ਲੁੱਟਾ ਖੋਹਾ ਕਰਨ ਵਾਲੇ ਗੈਗ ਦਾ ਇੱਕ ਲੁਟੇਰਾ ਕਾਬੂ
ਲੁੱਟਾ ਖੋਹਾ ਕਰਨ ਵਾਲੇ ਗੈਗ ਦਾ ਇੱਕ ਲੁਟੇਰਾ ਕਾਬੂ
ਫਿਰੋਜਪੁਰ, 29.5.2021: ਸ੍ਰੀ ਭਾਗੀਰਥ ਸਿੰਘ ਮੀਨਾ IPS ਸੀਨੀਅਰ ਕਪਤਾਨ ਪੁਲਿਸ ਫਿਰੋਜਪੁਰ ਨੇ ਅੱਜ
ਪ੍ਰੈਸ ਕਾਨਫਰੰਸ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲਾ ਫਿਰੋਜ਼ਪੁਰ ਪੁਲਿਸ ਵੱਲੋਂ ਮਾੜੇ ਅਨਸਰਾ
ਖਿਲਾਫ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਬਰਿੰਦਰ ਸਿੰਘ PPs ਉਪ ਕਪਤਾਨ ਪੁਲਿਸ ਸ਼ਹਿਰੀ
ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਆਰਿਫ ਕੇ ਨੇ
ਸਮੇਤ ਪੁਲਿਸ ਪਾਰਟੀ ਦੇ ਮੁੱਕਦਮਾ ਨੰਬਰ 32 ਮਿਤੀ 26-5-2021 ਅ/ਧ 379 ਬੀ ਆਈ.ਪੀ.ਸੀ ਥਾਣਾ
ਆਰਿਫ ਕੇ ਜੋ ਕਿ ਬਰਬਿਆਨ ਸਲਵਿੰਦਰ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਬਸਤੀ ਮੈਰਾ ਵਾਲੀ (ਦਾਖਲੀ
ਚੰਗਾਲੀ ਜੰਦੀਦ) ਥਾਣਾ ਮੱਲਾ ਵਾਲਾ 4 ਨਾਮਲੂਮ ਨੋਜਵਾਨਾ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਸੀ।
ਜਿਸ ਵਿੱਚ ਮੁੱਦਈ ਪੰਜਾਬ ਗ੍ਰਾਮੀਣ ਬੈਕ ਬਰਾਚ ਪਿੰਡ ਚੁਗੱਤੇ ਵਾਲਾ ਤੋਂ 30,000 ਰੁ: ਘਰੇਲੂ ਜਰੂਰਤ ਲਈ ਲੇ
ਕੇ ਆਪਣੀ ਹਾਂਡਾ ਐਕਟਿਵਾ ਸਕੂਟਰੀ ਨੰਬਰੀ PB-29.W-6220 ਪਰ ਸਵਾਰ ਹੋ ਕੇ ਆਪਣੇ ਘਰ ਜਾ ਰਿਹਾ
ਸੀ ਵਕਤ ਕਰੀਬ 1-15 ਪੀ.ਐਮ ਮਿਤੀ 26-5-2021 ਦਾ ਹੋਵੇਗਾ ਕਿ ਚੁਰਸਤਾ ਪਿੰਡ ਭਾਲਾ ਫਰਾਏ ਮੱਲ
ਕੋਲ ਪੁੱਜਾ ਤਾ ਇੱਕ ਕਾਰ ਮਰੂਤੀ ਐੱਸ ਪ੍ਰੈਸੋ ਬਿਨਾ ਨੰਬਰੀ ਰੰਗ ਸਿਲਵਰ ਪਿਛੇ ਆ ਕੇ ਮੁੱਦਈ ਦੀ ਸਕੂਟਰੀ
ਅੱਗੇ ਰੁਕੀ ਜਿੰਨਾ ਨੇ ਮੁੱਦਈ ਦੀਆ ਅੱਖਾ ਵਿੱਚ ਮਿਰਚਾ ਪਾ ਕੇ ਮੁੱਦਈ ਤੋਂ ਹਾਂਡਾ ਐਕਟਿਵਾ ਸਕੂਟਰੀ ਜਿਸ
ਦੀ ਡਿੱਗੀ ਵਿੱਚ 30,000 ਰੁ: ਸਨ ਸਮੇਤ ਸਕੂਟਰੀ ਖੋਹ ਕੇ ਲੈ ਗਏ ਸਨ। ਜੋ ਦੋਰਾਨੇ ਤਫਤੀਸ
ਇੰਸਪੈਕਟਰ/ਮੁੱਖ ਅਫਸਰ ਨੇ CCTV ਫੁਟੇਜ ਅਤੇ ਟੈਕਨੀਕਲ ਮਾਹਿਰਾਂ ਦੀ ਮਦਦ ਨਾਲ ਸਮੇਤ ਪੁਲਿਸ ਪਾਰਟੀ
ਉਕਤ ਮੁੱਕਦਮਾ ਨੂੰ ਟਰੇਸ ਕਰਕੇ ਮੁੱਦਈ ਸਲਵਿੰਦਰ ਸਿੰਘ ਦੇ ਤਰਤੀਮੇ ਬਿਆਨ ਪਰ ਦੋਸ਼ੀ ਗੁਰਚਰਨ ਸਿੰਘ
ਉਮਰ ਕਰੀਬ 26 ਸਾਲ ਪੁੱਤਰ ਬਲਵੰਤ ਸਿੰਘ ਵਾਸੀ ਰਣਜੀਤ ਨਗਰ ਮੁੱਦਕੀ ਜੋ ਦੋਸੀ ਗੁਰਚਰਨ ਸਿੰਘ ਉਕਤ
ਨੇ ਬੀ ਬੀ ਏ ਦੀ ਪੜਾਈ ਦੋ ਸਾਲ ਕਰਨ ਤੋਂ ਬਾਅਦ ਛੱਡ ਦਿੱਤੀ ਹੈ। ਅਤੇ ਲਵਜੀਤ ਸਿੰਘ ਪੁੱਤਰ ਨਛੱਤਰ
ਸਿੰਘ ਵਾਸੀ ਵਲੂਰ ਥਾਣਾ ਕੁਲਗੜੀ ਨੂੰ ਨਾਮਜ਼ਦ ਕੀਤਾ ਗਿਆ ਸੀ ਦੋਸ਼ੀ ਗੁਰਚਰਨ ਸਿੰਘ ਉਕਤ ਨੂੰ ਮੁੱਕਦਮਾ
ਹਜਾ ਵਿੱਚ ਮਿਤੀ 29-05-2021 ਨੂੰ ਪਿੰਡ ਮੂਸੇਵਾਲਾ ਟੀ ਪੁਆਇੰਟ ਤੋ ਹਸਬ ਜਾਬਤਾ ਅਨੁਸਾਰ ਗ੍ਰਿਫ਼ਤਾਰ
ਕਰਕੇ ਵਕੂਆ ਸਮੇਂ ਵਰਤੀ ਗਈ ਕਾਰ ਮਰੂਤੀ ਐੱਸ ਪ੍ਰੈਸੋ ਰੰਗ ਸਿਲਵਰ ਬਿਨ