ਵਰਦੇਵ ਮਾਨ ਨੇ ਮੰਡੀਆਂ ਵਿੱਚ ਕਿਸਾਨ ਮਜਦੂਰਾਂ ਨੂੰ ਸੈਨੀਟਾਈਜ਼ਰ ਵੰਡੇ
- ਸੁਖਬੀਰ ਬਾਦਲ ਨੇ ਪੂਰੇ ਪਾਰਲੀਮੈਂਟ ਹਲਕੇ ਲਈ ਇੱਕ ਲੱਖ ਯੂਨਿਟ ਸੈਨੀਟਾਈਜ਼ਰ ਵੰਡਣ ਲਈ ਦਿੱਤੇ
ਗੁਰੂਹਰਸਹਾਏ, 28 ਅਪ੍ਰੈਲ (ਪਰਮਪਾਲ ਗੁਲਾਟੀ)
ਕਰੋਨਾ ਵਾਇਰਸ ਦੇ ਚੱਲਦੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਨੇ ਗੁਰੂਹਰਸਹਾਏ ਦੀਆਂ ਵੱਖ ਵੱਖ ਮੰਡੀਆਂ ਵਿੱਚ ਕਿਸਾਨ ਅਤੇ ਮੁਲਾਜਮਾ ਨੂੰ ਹੈਂਡ ਸੇਨਿਟਾਈਜ਼ਰ ਵੰਡੇ। ਵਰਦੇਵ ਸਿੰਘ ਮਾਨ ਨੇ ਦੱਸਿਆ ਕਿ ਇਹ ਸੈਨੀਟਾਈਜ਼ਰ ਫਿਰੋਜ਼ਪੁਰ ਦੇ ਮੇਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੇ ਪੂਰੇ ਪਾਰਲੀਮੈਂਟ ਹਲਕੇ ਲਈ ਇੱਕ ਲੱਖ ਯੂਨਿਟ ਸੈਨੀਟਾਈਜ਼ਰ ਵੰਡਣ ਲਈ ਵੱਖ ਵੱਖ ਵਿਧਾਨ ਸਭਾ ਹਲਕਿਆ ਨੂੰ ਖੁਦ ਆ ਕੇ ਸੌਂਪਿਆ ਸੀ ਜਿਸਦੀ ਵੰਡ ਅਸੀਂ ਅੱਜ ਮੰਡੀਆਂ ਦਾ ਦੌਰਾ ਕਰਕੇ ਕੀਤੀ ਹੈ। ਇਸ ਸਮੇਂ ਸੁਖਵੰਤ ਸਿੰਘ ਥੇਹ ਗੁੱਜਰ, ਗੁਰਦਿੱਤ ਸਿੰਘ ਸੰਧੂ, ਗੁਰਬਾਜ ਸਿੰਘ ਰੱਤੇਵਾਲਾ, ਗੁਰਪ੍ਰੀਤ ਸਿੰਘ ਲੱਖੋ ਕੇ, ਪ੍ਰੇਮ ਸੱਚਦੇਵਾ, ਮੇਜਰ ਸਿੰਘ ਸੋਢੀਵਾਲਾ, ਹੰਸ ਰਾਜ ਕੰਬੋਜ, ਪ੍ਰੀਤਮ ਬਾਠ, ਨਿਸ਼ਾਨ ਝਾੜੀਵਾਲਾ, ਕਾਮਰੇਡ ਦਾਨਾ ਰਾਮ, ਹਰਜਿੰਦਰ ਸਿੰਘ ਕਿਲੀ,ਸਤਨਾਮ ਸਿੰਘ ਕਰੀ ਕਲਾਂ, ਤਿਲਕ ਰਾਜ, ਜਸਪਾਲ ਲੱਖੋ ਕੇ, ਮੇਜਰ ਸਿੰਘ ਕਰੀ ਕਲਾਂ, ਅਨੂਪ ਬਾਵਾ, ਬਲਕਰਨ ਜੰਗ, ਨਰੇਸ਼ ਸਿਕਰੀ, ਜਸਵਿੰਦਰ ਸਿੰਘ ਬਾਘੂਵਾਲਾ, ਹੈਪੀ ਬਰਾੜ, ਹੈਪੀ ਭੰਡਾਰੀ, ਪ੍ਰਿੰਸ ਭੋਲੂਵਾਲੀਆ, ਕਪਿਲ ਕੰਧਾਰੀ, ਮਨੀ ਬਾਵਾ, ਮੁਨੀਸ਼ ਕੰਧਾਰੀ, ਦਰਸ਼ਨ ਸਿੰਘ ਆੜਤੀਆ, ਅਵਿਨਾਸ਼ ਚੰਦਰ, ਸਾਗਰ ਸੱਚਦੇਵਾ, ਪ੍ਰਵੀਨ ਮੇਘਾ, ਮਨੋਜ ਗਿਰਧਰ, ਗੁਰਦਾਸ ਸਿੰਘ ਮੰਗੇਵਾਲੀਆ, ਵਿਕਰਮ ਮੋਂਗਾ, ਰੰਮੀ ਭਠੇਜਾ, ਬੋਬੀ ਗਲੋਹਤਰਾ, ਸਤਨਾਮ ਸਿੰਘ ਮੇਘਾ, ਜੱਗਾ ਜੈਲਦਾਰ, ਰਕੇਸ਼ ਪਿੰਡੀ ਆਦਿ ਹਾਜਰ ਰਹੇ।