ਵਿਵੇਕਾਨੰਦ ਵਰਲਡ ਸਕੂਲ ਚ ਆਯੋਜਿਤ ਹੋ ਰਿਹਾ ਹੈ ਹੋਨਹਾਰ ਵਿਦਿਆਰਥੀਆਂ ਲਈ ਸਕਾਲਰਸ਼ਿਪ ਪ੍ਰੀਖਿਆ
ਬ੍ਰਾਈਟ ਫਿਊਚਰ ਸਕਾਲਰਸ਼ਿਪ ਪ੍ਰੋਗਰਾਮ - 2020 ਦਾ ਪੋਸਟਰ ਰਿਲੀਜ਼
ਵਿਵੇਕਾਨੰਦ ਵਰਲਡ ਸਕੂਲ ਨੇ ਹੋਨਹਾਰ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਦੇ ਲਈ ਰਕਸ਼ਾ ਫਾਉਂਡੇਸ਼ਨ, ਮੋਹਨ ਲਾਲ ਭਾਸਰ ਐਜੂਕੇਸ਼ਨਲ ਸੋਸਾਇਟੀ ਅਤੇ ਫਾਉਨ੍ਡੇਸ਼ਨ ,ਡਾ ਰੁਦਰਾ ਆਈਲੈਟਸ ਸੇਂਟਰ ਦੀ ਸਹਾਇਤਾ ਨਾਲ ਇਕ ਸਕਾਲਰਸ਼ਿਪ ਪ੍ਰੀਖਿਆ ਦਾ ਆਯੋਜਨ ਕਰਨ ਜਾ ਰਿਹਾ ਹੈ, ਜਿਸ ਦੇ ਵਿਚ ਵਿਦਿਆਰਥੀਆਂ ਲਈ 21 ਲੱਖ ਰੁਪਏ ਨਿਵੇਸ਼ ਕੀਤੇ ਜਾਣਗੇ l ਵਿਵੇਕਾਨੰਦ ਵਰਲਡ ਸਕੂਲ ਦੀ ਸਰਪ੍ਰਸਤ ਸ਼੍ਰੀ ਮਤੀ ਪ੍ਰਭਾ ਭਾਸਕਰ ਨੇ ਇਸ ਸਕਾਲਰਸ਼ਿਪ ਪ੍ਰੀਖਿਆ
ਬਾਰੇ ਦੱਸਦੇ ਹੋਏ ਕਿਹਾ ਕਿ ਅਸੀਂ ਹਮੇਸ਼ਾ ਕਹਿਣੇ ਹਾਂ ਕਿ ਫਿਰੋਜ਼ਪੁਰ ਸ਼ਹਿਰ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ , ਜਿਹਨਾਂ ਦਾ ਅਸੀਂ ਕਰਜ਼ਾ ਨਹੀਂ ਚੁਕਾ ਸਕਦੇ l ਇਹ ਪਰੀਖਿਆ ਸਮਾਜ ਦਾ ਥੋੜਾ ਜਿਹਾ ਕਰਜ਼ ਚੁਕਾਉਣ ਲਈ ਹੈ | ਇਹ ਪੰਜਵੀਂ ਜਮਾਤ ਤੋਂ ਲੈ ਕੇ ਦਸਵੀਂ ਤੱਕ ਦੇ ਵਿਦਿਆਰਥੀਆਂ ਲਈ ਹੈ, ਜਿਸ ਨੂੰ ਉਨ੍ਹਾਂ ਦੇ ਪਾਸ ਹੋਏ ਜਮਾਤਾਂ ਦੇ ਪਾਠਕ੍ਰਮ ਸ਼ਾਮਲ ਹੋਣਗੇ । ਹਰੇਕ ਵਿਦਿਆਰਥੀ ਨੂੰ ਸਕੂਲ ਵਿਚ ਪਹਿਲੇ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ 100% ਸਕਾਲਰਸ਼ਿਪ , ਦੂੱਜੇ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ 50% ਸਕਾਲਰਸ਼ਿਪ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ 25% ਸਕਾਲਰਸ਼ਿਪ ਪ੍ਰਾਪਤ ਹੋਵੇਗੀ | ਡਾ ਰੁਦਰਾ ਆਈਲੈਟਸ ਸੈਂਟਰ ਦੇ ਮੁਖ ਡਾ ਐੱਸ ਐਨ ਰੁਦਰਾ ਨੇ ਇਸ ਪਰੀਖਿਆ ਦੇ ਬਾਰੇ ਦੱਸਿਆ ਕਿ ਇਹ ਪ੍ਰੀਖਿਆ ਓਹਨਾ ਵਿਦਿਆਰਥੀਆਂ ਲਈ ਹੈ . ਜੋ ਪੜ੍ਹਾਈ ਤਾਂ ਕਰਨਾ ਚਾਹੁੰਦੇ ਹਨ , ਪਰ ਓਹਨਾ ਨੂੰ ਸਹੀ ਮੰਚ ਨਹੀਂ ਮਿਲ ਪਾ ਰਿਹਾ | ਇਹ ਸਮਾਜ ਸੇਵੀ ਸੰਸਥਾ ਰਕਸ਼ਾ ਫਾਉਂਡੇਸ਼ਨ, ਮੋਹਨ ਲਾਲ ਭਾਸਰ ਐਜੂਕੇਸ਼ਨਲ ਸੋਸਾਇਟੀ ਅਤੇ ਫਾਉਨ੍ਡੇਸ਼ਨ ,ਡਾ ਰੁਦਰਾ ਆਈਲੈਟਸ ਸੇਂਟਰ , ਨੇ ਮਿਲ ਕੇ ਉਹਨਾਂ ਵਿਦਿਆਰਥੀਆਂ ਲਈ ਜੋ ਅਧਿਐਨ ਨੂੰ ਪਹਿਲ ਦਿੰਦੇ ਹਨ , ਵਿਵੇਕਾਨੰਦ ਵਰਲਡ ਸਕੂਲ ਓਹਨਾ ਵਿਦਿਆਰਥੀਆਂ ਲਈ ਵਿਵੇਕਾਨੰਦ ਵਰਲਡ ਸਕੂਲ ਚ ਆਯੋਜਿਤ ਹੋ ਰਿਹਾ ਹੈ ਹੋਨਹਾਰ ਵਿਦਿਆਰਥੀਆਂ ਲਈ ਸਕਾਲਰਸ਼ਿਪ ਪ੍ਰੀਖਿਆ ਲੈ ਕੇ ਆਇਆ ਹੈ , ਜਿਸ ਲਈ ਰਜਿਸਟ੍ਰੇਸ਼ਨ 11 ਮਾਰਚ ਸਕੂਲ ਵਿਚ ਹੀ ਹੋਏਗੀ ਅਤੇ 15 ਮਾਰਚ (ਐਤਵਾਰ) ਨੂੰ ਪ੍ਰੀਖਿਆ ਲਈ ਜਾਏਗੀ |