ਵਿਧਾਇਕ ਪਿੰਕੀ ਅਤੇ ਡਿਪਟੀ ਕਮਿਸ਼ਨਰ ਨੇ ਸਿਰਫ ਇਕ ਹਜ਼ਾਰ ਰੁਪਏ ਕੀਮਤ ਤੇ ਲੋਕਾਂ ਨੂੰ ਉਪਲਬੱਧ ਕਰਵਾਈਆਂ ਗਊਆਂ
ਵਿਧਾਇਕ ਪਿੰਕੀ ਅਤੇ ਡਿਪਟੀ ਕਮਿਸ਼ਨਰ ਨੇ ਸਿਰਫ ਇਕ ਹਜ਼ਾਰ ਰੁਪਏ ਕੀਮਤ ਤੇ ਲੋਕਾਂ ਨੂੰ ਉਪਲਬੱਧ ਕਰਵਾਈਆਂ ਗਊਆਂ
ਬੰਦ ਹੋ ਰਹੇ ਆਰਮੀ ਫਾਰਮ ਦੀਆਂ ਗਊਆਂ ਲੋਕਾਂ ਵਿੱਚ ਵੰਡੀਆਂ, ਕਮਾਈ ਵਿਚ ਹੋਵੇਗਾ ਵਾਧਾ
ਫ਼ਿਰੋਜ਼ਪੁਰ 20 ਸਤੰਬਰ 2019( ) ਗਊਆਂ ਸਾਨੂੰ ਨਾ ਸਿਰਫ਼ ਦੁੱਧ ਦਿੰਦੀਆਂ ਹਨ ਬਲਕਿ ਇਹ ਸਾਨੂੰ ਆਪਣਾ ਆਸ਼ੀਰਵਾਦ ਵੀ ਦਿੰਦਿਆਂ ਹਨ, ਇਨ੍ਹਾਂ ਦੀ ਸੇਵਾ, ਪੂਜਾ ਅਤੇ ਸਾਂਭ ਸੰਭਾਲ ਸਾਡਾ ਸਾਰਿਆ ਫ਼ਰਜ਼ ਬਣਦਾ ਹੈ। ਇਹ ਗੱਲ ਦਾ ਪ੍ਰਗਟਾਵਾ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਮਿਲਟਰੀ ਫਾਰਮ ਵਿਖੇ ਲੋਕਾਂ ਨੂੰ ਗਊਆਂ ਵੰਡਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਚੰਦਰ ਗੈਂਦ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ: ਭੁਪਿੰਦਰ ਸਿੰਘ ਵੀ ਹਾਜ਼ਰ ਸਨ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਇੰਡੀਅਨ ਆਰਮੀ ਦਾ ਇੱਕ ਫ਼ੈਸਲਾ ਸੀ ਜਿਸ ਤਹਿਤ ਇਹ ਡੇਅਰੀ ਫਾਰਮ ਬੰਦ ਕੀਤਾ ਜਾਣਾ ਹੈ ਜਿਸ ਉੱਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਇਨ੍ਹਾਂ ਫਾਰਮਾਂ ਵਿਚ ਜੋ ਗਊਆਂ ਹਨ ਉਹ ਲੋੜਵੰਦ ਲੋਕਾਂ ਨੂੰ ਦਿੱਤਿਆਂ ਜਾਣ ਤਾਂ ਜੋ ਇਨ੍ਹਾਂ ਦੀ ਵਧੀਆ ਸਾਂਭ ਸੰਭਾਲ ਦੇ ਨਾਲ ਨਾਲ ਲੋਕਾਂ ਲਈ ਕਮਾਈ ਦਾ ਵੀ ਇੱਕ ਜਰਿਆ ਬਣ ਸਕੇ। ਇਸ ਕਰਕੇ 600 ਦੇ ਕਰੀਬ ਗਊਆਂ ਜੋ ਲੋਕਾਂ ਨੂੰ ਮੁਫ਼ਤ ਦੇ ਬਰਾਬਰ ਸਿਰਫ਼ 1000 ਰੁਪਏ ਵਿਚ ਇੱਕ ਗਾਂ ਦਿੱਤੀ ਗਈ ਹੈ ਅਤੇ ਇੱਕ ਲਾਭਪਾਤਰੀ ਨੂੰ 2 ਗਊਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਫਾਰਮ ਵਿਚ ਵੱਖ ਵੱਖ ਨਸਲ ਦੀਆਂ ਬਹੁਤ ਵਧੀਆਂ ਗਾਵਾਂ ਹਨ ਅਤੇ ਜਿਨ੍ਹਾਂ ਵਿਚੋਂ 10 ਤੋਂ ਲੈ ਕੇ 50 ਲੀਟਰ ਤੱਕ ਦੁੱਧ ਦੇਣ ਵਾਲੀਆਂ ਗਊਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਇੱਕ ਸਰਹੱਦੀ ਏਰੀਆ ਹੋਣ ਕਰਕੇ ਇੱਥੋਂ ਦੇ ਲੋਕਾਂ ਨੂੰ ਇਹ ਗਊਆਂ ਮਿਲਣ ਨਾਲ ਉਨ੍ਹਾਂ ਦੀ ਕਮਾਈ ਵਿਚ ਵਾਧਾ ਹੋਵੇਗਾ ਅਤੇ ਘਰ ਵਿਚ ਜੋ ਬਜ਼ੁਰਗ ਹਨ ਉਹ ਵੀ ਇਨ੍ਹਾਂ ਦੀ ਸੇਵਾ ਕਰਕੇ ਆਪਣੇ ਆਪ ਵਿਚ ਖ਼ੁਸ਼ੀ ਮਹਿਸੂਸ ਕਰਨਗੇ।
ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਹੁਤ ਵਧੀਆ ਫ਼ੈਸਲਾ ਹੈ ਜੋ ਆਮ ਤੌਰ ਤੇ 50 ਹਜ਼ਾਰ ਤੋਂ 1 ਲੱਖ ਰੁਪਏ ਤੱਕ ਦੀ ਮਿਲਣ ਵਾਲੀ ਗਾਂ ਸਿਰਫ਼ 1000 ਰੁਪਏ ਵਿਚ ਲੋੜਵੰਦ ਲੋਕਾਂ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਇਹ ਗਊਆਂ ਲੋਕਾਂ ਨੂੰ ਮਿਲਣ ਨਾਲ ਇੱਕ ਤਾਂ ਉਨ੍ਹਾਂ ਨੂੰ ਖ਼ੁਦ ਨੂੰ ਪੀਣ ਲਈ ਸ਼ੁੱਧ ਦੁੱਧ ਤਾਂ ਮਿਲੇਗਾ ਹੀ ਨਾਲ ਹੀ ਉਹ ਦੁੱਧ ਨੂੰ ਵੇਚ ਕੇ ਚੰਗੀ ਕਮਾਈ ਵੀ ਕਰ ਸਕਦੇ ਹਨ। ਇਸ ਦੇ ਨਾਲ ਹੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਪੂਰੇ ਫਾਰਮ ਦਾ ਦੌਰਾ ਵੀ ਕੀਤਾ। ਉਨ੍ਹਾਂ ਕਿਹਾ ਕਿ ਉਹ ਹਾਈ ਕਮਾਂਡ ਨਾਲ ਤਾਲਮੇਲ ਕਰਕੇ ਇਸ ਜਗ੍ਹਾ ਨੂੰ ਗਊਸ਼ਾਲਾ ਵਿਚ ਬਦਲਣ ਬਾਰੇ ਗੱਲ ਕਰਨਗੇ ਕਿਊਂਕਿ ਇਸ ਫਾਰਮ ਵਿਚ ਪਹਿਲਾਂ ਤੋਂ ਹੀ ਪੂਰੀ ਸੁਵਿਧਾਵਾਂ ਜਿਵੇਂ ਮੈਡੀਕਲ ਸਹੂਲਤਾਂ, ਸ਼ੈੱਡ, ਪਾਣੀ ਆਦਿ ਦਾ ਇੰਤਜ਼ਾਮ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਪਹਿਲਾਂ ਹੀ ਗਊਸ਼ਾਲਾ ਵਾਸਤੇ 3.5 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਜੇਕਰ ਇਹ ਜਗ੍ਹਾ ਮਿਲ ਜਾਂਦੀ ਹੈ ਤਾਂ ਸ਼ਹਿਰ ਦੇ ਆਵਾਰਾ ਪਸ਼ੂਆਂ ਨੂੰ ਇੱਥੇ ਰੱਖਿਆ ਜਾਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਜਲਦ ਹੀ ਆਵਾਰਾ ਪਸ਼ੂਆਂ ਤੋਂ ਵੀ ਨਿਜਾਤ ਮਿਲੇਗੀ।
ਇਸ ਮੌਕੇ ਸੰਜੈ ਗੁਪਤਾ, ਰੂਪ ਨਾਰਾਇਣ ਪ੍ਰਧਾਨ ਵਪਾਰ ਮੰਡਲ, ਬਾਲ ਕ੍ਰਿਸ਼ਨ ਸਨਾਤਨ ਧਰਮ, ਨਾਨਕ ਚੰਦ ਮਿਤਲ, ਤਿਲਕ ਰਾਜ ਪ੍ਰਧਾਨ, ਵਿਪੂਲ ਸਿੰਗਲਾ, ਪਰਮਜੀਤ ਐਬਰਾਲ, ਰਾਕੇਸ਼ ਕੁਮਾਰ, ਬਿੱਟੂ ਸਾਂਘਾ, ਵਿਸ਼ਾਲ ਗੁਪਤਾ, ਬਿਅੰਤ ਸਿਕਰੀ, ਰਵੀ ਮਿਤਲ, ਬਲਵੀਰ ਬਾਠ, ਸੁਖਵਿੰਦਰ ਅਟਾਰੀ, ਰਿਸ਼ੀ ਸ਼ਰਮਾ, ਪ੍ਰਿਸ ਪਾਊ, ਵਿਜੈ ਗਰੋਯਾ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।