ਵਿਧਾਇਕ ਆਵਲਾ ਨੇ ਬਾਬਾ ਬੁੱਢਾ ਸਾਹਿਬ ਵਿਖੇ ਪੈਦਲ ਪਹੁੰਚ ਕਰ ਸੇਵਾ ਤੇ ਆਸਥਾ ਦੀ ਮਿਸਾਲ ਪੇਸ਼ ਕੀਤੀ
ਵਿਧਾਇਕ ਆਵਲਾ ਨੇ ਬਾਬਾ ਬੁੱਢਾ ਸਾਹਿਬ ਵਿਖੇ ਪੈਦਲ ਪਹੁੰਚ ਕਰ ਸੇਵਾ ਤੇ ਆਸਥਾ ਦੀ ਮਿਸਾਲ ਪੇਸ਼ ਕੀਤੀ
ਜਲਾਲਾਬਾਦ, 07 ਅਕਤੂਬਰ, 2020: ਹਲਕਿਆਂ ਨਾਲ ਸਬੰਧਤ ਵਿਧਾਇਕ ਜਿੱਥੇ ਆਮ ਜਨਤਾ ਦੇ ਕਾਰਜਾਂ ‘ਚ ਰੁੱਝੇ ਰਹਿੰਦੇ ਹਨ ਉਥੇ ਹਲਕਾ ਜਲਾਲਾਬਾਦ ਨਾਲ ਸਬੰਧਤ ਵਿਧਾਇਕ ਰਮਿੰਦਰ ਆਵਲਾ ਜਨ ਸੇਵਾ ਦੇ ਨਾਲ-ਨਾਲ ਧਾਰਮਿਕ ਸੇਵਾ ਕਾਰਜਾਂ ‘ਚ ਪੂਰੀ ਤੈਅਦਿਲੀ ਨਾਲ ਭਾਗ ਲੈ ਰਹੇ ਹਨ ਅਤੇ ਇਸੇ ਤਹਿਤ ਵਿਧਾਇਕ ਆਵਲਾ ਨੇ ਫਿਰੋਜਪੁਰ ਤੋਂ ਪੈਦਲ ਚੱਲ ਕੇ ਜਥੇ ਦੇ ਨਾਲ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਅਤੇ ਸੇਵਾਕਾਰਜ ਕਰ ਇਕ ਮਿਸਾਲ ਪੇਸ਼ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਉਥੇ ਮੱਥਾ ਟੇਕਣ ਤੋਂ ਬਾਅਦ ਵਿਸ਼ਵ ਸ਼ਾਂਤੀ, ਕਿਸਾਨ ਦੀ ਖੁਸ਼ਹਾਲੀ, ਪੰਜਾਬ ਦੀ ਚੜ੍ਹਦੀ ਕਲਾ ਅਤੇ ਵਿਦੇਸ਼ ‘ਚ ਬੈਠੇ ਭਾਰਤੀ ਲੋਕਾਂ ਦੀ ਸੁੱਖਸ਼ਾਂਤੀ ਦੀ ਅਰਦਾਸ ਕਰਵਾਈ। ਇਸ ਦੌਰਾਨ ਉਨ੍ਹਾਂ ਗੁਰੂਦੁਆਰਾ ਸਾਹਿਬ ‘ਚ ਲੰਗਰ ਦੀ ਸੇਵਾ ਕੀਤੀਅਤੇ ਆਮ ਇਨਸਾਨ ਦੀ ਤਰ੍ਹਾਂ ਗੁਰੂਦੁਆਰਾ ਸਾਹਿਬ ‘ਚ ਧਾਰਮਿਕ ਕਾਰਜ਼ਾਂ ‘ਚ ਆਪਣੀ ਭਾਗੀਦਾਰੀ ਕੀਤੀ। ਇਸ ਦੌਰਾਨ ਉਨ੍ਹਾਂ ਲੋਕਾਂ ‘ਚ ਆਪਸੀ ਭਾਈਚਾਰਾ, ਸਦਭਾਵਨਾ ਅਤੇ ਮਿਲਕੇ ਰਹਿਣ ਦਾ ਸੰਦੇਸ਼ ਵੀ ਦਿੱਤਾ।
ਇਸ ਮੌਕੇ ਵਿਧਾਇਕ ਆਵਲਾ ਨੇ ਕਿਹਾ ਕਿ ਵਿਧਾਇਕ ਹੋਣ ਦੇ ਨਾਤੇ ਜਿੱਥੇ ਉਨ੍ਹਾਂ ਦਾ ਕਰਤੱਵ ਆਮ ਲੋਕਾ ਦੀ ਸੇਵਾ ਕਰਨਾ ਹੈ ਉਥੇ ਹੀ ਸਾਡੇ ਧਰੋਹਰ ਅਤੇ ਸਾਡੀ ਆਸਥਾ ਦੇ ਧਾਰਮਿਕ ਸਥਾਨਾਂ ਤੇ ਜਾ ਕੇ ਸੇਵਾ ਕਾਰਜ਼ ਕਰਨਾ ਵੀ ਸ਼ਾਂਤੀ ਦਿੰਦਾ ਹੈ।ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧਾਰਮਿਕ ਯਾਤਰਾ ਦੌਰਾਨ ਨਿਮਰ ਤੇ ਸਦਭਾਵਨਾ ਦੀ ਪ੍ਰੇਰਣਾ ਲੈ ਕੇ ਜਾਣ ਤਾਂਜੋ ਸਮਾਜ ‘ਚ ਜਾ ਕੇ ਵੀ ਅਜਿਹੀ ਵਿਵਹਾਰ ਕਾਇਮ ਰੱਖ ਸਕੀਏ।