ਵੱਡੀ ਗਿਣਤੀ ਵਿੱਚ ਖਾਈ ਫੇਮੇ ਕੀ ਦੇ ਅਨੇਕਾਂ ਨੋਜਵਾਨਾਂ ਸਮੇਤ ਪ੍ਰੀਵਾਰਾਂ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਵਿੱਚ ਸਾ਼ਮਲ ਹੋਏ- ਭੁੱਲਰ
ਵੱਡੀ ਗਿਣਤੀ ਵਿੱਚ ਖਾਈ ਫੇਮੇ ਕੀ ਦੇ ਅਨੇਕਾਂ ਨੋਜਵਾਨਾਂ ਸਮੇਤ ਪ੍ਰੀਵਾਰਾਂ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਵਿੱਚ ਸਾ਼ਮਲ ਹੋਏ- ਭੁੱਲਰ
ਫਿਰੋਜ਼ਪੁਰ ਸਤੰਬਰ 19, 2021: ਅਜ ਇਕ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ਿਲਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਨੇ ਮਨਜਿੰਦਰ ਸਿੰਘ ਭੁੱਲਰ ਖਾਈ ਦੇ ਗ੍ਰਹਿ ਵਿਖੇ ਕੀਤੀ ਗਈ । ਜਿਸ ਵਿੱਚ ਮਨਜਿੰਦਰ ਸਿੰਘ ਭੁੱਲਰ ਅਤੇ ਗੁਰਜੰਟ ਸਿੰਘ ਦੀ ਪ੍ਰੇਰਨਾ ਸਦਕਾ ਵੱਡੀ ਗਿਣਤੀ ਵਿੱਚ ਨੋਜਵਾਨ ਸਮੇਤ ਪਰਿਵਾਰ ਬਾਕੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਸ੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਵਿੱਚ ਸਾ਼ਮਲ ਹੋਏ । ਸ਼ਾਮਲ ਹੋਣ ਵਾਲਿਆਂ ਵਿੱਚ ਜੋਗਿੰਦਰ ਸਿੰਘ,ਨਸੀਬ ਸਿੰਘ,ਬਗੀਚਾ ਸਿੰਘ,ਹਰਮਪਰੀਤ ਸਿੰਘ, ਮਲਕੀਤ ਸਿੰਘ, ਅਮਰੀਕ ਸਿੰਘ, ਜਗਦੀਪ ਸਿੰਘ, ਗੁਰਜੰਟ ਸਿੰਘ,ਗੁਰਕੀਰਤ ਸਿੰਘ, ਕੋਮਲਪ੍ਰੀਤ ਸਿੰਘ, ਮਲਕੀਤ ਸਿੰਘ ਮੀਤ , ਬਲਜੀਤ ਸਿੰਘ, ਯਾਦਵਿੰਦਰ ਸਿੰਘ, ਹਰਜੀਤ ਸਿੰਘ, ਗੁਰਸੇਵਕ ਸਿੰਘ,ਰਾਜੂ ਰਾਜਾ ਆਦਿ ਨੂੰ ਗੁਰਚਰਨ ਸਿੰਘ ਭੁੱਲਰ, ਤੇਜਿੰਦਰ ਸਿੰਘ ਦਿਉਲ, ਗੁਰਵਿੰਦਰ ਸਿੰਘ ਮਹਾਲਮ ਯੂਥ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੀ ਪਾਲਿਸੀ ਅਤੇ ਸ: ਸਿਮਰਨਜੀਤ ਸਿੰਘ ਮਾਨ ਸਾਹਿਬ ਜੀ ਦੀ ਸੋਚ ਨੂੰ ਸਮਝ ਕੇ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਵਧਾਈਆ ਦਿਤੀਆਂ। ਭੁੱਲਰ ਨੇ ਕਿਹਾ ਚੋਣਾਂ ਨੇੜੇ ਆਉਣ ਕਾਰਨ ਪਾਰਟੀਆਂ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਲੋਕਾਂ ਤੋਂ ਵੋਟਾਂ ਬਟੋਰਨਾਂ ਚਾਹੁੰਦੀਆਂ ਹਨ ਪਰ ਲੋਕ ਇਹਨਾਂ ਦੀਆਂ ਚਾਲਾ ਨੂੰ ਸਮਝ ਚੁੱਕੇ ਹਨ ਅਤੇ ਉਹਨਾਂ ਨੂੰ ਪਤਾ ਹੈ ਕਿ ਇਹ ਝੂਠੇ ਵਾਅਦੇ ਕਰਨ ਵਾਲੇ ਸਾਡੇ ਤੇ ਟੈਕਸ ਲਗਾ ਕੇ ਪੂਰੇ ਕਰਨਗੇ ਅਤੇ ਪੰਜਾਬ ਸਿਰ ਪਈ ਕਰਜੇ ਦੀ ਪੰਡ ਹੋਰ ਭਾਰੀ ਕਰਨਗੇ ਕਿਉਂ ਕਿ ਕਿਸੇ ਨੇ ਆਪਣੀ ਜ਼ੇਬ ਵਿਚੋਂ ਨਹੀਂ ਦੇਣੇ ਸਿਰਫ ਲੋਕਾਂ ਦੇ ਸਿਰ ਤੇ ਟੈਕਸਾਂ ਦਾ ਬੋਝ ਵਧਾਉਣਾ ਹੈ।
ਜ਼ਿਲਾ ਯੂਥ ਵਿੰਗ ਦੇ ਪ੍ਰਧਾਨ ਗੁਰਵਿੰਦਰ ਸਿੰਘ ਮਹਾਲਮ ਨੇ ਕਿਹਾ,70 ਸਾਲ ਰਾਜ ਕਰਨ ਵਾਲੀਆਂ ਪਾਰਟੀਆਂ ਵਲੋਂ ਪੜ੍ਹੇ-ਲਿਖੇ ਯੂਥ ਨੋਜਵਾਨਾਂ ਨੂੰ ਰੁਜ਼ਗਾਰ,(ਨੋਕਰੀਆਂ,)ਨਾ ਦੇ ਕੇ ਅਤੇ ਉਹਨਾਂ ਤੇ ਤਸ਼ੱਦਦ ਕਰਕੇ ਪੰਜਾਬ ਵਿੱਚ ਬਾਹਰਲੇ ਦੇਸ਼ਾਂ ਨੂੰ ਧੱਕ ਦੇਣਾ ਸਾਬਤ ਕਰਦਾ ਹੈ ਇਹ ਲੋਕ ਨੋਜਵਾਨੀ ਨੂੰ ਖਤਮ ਕਰਨ ਵਿੱਚ ਲੱਗੇ ਹੋਏ ਹਨ ਅਤੇ ਪੰਜਾਬ ਵਿੱਚ ਮਾਫ਼ੀਆ ਤੇ ਗੁੰਡਾਗਰਦੀ ਦਾ ਨੰਗਾ ਨਾਚ ਚਲ ਰਿਹਾ ਹੈ ਜਿਸ ਵਿੱਚ ਲੀਡਰਾਂ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਹੈ ਤਾਂ ਹੀ ਨਿੱਤ ਦਿਹਾੜੇ ਕਤਲੋਗਾਰਦ, ਲੁੱਟਾਂ ਖੋਹਾਂ, ਚੋਰੀਆਂ ਅਤੇ ਲੋਕਾਂ ਨਾਲ਼ ਧੱਕਾ ਕੀਤਾ ਜਾ ਰਿਹਾ ਹੈ ਅਤੇ ਕਿਸੇ ਵਿਅਕਤੀ ਦੀ ਕੋਈ ਸੇਫਟੀ ਨਹੀਂ ।
ਜਿਸ ਕਾਰਨ ਸਾਡਾ ਕੋਈ ਵੀ ਨੋਜਵਾਨ ਇਸ ਦੇਸ਼ ਵਿੱਚ ਰਹਿਣ ਲਈ ਤਿਆਰ ਨਹੀਂ । ਹਲਕਾ ਇੰਚਾਰਜ ਤੇਜਿੰਦਰ ਸਿੰਘ ਦਿਉਲ ਨੇ ਕਿਹਾ ਦਿੱਲੀ ਨਾਲ ਸਬੰਧ ਰੱਖਣ ਵਾਲੀਆਂ ਪਾਰਟੀਆਂ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਕਿਉਂ ਕਿ ਇਹਨਾਂ ਨੂੰ ਹੁਕਮ ਦਿੱਲੀ ਤੋਂ ਆਉਦਾ ਹੈ ਜਿਸ ਤਰ੍ਹਾਂ ਕੇਪਟਨ ਅਮਰਿੰਦਰ ਸਿੰਘ ਨਾਲ ਹੋਇਆ ਹੈ । ਪੰਜਾਬ ਦੇ ਲੋਕ ਵੋਟਾਂ ਪਾਉਂਦੇ ਹਨ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਾਸਤੇ ਪਰ ਜਦੋ ਅਸੀ ਇਹਨਾਂ ਲੀਡਰਾਂ ਨੂੰ ਜਿਤਾ ਦਿੰਦੇ ਹਾਂ ਤਾਂ ਇਹ ਗ਼ੁਲਾਮ ਦਿੱਲੀ ਵਾਲਿਆਂ ਦੇ ਹੋ ਜਾਂਦੇ ਹਨ ਤਾਂ ਹੀ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ। ਇਹਨਾਂ ਦੀਆਂ ਨਲਾਇਕੀਆਂ ਕਾਰਨ ਸਾਡਾ ਕਿਸਾਨ ਦਿੱਲੀ ਦੀਆਂ ਹੱਦਾਂ ਤੋਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਆਪਣੀਆਂ ਜਾਨਾਂ ਵਾਰ ਰਿਹਾ ਹੈ।ਇਸ ਲਈ ਪੰਜਾਬ ਦੇ ਹੱਕਾਂ ਲਈ ਜੂਝਣ ਵਾਲੀ ਇਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦਾ ਸਾਥ ਦਿਉ ਤਾਂ ਕਿ ਅਸੀਂ ਆਪਣੀ ਸਰਕਾਰ ਬਣਾ ਕੇ ਦਿੱਲੀ ਤੋਂ ਕਾਲੇ ਕਾਨੂੰਨ ਵਾਪਸ ਕਰਵਾਈੲਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆ ਨੂੰ ਸਜ਼ਾ ਦਿਵਾ ਸਕੀਏ ਅਤੇ ਲੋਕਾਂ ਦੇ ਮਸਲੇ ਹਲ ਕਰਕੇ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ
ਇਸ ਸਮੇਂ ਗੁਰਚਰਨ ਸਿੰਘ ਭੁੱਲਰ ,ਤੇਜਿੰਦਰ ਸਿੰਘ ਦਿਉਲ ਮੀਤ ਪ੍ਰਧਾਨ ਯੂਥ ਵਿੰਗ ਪੰਜਾਬ, ਜਤਿੰਦਰ ਸਿੰਘ ਥਿੰਦ ਜਰਨਲ ਸਕੱਤਰ ਯੂਥ ਪੰਜਾਬ, ਗੁਰਵਿੰਦਰ ਸਿੰਘ ਮੁਹਾਲਮ ਯੂਥ ਪ੍ਰਧਾਨਫਿਰੋਜ਼ਪੁਰ,ਦੇ ਨਾਲ ਜਗਜੀਤ ਸਿੰਘ ਦਫ਼ਤਰ ਸਕੱਤਰ ੍, ਪ੍ਰੀਤਮ ਸਿੰਘ ਸਰਕਲ ਪ੍ਰਧਾਨ ਸਦਰ ਫਿਰੋਜ਼ਪੁਰ,ਨਸੀਬ ਸਿੰਘ ਲਾਹੋਰੀਆ, ਅਵਤਾਰ ਸਿੰਘ ਖਾਲਸਾ,ਅਜੀਤ ਸਿੰਘ ਰਾਨਾ, ਜਸ਼ਨਦੀਪ ਸਿੰਘ ਫਿਰੋਜ਼ਪੁਰ, ਮਨਪ੍ਰੀਤ ਸਿੰਘ, ਅਵਤਾਰ ਸਿੰਘ ਅਵਤਾਰ ਸਿੰਘ,ਮਨੀ ਸਿੰਘ, ਜਸ਼ਨਦੀਪ ਸਿੰਘ, ਵਰਿੰਦਰ ਸਿੰਘ ਅਜੀਤ ਸਿੰਘ, ਰਮਨਦੀਪ ਸਿੰਘ, ਸੁੱਚਾ ਸਿੰਘ, ਅਮਨਪ੍ਰੀਤ ਸਿੰਘ, ਗੁਰਜੀਤ ਸਿੰਘ,, ਸੁਰਜੀਤ ਸਿੰਘ ਫਿਰੋਜ਼ਪੁਰ ਸ਼ਹਿਰ ਆਦਿ ਨੇ ਵੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਨੋਜਵਾਨਾਂ ਨੂੰ ਜੀ ਆਇਆਂ ਕਿਹਾ।