ਵਿੱਤੀ ਮਾਮਲਿਆ ਸਬੰਧੀ ਲੇਖਾਕਰਾਂ ਅਤੇ ਸਕੂਲ ਮੁੱਖੀਆ ਦੀ ਕਰਵਾਈ ਟ੍ਰੇਨਿੰਗ
ਵਿੱਤੀ ਮਾਮਲਿਆ ਸਬੰਧੀ ਲੇਖਾਕਰਾਂ ਅਤੇ ਸਕੂਲ ਮੁੱਖੀਆ ਦੀ ਕਰਵਾਈ ਟ੍ਰੇਨਿੰਗ
ਮਿਤੀ 08-07-2016(ਫਿਰੋਜ਼ਪੁਰ) ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀਆ ਹਦਾਇਤਾਂ ਅਨੁਸਾਰ ਸਰਵ ਸਿੱਖਿਆ ਅਭਿਆਨ ਤਹਿਤ ਅੱਜ ਮਾਨਯੋਗ ਜ਼ਿਲ•ਾ ਸਿੱਖਿਆ ਅਫਸਰ(ਐ.ਸਿੱ) ਜੀ ਦੀ ਰਹਿਨੁਮਾਈ ਹੇਠ ਬਲਾਕ ਲੇਖਾਕਾਰਾਂ ਅਤੇ ਸੈਂਟਰ ਸਕੂਲ ਮੁਖੀਆ ਦੀ ਵਿੱਤੀ ਮਾਮਲਿਆ ਦੇ ਸਬੰਧ ਵਿਚ ਦੇਵ ਰਾਜ ਟੈਕਨੀਕਲ ਕੈਪਸ ਫਿਰੋਜ਼ਪੁਰ ਵਿਖੇ ਟ੍ਰੇਨਿੰਗ ਕਰਵਾਈ ਗਈ। ਇਸ ਦੋਰਾਨ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਵੀ ਮੋਜੂਦ ਰਹੇ।ਟ੍ਰੇਨਿੰਗ ਦੋਰਾਨ ਲੇਖਾਕਾਰਾਂ ਅਤੇ ਸਕੂਲ ਮੁੱਖੀਆ ਨੂੰ ਸਰਕਾਰ ਤੋਂ ਪ੍ਰਾਪਤ ਹੋਣ ਵਾਲੀਆ ਗ੍ਰਾਟਾਂ ਦੇ ਸਹੀ ਖਰਚ ਅਤੇ ਰਿਕਾਰਡ ਮੁਕੰਮਲ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਦੋਰਾਨ ਜ਼ਿਲ•ਾ ਸਿੱਖਿਆ ਅਫਸਰ(ਐ.ਸਿੱ) ਸ. ਅਮਰਜੀਤ ਸਿੰਘ ਨੇ ਟ੍ਰੇਨਿੰਗ ਦੋਰਾਨ ਅਧਿਆਪਕਾਂ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ।ਉਨ•ਾਂ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ,ਲੇਖਾਕਾਰਾਂ ਅਤੇ ਸੈਂਟਰ ਸਕੂਲ ਮੁੱਖੀਆ ਨੂੰ ਆਪਣੇ ਸਕੂਲ ਦਾ ਪੂਰਨ ਰਿਕਾਰਡ ਮੁਕੰਮਲ ਕਰਨ ਅਤੇ ਆਪਣੇ ਅਧੀਨ ਆਉਦੇ ਸਕੂਲਾਂ ਦਾ ਰਿਕਾਰਡ ਮੁਕੰਮਲ ਕਰਨ ਦੀ ਹਦਾਇਤ ਕੀਤੀ।ਇਸ ਦੋਰਾਨ ਉੱਪ ਜ਼ਿਲ•ਾ ਸਿੱਖਿਆ ਅਫਸਰ ਸ.ਪ੍ਰਗਟ ਸਿੰਘ ਬਰਾੜ ਨੇ ਸਕੂਲ ਮੁਖੀਆ ਨੂੰ ਸਕੂਲ ਵਿਚ ਚੱਲ ਰਹੇ ਕੰਮ ਨੂੰ ਜਲਦ ਤੇ ਸਮੇਂ ਦੇ ਅੰਦਰ ਮੁਕੰਮਲ ਕਰਨ ਦੀ ਹਦਾਇਤ ਵੀ ਕੀਤੀ ਅਤੇ ਨਾਲ ਹੀ ਵਿੱਤੀ ਸੈਸ਼ਨ ਦੋਰਾਨ ਮਿਲਣ ਵਾਲੀ ਰਾਸ਼ੀ ਵਿੱਤੀ ਸਾਲ ਵਿਚ ਖਰਚ ਕਰਨ ਸਬੰਧੀ ਕਿਹਾ।ਇਸ ਦੋਰਾਨ ਅਸਿਸਟੈਂਟ ਪ੍ਰੋਜੈਕਟ ਕੋ ਆਰਡੀਨੇਟਰ(ਜ) ਸਰਬਜੀਤ ਸਿੰਘ, ਅਸਿਸਟੈਂਟ ਪ੍ਰੋਜੈਕਟ ਕੋ ਆਰਡੀਨੇਟਰ(ਵਿੱਤ) ਸੁਖਦੇਵ ਸਿੰਘ,ਜ਼ਿਲ•ਾ ਅਕਾਂਉਟੈਂਟ ਰਜਿੰਦਰ ਸਿੰਘ ਤੇ ਜਗਮੋਹਨ ਸ਼ਰਮਾਂ ਅਤੇ ਜ਼ਿਲ•ਾ ਕੋ ਆਰਡੀਨੇਟਰ(ਐਮ.ਆਈ.ਐਸ) ਪਵਨ ਕੁਮਾਰ ਮੋਜੂਦਾ ਸਨ।