ਰੋਸ ਵੱਜੋਂ ਠੇਕਾ/ਆਉਟਸੋਰਸ ਮੁਲਾਜ਼ਮਾਂ ਨੇ ਮੁੱਖ ਮੰਤਰੀ ਨੂੰ ਮੰਗਾਂ ਦੱਸਣ ਲਈ ਪਟਿਆਲਾ ਕੀਤੀ ਸੂਬਾ ਪੱਧਰੀ ਰੈਲੀ
ਮਿਤੀ 19 ਅਗਸਤ 2017 (ਪਟਿਆਲਾ) ਪੰਜਾਬ ਦੀ ਮੋਜੂਦਾ ਸਰਕਾਰ ਹਰ ਪਾਸੇ ਲੋਕਾਂ ਵਿਚ ਆਪਣਾ ਵਿਸ਼ਵਾਸ ਖੋ ਰਹੀ ਹੈ ਕਿਉਕਿ ਵੋਟਾਂ ਦੋਰਾਨ ਲੋਕਾਂ ਨਾਲ ਜੋ ਵਾਅਦੇ ਸਰਕਾਰ ਵੱਲੋਂ ਕੀਤੇ ਗਏ ਹਨ ਹੁਣ ਸਰਕਾਰ ਉਹਨਾ ਤੋਂ ਭੱਜ ਰਹੀ ਹੈ,ਵੋਟਾਂ ਦੋਰਾਨ ਮੁੱਖ ਮੰਤਰੀ ਵੱਲੋਂ ਖਾਸ ਕਰਕੇ ਇਹ ਵੱਧ ਚੱੜ ਕੇ ਐਲਾਨ ਕੀਤੇ ਗਏ ਸਨ ਕੀ ਪੰਜਾਬ ਦੀ ਨੋਜਵਾਨੀ ਨੂੰ ਸਭ ਤੋਂ ਪਹਿਲਾ ਸੰਭਾਲਨਗੇ ।ਪਰ ਇਸ ਦੇ ਉਲਟ ਮੁੱਖ ਮੰਤਰੀ 5 ਮਹਿਨਿਆਂ ਵਿਚ ਨੋਜਵਾਨਾਂ ਨਾਲ ਮੀਟਿੰਗ ਕਰਨ ਦਾ ਸਮਾਂ ਹੀ ਨਹੀ ਕੱਢ ਸਕੇ।ਇਸ ਲਈ ਪੰਜਾਬ ਦੇ ਸਮੂਹ ਠੇਕਾ/ਆਉਟਸੋਰਸ ਮੁਲਾਜ਼ਮ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਜਿਸ ਦੇ ਰੋਸ ਵੱਜੋਂ ਮੁਲਾਜ਼ਮਾਂ ਨੇ ਮੁੱਖ ਮੰਤਰੀ ਨੂੰ ਮੰਗਾਂ ਦੱਸਣ ਲਈ ਪਟਿਆਲਾ ਸੂਬਾ ਪੱਧਰੀ ਰੈਲੀ ਕੀਤੀ ।ਰੈਲੀ ਨੂੰ ਸੰਬੋਧਨ ਕਰਦੇ ਹੋਏ ਸੂਬਾ ਆਗੂ ਸੱਜਣ ਸਿੰਘ, ਦਰਸ਼ਨ ਸਿੰਘ ਲੁਬਾਣਾ ਇਮਰਾਨ ਭੱਟੀ ਨੇ ਕਿਹਾ ਕਿ ਕੈਪਟਨ ਮੁੱਖ ਮੰਤਰੀ ਅਤੇ ਕਾਗਰਸ ਦੇ ਆਗੂਆ ਵੱਲੋਂ ਚੋਣਾਂ ਦੋਰਾਨ ਵਾਅਦਾ ਕੀਤਾ ਸੀ ਕਿ ਸਰਕਾਰ ਬਨਣ ਤੇ ਪਹਿਲੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਪ੍ਰੰਤੂ ਪੰਜ ਮਹੀਨੇ ਬੀਤ ਜਾਣ ਦੇ ਬਾਵਜੂਦ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾਂ ਸੀ ਉਲਟਾ ਕਈ ਮਹਿਕਮਿਆ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਨੋਕਰੀ ਤੋਂ ਫਾਰਗ ਕਰਨ ਦੀ ਕਾਰਵਾਈ ਆਰੰਭ ਦਿੱਤੀ ਹੈ ਜੋ ਕਿ ਸਰਾਸਰ ਨੋਜਵਾਨਾਂ ਨਾਲ ਧੱਕਾ ਹੈ।ਆਗੂਆ ਨੇ ਕਿਹਾ ਕਿ ਸਰਕਾਰ ਵੱਲੋਂ ਵਾਰ ਵਾਰ ਮੀਟਿੰਗ ਕਰਨ ਦੇ ਦਿੱਤੇ ਭਰੋਸੇ ਝੂਠੇ ਸਾਬਿਤ ਹੋਏ ਹਨ।
ਪ੍ਰਸ਼ਾਸਨ ਵੱਲੋਂ ਕੋਈ ਗੱਲਬਾਤ ਨਾ ਸੁਨਣ ਤੇ ਰੋਸ ਵਜੋਂ ਮੁਲਾਜ਼ਮਾਂ ਵੱਲੋਂ ਮੋਤੀ ਮਹਿਲ ਵੱਲ ਨੂੰ ਮਾਰਚ ਸ਼ੁਰੂ ਕਰ ਦਿੱਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਬਲ ਲਗਾਇਆ ਗਿਆ ਸੀ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਮੁਲਾਜ਼ਮਾਂ ਨੂੰ ਫੁਹਾਰਾ ਚੋਂਕ ਵਿਚ ਆ ਕੇ ਰੋਕ ਲਿਆ ਅਤੇ ਮੁਲਾਜ਼ਮਾਂ ਵੱਲੋਂ ਸੜਕ ਦੇ ਦੋਨਾ ਪਾਸੇ ਬੈਠ ਕੇ ਜਾਮ ਲਗਾ ਦਿੱਤਾ ਗਿਆ। ਮੁਲਾਜ਼ਮਾਂ ਦੇ ਰੋਹ ਨੂੰ ਦੇਖਦੇ ਹੋਏ ਪ੍ਰਸਾਸ਼ਨ ਵੱਲੋਂ ਮੁੱਖ ਮੰਤਰੀ ਦਫਤਰ ਗੱਲਬਾਤ ਕਰਕੇ ਮੁਲਾਜ਼ਮਾਂ ਦ ੀ ਮੁੱਖ ਮੰਤਰੀ ਨਾਲ ਚੰਡੀਗੜ ਮੀਟਿੰਗ ਫਿਕਸ ਕਰਵਾਈ ਗਈ ਜਿਸ ਤੇ ਮੁਲਾਜ਼ਮ ਸ਼ਾਤ ਹੋਏ। ਪ੍ਰਸਾਸ਼ਨ ਵੱਲੋਂ ਸੁਭਾਸ਼ ਭਾਰਦਵਾਜ ਤਹਿਸੀਲਦਾਰ ਵੱਲੋਂ ਧਰਨਾ ਸਥਾਨ ਤੇ ਆ ਕੇ ਮੰਗ ਪੱਤਰ ਲਿਆ ਗਿਆ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੋਮਵਾਰ 21 ਅਗਸਤ ਨੂੰ 11 ਵਜੇ ਮੁੱਖ ਮੰਤਰੀ ਨਿਵਾਸ ਤੇ ਮੀਟਿੰਗ ਦੇ ਸਮੇਂ ਦਾ ਐਲਾਨ ਕੀਤਾ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਕੱਤਰ ਜਨਰਲ ਅਸ਼ੀਸ਼ ਜੁਲਾਹਾ, ਵਰਿੰਦਰਪਾਲ ਸਿੰਘ, ਪ੍ਰਵੀਨ ਸ਼ਰਮਾਂ,ਰਜਿੰਦਰ ਸਿੰਘ, ਅਮਿ੍ਰੰਤਪਾਲ ਸਿੰਘ, ਰਾਕੇਸ਼ ਕੁਮਾਰ, ਸੱਤਪਾਲ ਸਿੰਘ ਰਣਜੀਤ ਸਿੰਘ ਰਾਣਵਾ ਆਦਿ ਨੇ ਦੱਸਿਆ ਕਿ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਚੋਣ ਜ਼ਾਬਤੇ ਦੋਰਾਨ ਸੈਕਟਰ 17 ਵਿਚ ਲਗਾਤਾਰ 30 ਦਿਨ ਭੁੱਖ ਹੜਤਾਲ ਕੀਤੀ ਸੀ ਅਤੇ ਕੈਪਟਨ ਸਰਕਾਰ ਨੇ ਸੁੰਹ ਚੁੱਕਣ ਤੋਂ ਪਹਿਲਾਂ ਆਪਣੇ ਨੁੰਮਾਇੰਦੇ ਭੇਜ ਕੇ ( ਗੁਰਿੰਦਰ ਸਿੰਘ ਸੋਢੀ ਅਤੇ ਕੈਪਟਨ ਸੰਦੀਪ ਸੰਧੂ) ਭੁੱਖ ਹੜਤਾਲ ਖੁਲਵਾਈ ਸੀ ਅਤੇ ਭਰੋਸਾ ਦਿੱਤਾ ਸੀ ਕਿ ਇਕ ਹਫਤੇ ਦੇ ਅੰਦਰ ਅੰਦਰ ਮੁੱਖ ਮੰਤਰੀ ਜੀ ਮੁਲਾਜ਼ਮਾਂ ਨਾਲ ਮੀਟਿੰਗ ਕਰਨਗੇ।ਮੀਟਿੰਗ ਦਾ ਸਮਾਂ ਨਾ ਮਿਲਣ ਕਰਕੇ ਮੁਲਾਜ਼ਮਾਂ ਵੱਲੋਂ ਮੋਹਾਲੀ ਵਿਖੇ ਸ਼ਾਤਮਈ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਜਿਸ ਦੋਰਾਨ ਵੀ ਮੁੱਖ ਮੰਤਰੀ ਦੇ ਉ.ਐਸ.ਡੀ ਜਗਦੀਪ ਸਿੰਘ ਸਿੱਧੂ ਵੱਲੋਂ ਮੁਲਾਜ਼ਮਾਂ ਦਾ ਮੰਗ ਪੱਤਰ ਲੈ ਕੇ ਭਰੋਸਾ ਦਿੱਤਾ ਗਿਆ ਸੀ ਕਿ ਜਲਦ ਹੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਦਿੱਤੀ ਜਾਵੇਗੀ ਪ੍ਰੰਤੂ ਅੱਜ ਤੱਕ ਸਰਕਾਰ ਵੱਲੋਂ ਮੀਟਿੰਗ ਦਾ ਸਮਾਂ ਨਹੀ ਦਿੱਤਾ ਗਿਆ।ਆਗੁਆ ਨੇ ਕਿਹਾ ਕਿ ਸਰਕਾਰ ਦੀ ਲਾਰੇਬਾਜ਼ੀ ਦੀ ਨੀਤੀ ਨੂੰ ਲੈ ਕੇ ਮੁਲਾਜ਼ਮਾਂ ਵਿਚ ਰੋਸ ਵੱਧ ਗਿਆ ਜਿਸ ਦੇ ਫਲਸਰੂਪ ਅੱਜ ਸੂਬੇ ਭਰ ਦੇ ਮੁਲਾਜ਼ਮ ਮੁੱਖ ਮੰਤਰੀ ਨੂੰ ਮਿਲ ਕੇ ਮੰਗਾਂ ਦੱਸਣ ਆਏ ਹਨ।
ਆਗੂਆ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਪੰਜਾਬ ਵਿਧਾਨ ਸਭਾ ਵਿਚ ਐਕਟ ਪਾਸ ਹੋ ਚੁੱਕਾ ਹੈ ਜਿਸ ਤਹਿਤ 3 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਹਰ ਇਕ ਮੁਲਾਜ਼ਮ ਨੂੰ ਪੱਕਾ ਕੀਤਾ ਜਾਣਾ ਹੈ ਪ੍ਰੰਤੂ ਸਰਕਾਰ ਪਤਾ ਨਹੀ ਕਿਸ ਅਣਹੋਣੀ ਦੀ ਉਡੀਕ ਕਰ ਰਹੀ ਹੈ।ਆਗੂਆ ਨੇ ਕਿਹਾ ਕਿ ਐਕਟ ਦੀਆ ਸ਼ਰਤਾਂ ਅਨੁਸਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਆਉਣ ਵਾਲੇ ਤਿੰਨ ਸਾਲਾ ਤੱਕ ਸਰਕਾਰ ਤੇ ਕੋਈ ਵਾਧੂ ਵਿੱਤੀ ਬੋਝ ਨਹੀ ਪੈਣਾ ਹੈ ਕਿਉਕਿ ਐਕਟ ਦੀਆ ਸ਼ਰਤਾਂ ਅਨੁਸਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਤਿੰਨ ਸਾਲ ਮੋਜੂਦਾ ਤਨਖਾਹ ਹੀ ਦਿੱਤੀ ਜਾਣੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਸ ਕੰਮ ਲਈ ਸਰਕਾਰ ਦਾ ਕੋਈ ਪੈਸਾ ਖਰਚ ਨਹੀ ਹੋਣਾ ਉਸ ਕੰਮ ਨੂੰ ਕਰਨ ਲਈ ਸਰਕਾਰ ਵੱਲੋਂ ਪੰਜ ਮਹੀਨੇ ਲਾਰਿਆ ਵਿਚ ਹੀ ਲੰਘਾ ਦਿੱਤੇ ਹਨ ਤੇ ਨੋਜਵਾਨਾਂ ਨੂੰ ਸੜਕਾਂ ਤੇ ਆਉਣ ਨੂੰ ਮਜਬੂਰ ਕੀਤਾ ਜਾ ਰਿਹਾ ਹੈ।ਨੋਜਵਾਨਾਂ ਦੇ ਹੱਕ ਦਾ ਹੋਕਾ ਦੇਣ ਵਾਲਾ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਹੁਣ ਨੋਜਵਾਨਾਂ ਨੂੰ ਦੇ ਹੱਕ ਖੋਹਣ ਲੱਗ ਗਈ ਹੈ।ਆਗੂਆ ਨੇ ਕਿਹਾ ਕਿ ਚੋਣਾਂ ਦੋਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਵਿਧਾ ਮੁਲਾਜ਼ਮਾਂ ਨੂੰ ਬਹਾਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਸੀ ਪਰ ਪੰਜ ਮਹੀਨਿਆ ਵਿਚ ਹਾਲੇ ਤੱਕ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਕੋਈ ਗੱਲ ਨਹੀ ਹੋਈ ਹੈ। ਆਗੂਆ ਨੇ ਕਿਹਾ ਕਿ ਸੁਵਿਧਾਂ ਮੁਲਾਜ਼ਮ 10 ਮਹੀਨਿਆ ਤੋਂ ਨੋਕਰੀ ਤੋਂ ਬਾਹਰ ਹਨ।ਆਗੂਆ ਨੇ ਕਿਹਾ ਕਿ ਕਾਂਗਰਸ ਸਰਕਾਰ ਮੁਲਾਜ਼ਮਾਂ ਨੂੰ ਸੜਕਾਂ ਤੇ ਆਉਣ ਨੂੰ ਮਜਬੂਰ ਕਰਨ ਰਹੀ ਹੈ। ਅਗੂਆ ਨੇ ਐਲਾਨ ਕੀਤਾ ਕਿ ਜੇਕਰ ਹੁਣ ਵੀ ਸਰਕਾਰ ਨੇ ਮੁਲਾਜ਼ਮਾਂ ਦੀ ਗੱਲ ਨਾ ਮੰਨੀ ਤਾਂ ਮੁਲਾਜ਼ਮ ਅੰਦੋਲਨ ਕਰਨ ਨੂੰ ਮਜਬੂਰ ਹੋਣਗੇ ਅਤੇ ਆਉਣ ਵਾਲੀਆ ਨਗਰ ਨਿਗਮ ਦੀਆ ਚੋਣਾਂ ਵਿਚ ਸਰਕਾਰ ਵਿਰੁੱਧ ਪ੍ਰਚਾਰ ਕਰਨਗੇ।ਅੱਜ ਦੇ ਐਕਸ਼ਨ ਵਿਚ ਦਿ ਕਲਾਸ ਫੋਰ ਯੂਨੀਅਨ ਪੰਜਾਬ ਅਤੇ ਪੰਜਾਬ ਸਬਾਰਡੀਨੇਟ ਸਰਵਿਸਜ਼ ਫਡਰੇਸ਼ਨ ਪੰਜਾਬ ਵੱਲੋਂ ਭਰਵੀ ਸ਼ਮੂਲੀਅਤ ਕੀਤੀ ਗਈ ਅਤੇ ਆਉਣ ਵਾਲੇ ਸਘੰਰਸ਼ ਵਿਚ ਵੀ ਮੋਡੇ ਨਾਲ ਮੋਡਾ ਜੋੜ ਕੇ ਚੱਲਣ ਦਾ ਭਰੋਸਾ ਦਿੱਤਾ। ਇਸ ਮੋਕੇ ਨਿਰਮਲ ਸਿੰਘ ਧਾਲੀਵਾਲ, ਜਗਦੀਸ਼ ਸਿੰਘ ਚਾਹਲ, ਗੁਰਦੇਵ ਸਿੰਘ ਮੈਡਲੇ, ਗੁਰਦੇਵ ਸਿੰਘ, ਜੋਤ ਰਾਮ, ਰਵਿੰਦਰ ਸਿੰਘ ਰਵੀ, ਮੋਹਨ ਸਿੰਘ ਨੇਗੀ, ਜਗਮੋਹਨ ਸਿੰਘ ਆਦਿ ਨੇ ਸੰਬੋਧਨ ਕੀਤਾ।