ਰੋਟਰੀ ਕੱਲਬ ਫ਼ਿਰੋਜ਼ਪੁਰ ਕੈਂਟ ਵੱਲੋਂ ਵਿਨਜ ਪ੍ਰੋਗਰਾਮ ਅਧੀਨ ਹੈਂਡ- ਵਾਸ਼ ਦਿਵਸ ਮਨਾਇਆਂ ਗਿਆ
Ferozepur, September 11, 2018(Harish Monga): ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਬਲਵਿੰਦਰ ਸਿੰਘ ਧਾਲੀਵਾਲ , ਜਿਲ਼ਾ ਸਿੱਖਿਆ ਅਫਸਰ ਨੇਕ ਸਿੰਘ , ਉਪ ਜਿਲ਼ਾ ਸਿੱਖਿਆ ਅਫਸਰ ਪ੍ਰਗਟ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 01-09-2018 ਤੋਂ 15-09-2018 ਤੱਕ ਚੱਲ ਰਹੇ ਸਵੱਛਤਾ ਪਖਵਾੜੇ ਦੇ ਅੱਜ ਦੇ ਦਿਨ ਸਰਕਾਰੀ ਸਕੈਡੰਰੀ ਸਕੂਲ, ਸਾਂਦੇ ਹਾਸ਼ਮ , ਪ੍ਰਾਇਮਰੀ ਸਕੂਲ ਸਾਂਦੇ-ਹਾਸ਼ਮ, ਸਰਕਾਰੀ ਸਕੂਲ ਆਸਲ, ਸਰਕਾਰੀ ਪ੍ਰਾਇਮਰੀ ਸਕੂਲ ਬਾਜੀਦਪੁਰ ਵਿਖੇ ਰੋਟਰੀ ਕੱਲਬ ਦੇ ਵਾਸ਼ ਇੰਨ ਸਕੂਲਜ ( WINS) ਪ੍ਰੋਗਰਾਮ ਅਧੀਨ ਰੋਟਰੀ ਕੱਲਬ ਫ਼ਿਰੋਜ਼ਪੁਰ ਕੈਂਟ ਵੱਲੋਂ ਡਿਸਟਿਕ ਗਵਰਨਰ 2020-21 ਵਿਜੇ ਅਰੋੜਾ , ਪ੍ਰਧਾਨ ਰੋਟਰੀਅਨ ਅਭਿਮਨਯੂ ਦਿਓੜਾ, ਰੋਟਰੀਅਨ ਅਸ਼ੋਕ ਬਹਿਲ ਅਤੇ ਪ੍ਰਿੰਸੀਪਲ ਸ਼ਾਲੁ ਰਤਨ ਦੀ ਅਗਵਾਈ ਵਿੱਚ ਹੈਂਡ-ਵਾਸ਼ ਦਿਵਸ ਵਜੋਂ ਮਨਾਇਆ ਗਿਆ ।
ਸਵੱਛਤਾ ਪਖਵਾੜੇ ਅਤੇ ਰੋਟਰੀ ਵਾਸ਼ ਇੰਨ ਸਕੂਲਜ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦੇ ਕੋਆਡੀਨੇਟਰ ਰੋਟਰੀਅਨ ਕਮਲ ਸ਼ਰਮਾ ਨੇ ਦੱਸਿਆ ਕਿ ਇਹਨਾ 15 ਦਿਨਾਂ ਵਿੱਚ ਜਿੱਥੇ ਸਕੂਲ, ਉਸਦਾ ਆਲਾ ਦੁਆਲਾ ਸਾਫ਼ -ਸੁਥਰਾ ਬਣਾਇਆਂ ਜਾਵੇਗਾ , ਉੱਥੇ ਵਿੱਦਿਆਰਥੀਆ ਨੂੰ ਸਵੈ-ਸਵੱਛਤਾ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ, ਇਸ ਸੰਬੰਧੀ ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਵਲ਼ੋ WINS ਪ੍ਰੋਗਰਾਮ ( ਵਾਸ਼ ਇੰਨ ਸਕੂਲਜ) ਅਧੀਨ ਜਿਲ਼ੇ ਦੇ ਕਈ ਸਕੂਲਾਂ ਦੀ ਚੋਣ ਕੀਤੀ ਗਈ ਹੈ ਤਾਂਕਿ ਵਿੱਦਿਆਰਥੀਆ ਨੰੂ ਸਵੈ-ਸਵੱਛਤਾ ਦੀ ਜਾਣਕਾਰੀ ਮਿਲ ਸਕੇ ਅਤੇ ਸਾਬਣ ਨਾਲ ਹੱਥ ਧੋਣ ਦੀ ਆਦਤ ਬਣ ਸਕੇ । ਇਸ ਮੌਕੇ ਡਾ.ਅਨਿਲ ਚੋਪੜਾ, ਡਾ.ਐਲ ਕੇ ਕੋਹਲੀ, ਹਰਵਿੰਦਰ ਘਈ, ਸੱਕਤਰ ਸੰਜੇ ਮਿਤਲ, ਹਰਸਿਮਰਨ ਸਿੰਘ, ਦਸ਼ਮੇਸ਼ ਸਿੰਘ ਸੇਠੀ, ਲਲਿਤ ਮਲਿਕ, ਗੁਲਸ਼ਨ ਸਚਦੇਵਾ, ਕਪਿਲ ਟੰਡਨ, ਅਰੁਣ ਖੇਤਰਪਾਲ, ਰੋਟਰੀਅਨ ਇੰਦਰਪਾਲ ਸਿੰਘ , ਅਸ਼ਵਨੀ ਗਰੋਵਰ, ਰਿੰਪੀ ਅਰੋੜਾ , ਬਲਦੇਵ ਸਲੂਜਾ, ਅਨਿਲ ਸੂਦ, ਸੁਖਦੇਵ ਸ਼ਰਮਾ ਆਦਿ ਹਾਜ਼ਰ ਸਨ।