ਲਾਈਫ ਗਰੁੱਪ ਅਤੇ ਸੇਵਾ ਭਾਰਤੀ ਵਲੋਂ ਬੱਚਿਆਂ ਨੂੰ ਗਰਮ ਜਰਸੀਆਂ ਵੰਡੀਆਂ
ਫਿਰੋਜ਼ਪੁਰ 5 ਦਸੰਬਰ (ਏ.ਸੀ.ਚਾਵਲਾ) ਲਾਈਫ ਗਰੁੱਪ ਰਜਿ. ਫਿਰੋਜ਼ਪੁਰ ਅਤੇ ਸੇਵਾ ਭਾਰਤੀ ਰਜਿ. ਫਿਰੋਜ਼ਪੁਰ ਸ਼ਹਿਰ ਵਲੋਂ ਚਲਾਏ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਵਿਚ ਸ਼ਾਮਲ ਬਾਲ ਸੰਸਕਾਰ ਕੇਂਦਰ ਸਲੱਮ ਬਸਤੀਆਂ ਵਿਚ ਚਲਾÂੈ ਜਾ ਰਹੇ ਹਨ, ਜਿਥੇ ਕੇ ਬੱਚਿਆਂ ਨੂੰ ਸਕੂਲੀ ਸਿੱਖਿਆ ਦੇ ਨਾਲ ਨਾਲ ਦੇਸ਼ ਭਗਤੀ ਅਤੇ ਚੰਗੇ ਸੰਸਕਾਰ ਦਿੱਤੇ ਜਾਂਦੇ ਹਨ। ਉਨ•ਾਂ ਸਾਰੇ ਕੇਂਦਰ ਦੇ ਬੱਚਿਆਂ ਨੂੰ ਜ਼ਿਲ•ਾ ਉਦਯੋਗ ਕੇਂਦਰ ਦਫਤਰ ਵਿਖੇ ਬੱਚਿਆਂ ਵਲੋਂ ਦੇਸ਼ ਭਗਤੀ ਦਾ ਪ੍ਰੋਗਰਾਮ ਕੀਤਾ ਗਿਆ ਅਤੇ ਸੰਸਥਾ ਵਲੋਂ ਬੱਚਿਆਂ ਨੂੰ ਗਰਮ ਜਰਸੀਆਂ ਆਦਿ ਵੰਡੀਆਂ ਗਈਆਂ। ਇਸ ਮੌਕੇ ਚਰਨਦੀਪ ਸਿੰਘ ਜ਼ਿਲ•ਾ ਟਰਾਂਸਪੋਰਟ ਅਫਸਰ ਫਿਰੋਜ਼ਪੁਰ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ। ਸਮਾਗਮ ਵਿਚ ਪ੍ਰਗਟਜੀਤ ਸਿੰਘ ਸੰਧੂ ਐਨ. ਆਰ. ਆਈ., ਗੁਰਜੰਟ ਸਿੰਘ ਸਿੱਧੂ ਜ਼ਿਲ•ਾ ਮੈਨੇਜਰ ਉਦਯੋਗ ਵਿਭਾਗ ਅਤੇ ਸ਼੍ਰੀਮਤੀ ਜੋਤੀ ਸਹਿਗਲ ਬਤੋਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਸੰਸਥਾ ਦੇ ਪ੍ਰਧਾਨ ਧਰਮਪਾਲ ਬਾਂਸਲ ਨੇ ਆਏ ਮਹਿਮਾਨਾਂ ਦਾ ਰਸਤੀ ਤੌਰ ਤੇ ਸਵਾਗਤ ਕਰਦਿਆਂ ਆਖਿਆ ਕਿ ਲਾਇਫ ਗਰੁੱਪ ਵਲੋਂ ਵਾਤਾਵਰਨ ਦੀ ਸੰਭਾਲ ਲਈ ਜਿਥੇ ਪਾਰਕਾਂ ਦਾ ਨਿਰਮਾਣ ਕੀਤਾ ਗਿਆ ਹੈ, ਉਥੇ ਸਿੱਖਿਆ ਦਾ ਪਸਾਰ ਲਈ 4 ਬਾਲ ਸੰਸਕਾਰ ਕੇਂਦਰ ਚਲਾਏ ਜਾ ਰਹੇ ਹਨ। ਜਿਥੇ ਆਰਥਿਕ ਪੱਖੋਂ ਲੋੜਵੰਦ ਵਿਦਿਆਰਥੀਆਂ ਨੂੰ ਨੈਤਿਕ ਗਿਆਨ ਅਤੇ ਕਿਤਾਬੀ ਗਿਆਨ ਦੇਣ ਲਈ ਵਿਸ਼ੇਸ਼ ਅਧਿਆਪਕਾਂ ਦਾ ਪ੍ਰਬਧੰ ਕੀਤਾ, ਉਥੇ ਸਰਦੀਆਂ ਦੇ ਮੌਸਮ ਲਈ ਗਰਮ ਕੱਪੜੇ, ਬੂਟ, ਜੁਰਾਬਾਂ ਅਤੇ ਸਟੇਸ਼ਨਰੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਮੌਕੇ ਡੀ. ਟੀ. ਓ. ਚਰਨਦੀਪ ਸਿੰਘ ਨੇ ਸੰਸਥਾ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਸਿੱਖਿਆ ਦਾ ਦਾਨ ਸਰਵਉੱਤਮ ਦਾਨ ਹੈ। ਇਸ ਮੌਕੇ ਬਲਵੰਤ ਸਿੰਘ ਸਿੱਧੂ ਜਨਰਲ ਸਕੱਤਰ, ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ, ਚਰਨਦੀਪ ਸਿੰਘ ਸਰਪੰਚ, ਸ਼ਮੀ ਸ਼ਰਮਾ, ਨਰੇਸ਼ ਕੁਮਾਰ, ਤਰਲੋਚਨ ਚੋਪੜਾ, ਕਮਲ ਕਾਲੀਆ, ਵਿਜੈ ਸਚਦੇਵਾ, ਆਦੇਸ਼ ਡਾਬਰਾ, ਜਨਕ ਰਾਜ, ਅਮਰਜੀਤ ਸਿੰਘ, ਕੁਲਬੀਰ ਖਾਰਾ, ਜਸਪਾਲ ਸਿੰਘ ਸ਼ਰਮਾ, ਯਾਦਵਿੰਦਰ ਸਿੰਘ, ਸੰਤੋਖ ਸਿੰਘ, ਵਿਜੈ ਕੋਹਲੀ, ਪ੍ਰਵੇਸ਼ ਸਿਡਾਨਾ ਆਦਿ ਹਾਜਰ ਸਨ।