ਵਿਵੇਕਾਨੰਦ ਵਰਲਡ ਸਕੂਲ 51 ਦੇਸ਼ਾਂ ਚੋਂ 9642 ਸਕੂਲਾਂ ਵੱਲੋਂ ਦਿਤੇ ਗਏ ਪੱਤਰਾਂ 'ਚੋਂ 3 ਅਵਾਰਡਾਂ ਮਿਲੇ
ਵਿਵੇਕਾਨੰਦ ਵਰਲਡ ਸਕੂਲ 51 ਦੇਸ਼ਾਂ ਚੋਂ 9642 ਸਕੂਲਾਂ ਵੱਲੋਂ ਦਿਤੇ ਗਏ ਪੱਤਰਾਂ 'ਚੋਂ 3 ਅਵਾਰਡਾਂ ਮਿਲੇ
ਫਿਰੋਜ਼ਪੁਰ 26 ਮਈ () ਮਿਹਨਤ ਇੰਨੀ ਚੁੱਪੀ ਨਾਲ ਕਰੋ ਕਿ ਕਾਮਯਾਬੀ ਸ਼ੋਰ ਮਚਾ ਦੇਵੇ, ਇਸ ਵਾਕ ਨੂੰ ਸਿੱਧ ਕਰ ਦਿਖਾਇਆ ਹੈ ਵਿਵੇਕਾਨੰਦ ਵਰਲਡ ਸਕੂਲ ਨੇ। ਜਦੋਂ 51 ਦੇਸ਼ਾਂ ਚੋਂ 9642 ਸਕੂਲਾਂ ਵੱਲੋਂ ਦਿਤੇ ਗਏ ਪੱਤਰਾਂ ਵਿੱਚੋਂ ਇਸ ਸਕੂਲ ਨੂੰ 3 ਅਵਾਰਡਾਂ ਦੇ ਨਾਲ ਅੱਜ ਚਿਤਕਾਰਾ ਯੂਨੀਵਰਸਿਟੀ ਵਿਚ ਹੋਏ ਸਮਾਗਮ ਵਿਚ ਸਨਮਾਨਿਤ ਕੀਤਾ ਗਿਆ। ਸਕੂਲ ਦੀ ਨੁਮਾਇੰਦਗੀ ਕਰਨ ਸਕੂਲ ਦੀ ਵਿੱਤ ਸਕੱਤਰ ਸ਼੍ਰੀਮਤੀ ਡੌਲੀ ਭਾਸਕਰ ਪਹੁੰਚੇ, ਜਿਥੇ ਉਨ੍ਹਾਂ ਨੂੰ 3 ਅਵਾਰਡਾਂ ਜਿਨ੍ਹਾਂ 'ਚ ਆਊਟਸਟੈਂਡਿੰਗ ਲੀਡਰਸ਼ਿਪ ਦਾ ਅਵਾਰਡ ਸਕੂਲ ਦੇ ਚੇਅਰਮੈਨ ਸ਼੍ਰੀ ਗੌਰਵ ਸਾਗਰ ਭਾਸਕਰ ਨੂੰ, ਬੈਸਟ ਡਾਇਰੈਕਟਰ ਦਾ ਅਵਾਰਡ, ਸ਼੍ਰੀ ਐੱਸਐੱਨ ਰੁਦਰਾ ਨੂੰ ਅਤੇ ਬੈਸਟ ਯੰਗ ਅਚੀਵਰ ਦਾ ਅਵਾਰਡ ਸਕੂਲ ਦੀ ਐੱਚਆਰ ਕਰੀਨਾ ਨਾਰੰਗ ਨੂੰ ਪ੍ਰਾਪਤ ਹੋਇਆ। ਇਸ ਸੈਮੀਨਾਰ ਵਿਚ ਸਿੱਖਿਆ ਦੇ ਵੱਖੋ-ਵੱਖਰੇ ਪੱਖਾਂ ਤੇ ਵਿਚਾਰ ਵਟਾਂਦਰਾ ਗਿਆ ਅਤੇ ਸਿੱਖਿਆ ਦੇ ਮਿਆਰ ਵਿਚ ਸੁਧਾਰ ਲਿਆਉਣ ਅਤੇ ਵਿਦਿਆਰਥੀਆਂ ਨੂੰ ਜੀਵਨ ਵਿਚ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਕ ਬਰੈਂਨਸਟੋਰਮਿੰਗ ਸੈਸ਼ਨ ਕੀਤਾ ਗਿਆ। ਸਕੂਲ ਦੇ ਪ੍ਰਤੀਨਿਧੀ (ਗਤੀਵਿਧੀ) ਵਿਪਿਨ ਸ਼ਰਮਾ ਤੇ ਸਕੂਲ ਪ੍ਰਤੀਨਿਧੀ ਸ਼੍ਰੀਮਤੀ ਕਰੁਣਾ ਨੇ ਇਸ ਉਪਲਬੱਧੀ 'ਤੇ ਖੁਸ਼ੀ ਜਾਹਰ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਪ੍ਰਾਪਤੀ ਪੂਰੀ ਟੀਮ ਦੀ ਸਖਤ ਮਿਹਨਤ ਦਾ ਨਤੀਜਾ ਹੈ ਅਤੇ ਇਹ ਭਵਿੱਖ ਵਿਚ ਵੀ ਹੋਰ ਮਿਹਨਤ ਕਰਨ ਨੂੰ ਉਤਸਾਹਿਤ ਕਰੇਗਾ ਅਤੇ ਅੱਗੋਂ ਵੀ ਸਕੂਲ ਦੀ ਟੀਮ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਕੰਮ ਕਰੇਗੀ।
ਸਕੂਲ ਦੇ ਪ੍ਰਸ਼ਾਸਕ (ਅਕਾਦਮਿਕ) ਪਰਮਵੀਰ ਸ਼ਰਮਾ ਨੇ ਇਸ ਉਪਰ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਹਰ ਕਾਮਯਾਬੀ ਆਖਰੀ ਨਹੀਂ ਹੁੰਦੀ, ਸਗੋਂ ਉਹ ਅੱਗੋਂ ਹੋਰ ਵਧੇਰੇ ਕਾਮਯਾਬੀ ਹਾਸਲ ਕਰਨ ਦੀ ਪੌੜੀ ਹੁੰਦੀ ਹੈ।
ਵਿਵੇਕਾਨੰਦ ਵਰਲਡ ਸਕੂਲ ਲਈ ਵੀ ਇਹ ਕਾਮਯਾਬੀ ਅੱਗੋਂ ਹੋਰ ਵਧੇਰੇ ਅਗੇ ਵਧਣ ਲਈ ਅਤੇ ਹੋਰ ਕਾਮਯਾਬੀਆਂ ਹਾਸਲ ਕਰਨ ਲਈ ਪਹਿਲਾ ਕਦਮ ਹੈ।