆਂ ਨੇ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਫਿਰੋਜ਼ਪੁਰ ਵਿਚ ਇਕ ਕੈਂਸਰ ਹਸਪਤਾਲ ਬਣਾਵੇ, ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ ਨੇ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਵਲੋਂ ਅਕਾਲੀ ਫੂਲਾ ਸਿੰਘ ਦੇ ਨਾਂਅ ਉਪਰ ਫਿਰੋਜ਼ਪੁਰ ਵਿਚ ਕੋਈ ਫਾਰਮੈਸੀ ਕਾਲਜ ਬਣਾਇਆ ਜਾਵੇ।