ਵਿਭਾਗ ਦੇ ਅਜੀਬੋ-ਗਰੀਬ ਫੈਸਲਿਆਂ ਵਿੱਚ 'ਪਿਸਦਾ ਅਧਿਆਪਕ' …. ਜੀ ਟੀ ਯੂ.
ਸਿੱਖਿਆ ਵਿਭਾਗ, ਪੰਜਾਬ 'ਮੁੰਗੇਰੀ ਲਾਲ ਦੇ ਹਸੀਨ ਸੁਪਨੇ' ਲੈ ਰਿਹਾ ਹੈ, ਉਹ ਵੀ ਜਾਗਦੇ ਹੋਏ। ਵਿਭਾਗ ਵਲੋਂ ਰੋਜ ਕੋਈ ਨਵਾਂ ਸੁਪਨਾ ਵੇਖਿਆ ਜਾ ਰਿਹਾ ਹੈ ਤੇ ਬਿਨਾਂ ਜਮੀਨੀ ਹਕੀਕਤ ਵੇਖਿਆ ਉਸ ਨੂੰ ਲਾਗੂ ਕਰਨ ਲਈ ਅਧਿਆਪਕਾਂ ਨੂੰ 'ਫਰਮਾਨ' ਜਾਰੀ ਕੀਤੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਸੀ.ਮੀਤ ਪ੍ਰਧਾਨ ਰਾਜੀਵ ਹਾਂਡਾ, ਜਨਰਲ ਸਕੱਤਰ ਜਸਵਿੰਦਰ ਸਿੰਘ ਮਮਦੋਟ, ਵਿੱਤ ਸਕੱਤਰ ਬਲਵਿੰਦਰ ਸਿੰਘ ਚੱਬਾ ਨੇ ਕਿਹਾ ਕਿ ਅੱਧਾ ਸਾਲ ਬੀਤ ਜਾਣ ਤੋਂ ਬਾਅਦ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਕਿਤਾਬਾਂ ਨਸੀਬ ਨਹੀਂ ਹੋਇਆ ਤੇ ਆਪਣੀ ਇਸ ਗੰਭੀਰ ਗਲਤੀ ਨੂੰ ਝੁਪਾਣ ਲਈ ਵਿਭਾਗ ਦੁਆਰਾ ਪਾ੍ਇਮਰੀ ਸਕੂਲਾਂ ਵਿੱਚ 'ਪੜੋ ਪੰਜਾਬ ਪੜਾਓ ਪੰਜਾਬ' ਨਾਂ ਦਾ ਪ੍ਰੋਜੈਕਟ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਹੈ, ਪਰ ਇਹ ਪ੍ਰੋਜੈਕਟ ਵੀ 'ਬਿਨਾਂ ਕਿਸੇ ਟੀਚਿੰਗ ਮਟੀਰੀਅਲ ਦਿੱਤੇ' ਸਿਰਫ ਹਵਾਈ ਕਿਲੇ ਬਣਾਉਣ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਇਕ ਪਾਸੇ ਸਿੱਖਿਆ ਵਿਭਾਗ ਨੇ ਕਹਾਲੀ ਵਿਚ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ ਪਰ ਇਹ ਸਹੀ ਫੈਸਲਾ ਵਿਭਾਗਾਂ ਅਤੇ ਇਹਨਾਂ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਭਰੋਸੇ ਵਿੱਚ ਨਾ ਲਏ ਜਾਣ ਕਾਰਨ ਵਿਵਾਦਾਂ ਵਿਚ ਘਿਰ ਗਿਆ ਹੈ। ਵਿਵਾਦਾਂ ਵਿਚ ਘਿਰੇ ਹੋਣ ਦੇ ਬਾਵਜੂਦ ਸਿੱਖਿਆ ਵਿਭਾਗ ਅਧਿਆਪਕਾਂ ਨੂੰ ਬਿਨਾਂ ਕੋਈ ਰਾਸ਼ੀ ਦਿੱਤੀਆਂ 'ਜਮਾਤਾਂ ਨੂੰ ਚਮਕਾਉਣ' ਤੇ 'ਖਿਡੌਣੇ' ਲਿਆਉਣ ਲਈ ਫਰਮਾਨ ਜਾਰੀ ਕਰ ਰਿਹਾ ਹੈ, ਜੱਦ ਕਿ ਸਕੂਲਾਂ ਵਿੱਚ ਚਲਦੇ 'ਮਿਡ-ਡੇ-ਮੀਲ' ਨੇ ਬਿਨਾਂ ਰਾਸ਼ੀ ਤੇ ਰਾਸ਼ਨ ਮਿਲੀਆਂ ਪਹਿਲਾਂ ਹੀ ਦਮ ਤੋੜਣਾ ਸ਼ੁਰੂ ਕਰ ਦਿੱਤਾ ਹੈ। ਇਕ ਪਾਸੇ ਵਿਭਾਗ ਦਾ 'ਡ੍ਰੀਮ ਪ੍ਰੋਜੈਕਟ' 2 ਤੋਂ 15 ਨਵੰਬਰ ਤੱਕ ਵਿਦਿਆਰਥੀਆਂ ਦੀ 'ਗੁਣਾਤਮਕ ਟੈਸਟਿੰਗ' ਕਰ ਰਿਹਾ ਹੈ ਦੂਜੇ ਪਾਸੇ ਵਿਭਾਗ ਨੇ ਅਧਿਆਪਕਾਂ ਨੂੰ 9 ਤਰੀਕ ਨੂੰ ਪ੍ਰੀ-ਪ੍ਰਾਇਮਰੀ ਦੇ ਦਾਖਲੇ ਲਈ 11 ਤੋਂ 1 ਵਜੇ ਤੱਕ ਪਿੰਡ ਵਿਚ ਗੇਡਾ ਲਾਉਣ ਅਤੇ 14 ਤਰੀਕ ਨੂੰ ਸਕੂਲ ਵਿਚ ਪ੍ਰੀ-ਪ੍ਰਾਇਮਰੀ ਦੇ ਦਾਖਲ਼ ਹੋਏ ਬੱਚਿਆਂ ਲਈ 'ਸਵਾਗਤੀ ਸਟਾਲ' ਲਗਾਉਣ ਦਾ ਫਰਮਾਨ ਜਾਰੀ ਕਰ ਦਿੱਤਾ ਹੈ। ਇਥੇ ਇਹ ਵੀ ਵੇਖਣ ਯੋਗ ਹੋਵੇਗਾ ਕਿ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਅਜੇ ਤੱਕ ਪੁਰੀਆਂ ਕਿਤਾਬਾਂ ਨਸੀਬ ਨਹੀਂ ਹੋਇਆ, ਇਹਨਾਂ ਨਵੇਂ ਦਾਖਲ ਹੋ ਰਹੇ 'ਨੰਨ੍ਹੇ ਮੁਨਿਆ' ਨੂੰ ਕਿਤਾਬਾਂ ਕਦੋਂ ਨਸੀਬ ਹੁੰਦੀਆਂ ਹਨ ???
ਸੰਦੀਪ ਟੰਡਨ, ਗੌਰਵ ਮੁੰਜਾਲ, ਸੰਜੀਵ ਟੰਡਨ ਨੇ ਕਿਹਾ ਕਿ 5ਵੀ ਜਮਾਤ ਦਾ ਇਮਤਿਹਾਨ ਕੋਣ ਤੇ ਕਿਵੇਂ ਲਵੇਗਾ,ਇਸ ਬਾਰੇ ਵਿਭਾਗ ਵਲੋਂ ਅਜੇ ਤੱਕ ਅਧਿਆਪਕਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਸਬੰਧੀ ਫਰਮਾਨ ਵੀ ਸ਼ਾਇਦ ਦਸੰਬਰ – ਜਨਵਰੀ ਵਿਚ ਜਾਰੀ ਹੋਵੇਗਾ। ਫਿਰ ਡੀ ਤੇ ਈ ਨਤੀਜੇ ਵਾਲੇ ਅਧਿਆਪਕਾਂ ਨੂੰ ਮੋਹਾਲੀ ਬੁਲਾ ਕੇ ਉਨ੍ਹਾਂ ਦੀ ਬਿਨਾਂ ਕਿਸੇ ਗਲਤੀ ਤੋਂ ਕਲਾਸ ਲਗਾਈ ਜਾਵੇਗੀ। ਜੱਦ ਕਿ ਪੁਰਾ ਸਾਲ ਕਿਤਾਬਾਂ ਨਾ ਦੇ ਕੇ ਬਿਨਾਂ ਕਿਸੇ ਵਿਉਂਤਬੰਦੀ ਕਿਤੀਆ ਵਿਭਾਗ ਆਪਣੀ ਗਲਤੀ ਨੂੰ ਝੁੱਪਾਣ ਲਈ ਅਧਿਆਪਕਾਂ ਨੂੰ ਬਲੀ ਦਾ ਬੱਕਰਾ ਬਣਾਉਂਦਾ ਹੈ।ਜੇਕਰ ਆਧਿਆਪਕਾਂ ਨੂੰ ਦਰਪੇਸ਼ ਇਹਨਾਂ ਅਨੇਕਾਂ ਮੁਸ਼ਕਿਲਾਂ ਵੱਲ ਸਿੱਖਿਆ ਵਿਭਾਗ ਦੇ 'ਕੁੰਭਕਰਨੀ ਨੀਂਦ ਵਿੱਚ ਸੁੱਤੇ' ਅਧਿਕਾਰੀਆਂ ਨੇ ਧਿਆਨ ਨਹੀਂ ਦਿੱਤਾ ਤਾਂ ਯੂਨੀਅਨ ਵਲੋਂ 3 ਤੋਂ 5 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਹੋ ਰਹੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਦੇ ਸੁਬਾਈ ਸੰਮੇਲਨ ਵਿੱਚ ਵਿਚਾਰਾਂ ਕਰਨ ਤੋਂ ਬਾਅਦ ਇਸ ਸਬੰਧੀ ਐਲਾਨ ਵੀ ਕੀਤਾ ਜਾ ਸਕਦਾ ਹੈ।
ਇਸ ਮੌਕੇ ਸੰਜੀਵ ਹਾਂਡਾ,ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ, ਸੰਜੇ ਚੌਧਰੀ, ਰਜਿੰਦਰ ਸਿੰਘ ਰਾਜਾ ਸਟੇਟ ਐਵਾਰਡੀ, ਗੁਰਮੀਤ ਸਿੰਘ, ਸੁਰਿੰਦਰ ਨਰੂਲਾ, ਤਰਲੋਕ ਭੱਟੀ ਆਦਿ ਹਾਜ਼ਰ ਸਨ।