ਰੂਹਰਸਹਾਏ ਸ਼੍ਰੀ ਰਾਮਲੀਲਾ 'ਚ ਨਾਟਕ 'ਸਰਵਨ ਪੁੱਤਰ' ਦਾ ਮੰਚਨ
ਗੁਰੂਹਰਸਹਾਏ, 22 ਸਤੰਬਰ (ਪਰਮਪਾਲ ਗੁਲਾਟੀ)- ਸ਼੍ਰੀ ਰਾਮਾ ਨਾਟਕ ਐਂਡ ਡ੍ਰਾਮਾਟਿਕ ਕਲੱਬ ਵਲੋਂ ਸਥਾਨਕ ਸ਼ਹਿਰ ਦੇ ਕ੍ਰਿਸ਼ਨ ਚੌਂਕ ਵਿਚ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੇ ਅੱਜ ਦੂਜੇ ਦਿਨ ਨਾਟਕ 'ਸਰਵਨ ਕੁਮਾਰ ਪੁੱਤਰ' ਦਾ ਮੰਚਨ ਕੀਤਾ ਗਿਆ। ਅੱਜ ਦੇ ਮੰਚਨ ਦਾ ਉਦਘਾਟਨ ਟਰੱਕ ਯੂਨੀਅਨ ਦੇ ਅਹੁਦੇਦਾਰਾਂ ਵਲੋਂ ਰੀਬਨ ਕੱਟ ਕੇ ਕੀਤਾ ਗਿਆ ਅਤੇ ਟਰੱਕ ਯੂਨੀਅਨ ਅਹੁਦੇਦਾਰ ਸੀਮੂ ਪਾਸੀ, ਸੋਨੂੰ ਮੋਂਗਾ, ਅਮਨ ਦੁੱਗਲ, ਗੁਰਮੀਤ ਦੁੱਗਲ, ਨੀਸ਼ੂ ਦਹੂਜਾ ਨੇ ਰਾਮ ਲੀਲਾ ਕਮੇਟੀ ਨੂੰ 31 ਹਜ਼ਾਰ ਰੁਪਏ ਦੀ ਰਾਸ਼ੀ ਵੀ ਭੇਟ ਕੀਤੀ। ਸ੍ਰੀ ਰਾਮਲੀਲਾ ਦੇ ਅੱਜ ਦੇ ਮੰਚਨ ਵਿਚ ਦਿਖਾਇਆ ਗਿਆ ਕਿ ਕਿਸ ਤਰ•ਾਂ ਸਰਵਨ ਕੁਮਾਰ ਨੇ ਮਾਤਾ-ਪਿਤਾ ਨੇ ਪੁੱਤਰ ਪ੍ਰਾਪਤੀ ਦੇ ਲਈ ਆਪਣੇ ਨੇਤਰਾਂ ਦਾ ਬਲੀਦਾਨ ਦਿੱਤਾ ਅਤੇ ਉਹਨਾਂ ਦੇ ਸਰਵਨ ਪੁੱਤਰ ਨੇ ਵੀ ਆਪਣੇ ਮਾਤਾ ਪਿਤਾ ਦੇ ਦਿੱਤੇ ਬਲੀਦਾਨ ਦਾ ਕਰਜ ਉਹਨਾਂ ਦੀ ਸੇਵਾ ਕਰਕੇ ਚੁਕਾਇਆ। ਇਸ ਮੌਕੇ ਸ਼੍ਰੀ ਰਾਮ ਲੀਲਾ ਕਮੇਟੀ ਵਲੋਂ ਪ੍ਰਧਾਨ ਸੁਰਿੰਦਰ ਸਿਕਰੀ, ਸੈਕਟਰੀ ਸੁਰਿੰਦਰ ਮਾੜੂ ਮੋਂਗਾ, ਚੇਅਰਮੈਨ ਰਤਨ ਲਾਲ ਗਿਰਧਰ, ਸਲਾਹਕਾਰ ਨੀਟਾ ਮੋਂਗਾ, ਡਾਇਰੈਕਟਰ ਤਿਲਕ ਰਾਜ, ਸਤਪਾਲ ਵੋਹਰਾ, ਪ੍ਰਮੋਟਰ ਕੋਮਲ ਸ਼ਰਮਾ, ਰਾਜਾ ਵੋਹਰਾ, ਜਗਦੀਸ਼ ਪ੍ਰਧਾਨ, ਸੋਨੂੰ ਬੱਬਰ, ਵਿਪਨ ਲੋਟਾ, ਲਵਲੀ, ਮਨੀਸ਼ ਤਲਵਾੜ, ਰਾਜੂ ਮਦਾਨ, ਕਾਲੀਚਰਨ, ਮੰਗਤ ਮੋਂਗਾ, ਮੀਨਲ ਮੋਂਗਾ, ਦੀਪਕ ਸਚਦੇਵਾ ਆਦਿ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।