ਮੰਗਾਂ ਨੂੰ ਲੈ ਕੇ ਪਾਰਟ ਟਾਈਮ ਲੈਕਚਰਾਰਾਂ ਨੇ ਡੀ. ਸੀ. ਨੂੰ ਸੌਂਪਿਆ ਮੰਗ ਪੱਤਰ
ਫਿਰੋਜ਼ਪੁਰ 5 ਜਨਵਰੀ (ਏ. ਸੀ. ਚਾਵਲਾ) ਤਕਨੀਕੀ ਸਿੱਖਿਆ ਬੋਰਡ, ਪੰਜਾਬ ਦੇ ਅਧੀਨ ਸਰਕਾਰੀ ਬਹੁਤਕਨੀਕੀ ਕਾਲਜਾਂ ਵਿਚ ਲੰਮੇ ਅਰਸੇ ਤੋਂ ਕੰਮ ਕਰਦੇ ਪਾਰਟ ਟਾਇਮ ਲੈਕਚਰਾਰਾਂ ਵਲੋਂ ਅੱਜ ਸਮੂਹ ਸਾਥੀਆਂ ਸਮੇਤ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਇੰਜ਼ੀ. ਡੀ. ਪੀ. ਐਸ. ਖਰਬੰਦਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਬਹੁਤਕਨੀਕੀ ਕਾਲਜ ਦੁਲਚੀਕੇ ਰੋਡ ਫਿਰੋਜ਼ਪੁਰ ਦੇ ਪਾਰਟ ਟਾਇਮ ਲੈਕਚਰਾਰ ਅਜੈਪਾਲ ਸਿੰਘ, ਪੰਕਜ਼ ਜੋਸ਼ੀ, ਅਭਿਸ਼ੇਕ ਸ਼ਰਮਾ ਆਦਿ ਨੇ ਦੱਸਿਆ ਕਿ ਉਹ ਪਿਛਲੇ 3 ਤੋਂ 6 ਸਾਲਾਂ ਤੋਂ ਸਰਕਾਰੀ ਕਾਲਜਾਂ ਵਿਚ ਵੱਖ ਵੱਖ ਵਿਭਾਗਾਂ ਵਿਚ ਆਪਣੀ ਸੇਵਾਵਾਂ ਨਿਭਾ ਰਹੇ ਹਾਂ, ਜਿਸ ਦੇ ਤਹਿਤ ਪਹਿਲਾ ਉਨ•ਾਂ ਨੂੰ 100 ਰੁਪਏ ਪ੍ਰਤੀ ਘੰਟਾ ਮਿਲਦਾ ਸੀ, ਜੋ ਕਿ ਮਹਿੰਗਾਈ ਦੇ ਹਿਸਾਬ ਨਾਲ ਬਹੁਤ ਘੱਟ ਸੀ, ਜਿਸ ਦੇ ਤਹਿਤ ਮੰਗ ਕਰਨ ਤੇ ਸਰਕਾਰ ਨੇ ਇਹ ਵਧਾ ਕੇ 250 ਪ੍ਰਤੀ ਘੰਟਾ ਕਰ ਦਿੱਤਾ, ਪਰ ਹੁਣ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਰੈਗੂਲਰ ਭਰਤੀ ਲਈ ਇਸ਼ਤਿਹਾਰ ਕੱਢ ਦਿੱਤਾ ਹੈ ਜਿਸ ਕਾਰਨ ਉਨ•ਾਂ ਦੇ ਭਵਿੱਖ ਤੇ ਖਤਰਾ ਪੈਦਾ ਹੋ ਗਿਆ ਹੈ। ਲੈਕਚਰਾਰ ਅਜੈਪਾਲ ਸਿੰਘ ਨੇ ਦੱਸਿਆ ਕਿ ਸਾਡੇ ਕਈ ਸਾਥੀ ਹੁਣ ਆਪਣੀ ਉਮਰ ਸੀਮਾ ਨੂੰ ਵੀ ਪਾਰ ਕਰ ਗਏ ਹਨ, ਜਿਸ ਕਾਰਨ ਹੁਣ ਉਨ•ਾਂ ਦੇ ਬੇਰੁਜ਼ਗਾਰ ਹੋਣ ਦੀ ਤਲਵਾਰ ਲਟਕ ਰਹੀ ਹੈ। ਉਨ•ਾਂ ਦੀ ਮੰਗ ਹੈ ਕਿ ਰੈਗੂਲਰ ਭਰਤੀ ਤੋਂ ਪਹਿਲਾ ਪਾਰਟ ਟਾਇਮ ਲੈਕਚਰਾਰ ਜੋ ਕਿ 3 ਤੋਂ 6 ਸਾਲਾਂ ਤੋਂ ਆਪਣੀ ਸੇਵਾ ਨਿਭਾਅ ਰਹੇ ਹਨ ਨੂੰ ਵਿਭਾਗਾਂ ਵਿਚ ਅਡਜਸਟ ਕੀਤਾ ਜਾਵੇ। ਉਨ•ਾਂ ਨੂੰ ਉਮੀਦ ਹੈ ਕਿ ਸਰਕਾਰ ਉਨ•ਾਂ ਦੀਆਂ ਮੰਗਾਂ ਤੇ ਗੌਰ ਕਰੇਗੀ ਤਾਂ ਜੋ ਉਨ•ਾਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ। ਇਸ ਮੌਕੇ ਜਗਜੀਤ ਸਿੰਘ ਕੁਲਦੀਪ ਸਿੰਘ, ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਲੈਕਚਰਾਰ ਆਦਿ ਹਾਜ਼ਰ ਸਨ।