ਲੋਕ ਸਭ ਚੋਣਾਂ 2024: ਆਸ਼ਾ ਵਰਕਰਾਂ ਰਾਹੀਂ ਘਰ-ਘਰ ਇਸਤਰੀ ਵੋਟਰ ‘ਚ ਜਾਗਰੂਕਤਾ ਪ੍ਰਸਾਰਨ ਦੀ ਆਰੰਭਤਾ
ਲੋਕ ਸਭ ਚੋਣਾਂ 2024: ਆਸ਼ਾ ਵਰਕਰਾਂ ਰਾਹੀਂ ਘਰ-ਘਰ ਇਸਤਰੀ ਵੋਟਰ ‘ਚ ਜਾਗਰੂਕਤਾ ਪ੍ਰਸਾਰਨ ਦੀ ਆਰੰਭਤਾ
ਫਿਰੋਜ਼ਪੁਰ, ਅਪ੍ਰੈਲ 29, 2024: ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਸਹਾਇਕ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ ਗੁਰੂਹਰਸਾਏ ਗਗਨਦੀਪ ਸਿੰਘ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਅੰਤਰਗਤ ਸਿਹਤ ਵਿਭਾਗ ਦੇ ਸਹਿਯੋਗ ਨਾਲ ਆਸ਼ਾ
ਵਰਕਰਾਂ ਰਾਹੀਂ ਘਰ-ਘਰ ਇਸਤਰੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਟੀਮ ਦੁਆਰਾ ਜਾਗਰੂਕਤਾ ਦਾ ਪਾਸਾਰ ਕਰਨ ਲਈ ਵਿਸ਼ੇਸ਼ ਕਾਰਜਕ੍ਰਮ ਉਲੀਕਿਆ ਗਿਆ ਹੈ।
ਆਸ਼ਾ ਵਰਕਰਾਂ ਦੁਆਰਾ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ-ਨਾਲ ਲੋਕਤੰਤਰ ਨੂੰ ਮਜਬੂਤ ਬਣਾਉਣ ਲਈ ਭਰਪੂਰ ਯੋਗਦਾਨ ਪਾਇਆ ਜਾਵੇਗਾ। ਸਿਵਲ ਹਸਪਤਾਲ ਗੁਰੂ ਹਰਸਹਾਏ ਵਿੱਚ ਹੋਈ ਇਕੱਤਰਤਾ ਮੌਕੇ ਮੁੱਖ ਮੈਡੀਕਲ ਅਫ਼ਸਰ ਮੈਡਮ ਕਰਨਵੀਰ ਅਤੇ ਸਿਹਤ ਸਿੱਖਿਆ ਪਸਾਰ ਦੇ ਇੰਚਾਰਜ ਮੈਡਮ ਵਿੱਕੀ ਦੁਆਰਾ ਸੰਬੋਧਨ ਕਰਦਿਆਂ ਦੱਸਿਆ ਕਿ ਆਸ਼ਾ ਵਰਕਰਾਂ ਦੀ ਭਰਵੀਂ ਮਿਹਨਤ ਨਾਲ ਤਹਿਸੀਲ ਦੇ ਪਿੰਡਾਂ, ਸ਼ਹਿਰਾਂ’ ਚ ਇਸਤਰੀ ਸਿਹਤ ਸੇਵਾਵਾਂ ਦੇ ਨਾਲ-ਨਾਲ ਇਖਲਾਕੀ ਵੋਟਰ ਦੀ ਘਾੜਤ ਲਈ ਸੁਨੇਹਾ ਪਹੁੰਚਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਸਿਹਤ ਵਿਭਾਗ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਤਹਿਤ ਸਵੀਪ ਵੋਟਰ ਜਾਗਰੂਕਤਾ ਮੁਹਿੰਮ ਦੇ ਅੰਤਰਗਤ ਵਿਭਾਗ ਦੇ ਸਿਹਤ ਵਰਕਰਾਂ ,ਡਾਕਟਰਾਂ ਜੀ.ਐਨ.ਐਮ ਨਰਸਾਂ ਰਾਹੀਂ ਸਿਹਤ ਸੇਵਾਵਾਂ ਲਈ ਪੁੱਜ ਰਹੇ ਹਰੇਕ ਨਾਗਰਿਕ ਨੂੰ ‘ਪੰਜਾਬ ਕਰੇਗਾ ਮਤਦਾਨ 1 ਜੂਨ ‘ਨੂੰ ਦਾ ਸੁਨੇਹਾ ਦੇ ਕੇ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਜਾਏਗਾ।
ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਦੌਰਾਨ ਨਿਵੇਕਲੇ ਸਿੱਖਿਆ ਪ੍ਰੋਗਰਾਮ ਉਲੀਕੇ ਜਾਣਗੇ ਜਿਸ ਤਹਿਤ ਸਿਹਤ ਵਿਭਾਗ ਰਾਹੀਂ ਇਸਤਰੀ ਵੋਟਰ ਜਾਗਰੂਕਤਾ ਦਾ ਦਾਇਰਾ ਵਧਾਇਆ ਜਾਵੇਗਾ ।
ਇਸ ਮੌਕੇ ਸਵੀਪ ਟੀਮ ਦੇ ਕੋਆਰਡੀਨੇਟਰ ਪਰਵਿੰਦਰ ਸਿੰਘ ਲਾਲਚੀਆਂ ,ਕਰਨਵੀਰ ਸਿੰਘ ਸੋਢੀ ਸੁਸ਼ੀਲ ਕੁਮਾਰ ਹੈਡ ਮਿਸਟ੍ਰੈਸ ,ਮੈਡਮ ਰਿੰਕਲ ਮੁੰਜਾਲ, ਚਰਨਜੀਤ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।