ਵਿਧਾਇਕ ਪਿੰਕੀ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਲਈ ਜਾਰੀ 83 ਲੱਖ ਰੁਪਏ ਦੀ ਗ੍ਰਾਂਟ ਦੇ ਚੈਕ ਵੰਡੇ
ਫਿਰੋਜ਼ਪੁਰ, 27 ਜਨਵਰੀ 2019: ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਕਿਸਾਨਾਂ ਦੀ ਕੁਦਰਤੀ ਮਾਰ ਕਾਰਨ ਖਰਾਬ ਹੋਈ ਫਸਲ ਦੇ ਏਵਜ਼ ਵਿਚ ਜਾਰੀ ਕੀਤੀ ਗਈ 83 ਲੱਖ ਰੁਪਏ ਦੀ ਗ੍ਰਾਂਟ ਦੇ ਚੈਕ ਐਤਵਾਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਬੰਧਤ ਲਾਭਪਾਤਰੀਆਂ ਨੂੰ ਵੰਡੇ। ਪਿੰਡ ਪੱਲਾ ਮੇਘਾ, ਕਾਲੂਵਾਲਾ, ਨਿਹਾਲੇਵਾਲਾ, ਵੀਅਰ, ਆਲੇਵਾਲਾ, ਅਟਾਰੀ, ਮਸਤੇਕੇ ਆਦਿ ਪਿੰਡਾਂ ਵਿਚ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰ ਵਰਗ ਦੇ ਦੁੱਖ ਵਿਚ ਨਾਲ ਖੜ•ੀ ਹੈ। ਜੇਕਰ ਕਿਸੇ ਕਿਸਾਨ ਦੀ ਫਸਲ ਨੂੰ ਕੁਦਰਤੀ ਮਾਰ ਵੱਜਦੀ ਹੈ ਜਾਂ ਕਿਸੇ ਕਿਸਾਨ ਜਾਂ ਮਜਦੂਰ ਪਰਿਵਾਰ ਨਾਲ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਸਰਕਾਰ ਵੱਲੋਂ ਪੀੜਤ ਜਾਂ ਪੀੜਤ ਪਰਿਵਾਰ ਨੂੰ ਗ੍ਰਾਂਟ ਦਿੱਤੀ ਜਾਂਦੀ ਹੈ। ਇਸੇ ਲੜੀ ਅਧੀਨ ਇਨਾਂ ਪਿੰਡਾਂ ਲਈ ਆਈ 83 ਲੱਖ ਰੁਪਏ ਦੀ ਗ੍ਰਾਂਟ ਦੇ ਚੈਕ ਸਬੰਧਤ ਲੋਕਾਂ ਨੁੰ ਦਿੱਤੇ ਗਏ। ਇਸ ਮੌਕੇ ਉਨਾਂ ਕਿਹਾ ਕਿ ਸਰਹੱਦੀ ਪਿੰਡਾਂ ਤੇ ਵਸੇ ਲੋਕ ਸਮੇਂ ਸਮੇਂ ਤੇ ਸਤਲੁਜ ਦਰਿਆ ਦੀ ਮਾਰ ਦਾ ਸਾਹਮਣਾ ਕਰਦੇ ਹਨ। ਸਤਲੁਜ ਦਰਿਆ ਚੜ• ਜਾਂਦਾ ਹੈ ਜਾਂ ਪਾਕਿਸਤਾਨ ਵਾਲੇ ਪਾਸਿਓਂ ਪਾਣੀ ਛੱਡਿਆ ਜਾਂਦਾ ਹੈ ਤਾਂ ਇਨਾਂ ਦਾ ਕਾਫੀ ਨੁਕਸਾਨ ਹੁੰਦਾ ਹੈ। ਇਹ ਬਹਾਦਰ ਲੋਕ ਹਨ, ਪਾਕਿਸਤਾਨ ਨਾਲ ਹੋਣ ਵਾਲੀਆਂ ਜੰਗਾਂ ਦੌਰਾਨ ਇਹ ਲੋਕ ਬਹਾਦਰੀ ਨਾਲ ਸੈਨਾ ਦਾ ਸਾਥ ਦਿੰਦੇ ਹਨ। ਇਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਮਾਲ ਵਿਭਾਗ ਅਧਿਕਾਰੀਆਂ ਨੂੰ ਸਖਤ ਹੁਕਮ ਦਿੱਤੇ ਹਨ ਕਿ ਉਹ ਤਨਦੇਹੀ ਨਾਲ ਕੰਮ ਕਰਦੇ ਹੋਏ ਕਿਸਾਨਾਂ ਦੀ ਹਰ ਮੁਸ਼ਕਲ ਦਾ ਹੱਲ ਸਮੇਂ ਸਿਰ ਕਰਨ। ਇਸ ਮੌਕੇ ਚੰਨਾ ਨੰਬਰਦਾਰ ਪਿੰਡ ਵੀਅਰ, ਨਸੀਬ ਸਿੰਘ ਨੰਬਰਦਾਰ ਪੱਲਾ ਮੇਘਾ, ਮਨਜੀਤ ਕੌਰ, ਸੁੱਖਾ ਸਿੰਘ, ਹਰ