ਮੋਹਨ ਲਾਲ ਫਾਊਂਡੇਸ਼ਨ ਵੱਲੋਂ ਸਵ. ਐੱਸਐੱਸਪੀ ਮਨਮਿੰਦਰ ਸਿੰਘ ਨੂੰ ਸਮਰਪਿਤ ਫਰੀ ਮੈਡੀਕਲ ਚੈੱਕਅੱਪ ਅਤੇ ਖੂਨਦਾਨ ਕੈਂਪ ਲਗਾਇਆ
ਮੋਹਨ ਲਾਲ ਫਾਊਂਡੇਸ਼ਨ ਵੱਲੋਂ ਸਵ. ਐੱਸਐੱਸਪੀ ਮਨਮਿੰਦਰ ਸਿੰਘ ਨੂੰ ਸਮਰਪਿਤ ਫਰੀ ਮੈਡੀਕਲ ਚੈੱਕਅੱਪ ਅਤੇ ਖੂਨਦਾਨ ਕੈਂਪ ਲਗਾਇਆ
-ਕੈਂਪ ਵਿਚ 317 ਮਰੀਜ਼ਾਂ ਦਾ ਕੀਤਾ ਚੈੱਕ
-ਪੰਜਾਬ ਪੁਲਸ ਦੇ ਜਵਾਨਾਂ ਨੇ ਸ਼ਰਧਾਂਜ਼ਲੀ ਅਰਪਿਤ ਕਰਕੇ ਕੀਤਾ ਖੂਨਦਾਨ
ਫਿਰੋਜ਼ਪੁਰ 6 ਨਵੰਬਰ (): ਫਿਰੋਜ਼ਪੁਰ ਦੇ ਸਵ. ਐੱਸਐੱਸਪੀ ਮਨਮਿੰਦਰ ਸਿੰਘ ਨੂੰ ਸਮਰਪਿਤ ਫਰੀ ਮੈਡੀਕਲ ਚੈੱਕਅੱਪ ਅਤੇ ਖੂਨਦਾਨ ਕੈਂਪ ਦਾ ਆਯੋਜਨ ਮੋਹਨ ਲਾਲ ਫਾਊਂਡੇਸ਼ਨ ਵੱਲੋਂ ਐਤਵਾਰ ਨੂੰ ਸਥਾਨਕ ਮਾਨਵ ਮੰਦਰ ਸਕੂਲ ਵਿਚ ਲਗਾਇਆ ਗਿਆ। ਫਾਊਂਡੇਸ਼ਨ ਦੀ ਮੁੱਖ ਸਰਪ੍ਰਸਤ ਸ਼੍ਰੀਮਤੀ ਪ੍ਰਭਾ ਭਾਸਕਰ ਨੇ ਦੱਸਿਆ ਕਿ 12ਵੇਂ ਮੋਹਨ ਲਾਲ ਭਾਸਕਰ ਆਰਟ ਐਂਡ ਥੀਏਟਰ ਫੈਸਟੀਵਲ 2016 ਦੀ ਸ਼ੁਰੂਆਤ ਸਵਰਗੀ ਮਨਮਿੰਦਰ ਸਿੰਘ ਜੀ ਦੀ ਯਾਦ ਵਿਚ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਅੱਜ 317 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ। ਪ੍ਰਭਾ ਭਾਸਕਰ ਨੇ ਦੱਸਿਆ ਕਿ ਡਾਕਟਰਾਂ ਦੀ ਟੀਮ ਵਿਚ ਹੱਡੀਆਂ ਦੇ ਮਾਹਿਰ ਡਾ. ਬਾਬਾ ਸੀਤਾਰਾਮ, ਐੱਮਬੀਬੀਐੱ ਸੀਨੀਅਰ ਰੈਸੀਡੈਂਟ ਓਥਰੋਂ ਅਤੇ ਪਲਾਸਟਿਕ ਸਰਜਰੀ ਦੇ ਮਾਹਿਰ ਡਾ. ਅਦੀਸ਼ ਜੈਨ, ਐੱਮਐੱਸ, ਅੱੈਮਸੀਐੱਚ, ਪਲਾਸਟਿਕ ਸਰਜਰੀ ਸਰਹੱਦੀ ਖੇਤਰ ਦੇ ਜ਼ਰੂਰਮੰਦ ਅਤੇ ਗਰੀਬ ਲੋਕਾਂ ਨੂੰ ਚਿਕਿਸਤਾ ਸਹਾਇਤਾ ਪ੍ਰਦਾਨ ਕੀਤੀ। ਇਸ ਮੌਕੇ ਸਵ. ਮਨਮਿੰਦਰ ਸਿੰਘ ਦੀ ਯਾਦ ਵਿਚ ਫਿਰੋਜ਼ਪੁਰ ਦੇ ਨੌਜ਼ਵਾਨ ਅਤੇ ਪੰਜਾਬ ਪੁਲਸ ਦੇ ਜਵਾਨਾਂ ਨੇ ਸ਼ਰਧਾਂਜ਼ਲੀ ਅਰਪਿਤ ਕਰਦੇ ਹੋਏ ਕਾਫੀ ਮਾਤਰਾ ਵਿਚ ਖੂਨਦਾਨ ਕੀਤਾ। ਕੈਂਪ ਦੀ ਸ਼ੁਰੂਆਤ ਕਰਦੇ ਹੋਏ ਰੇਲਵੇ ਦੇ ਸੁਰੱਖਿਆ ਆਯੁਕਤ ਮੋ. ਐੱਸਜੈੱਡਖਾਨ ਨੇ ਸਵਰਗੀ ਮਨਮਿੰਦਰ ਸਿੰਘ ਨੂੰ ਭਾਵ ਭਿੰਨੀ ਸ਼ਰਧਾਂਜ਼ਲੀ ਅਰਪਿਤ ਕੀਤੀ। ਉਥੇ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵਲੋਂ ਕੀਤੇ ਗਏ ਇਸ ਸਰਹੱਦੀ ਇਲਾਕੇ ਵਿਚ ਸਮਾਜਿਕ ਅਤੇ ਹੋਰ ਸਮਾਜ ਸੁਧਾਰ ਦੇ ਕਾਰਜਾਂ ਦੀ ਸਰਾਹਨਾ ਕੀਤੀ। ਖਾਨ ਸਾਹਿਬ ਨੇ ਸਵ. ਮਨਮਿੰਦਰ ਸਿੰਘ ਦੀ ਪਤਨੀ ਕਰਮਜੀਤ ਕੌਰ, ਉਨ•ਾਂ ਦੀ ਬਹੁਤ ਹੀ ਨਜ਼ਦੀਕੀ ਜਸਬੀਰ ਸਿੰਘ ਜੌਹਲ ਅਤੇ ਜਤਿੰਦਰ ਸਿੰਘ ਬੱਬੂ ਨੂੰ ਸਨਮਾਨ ਚਿੰਨ• ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਫਿਰੋਜ਼ਪੁਰ ਦੇ ਨਵ ਨਿਯੁਕਤ ਡੀਐੱਸਪੀ ਫਿਰੋਜ਼ਪੁਰ ਅਨਿਲੀ ਕੁਮਾਰ ਕੋਹਲੀ, ਅਮਰਜੀਤ ਸਿੰਘ ਭੋਗਲ, ਪ੍ਰਦੀਪ ਢੀਂਗਰਾ, ਡਾ. ਆਰਐੱਲ ਤਨੇਜ, ਰਵੀ ਅਵਸਥੀ, ਕੁਲਦੀਪ ਭੁੱਲਰ, ਅਨਿਰੁਧ ਗੁਪਤਾ, ਨਰੇਸ਼ ਸ਼ਰਮਾ, ਰਵੀ ਕੁਮਾਰ ਚਾਵਲਾ, ਸ਼ਲਿੰਦਰ ਭੱਲਾ, ਹਰਸ਼ ਅਰੋੜਾ, ਉਮੇਸ਼ ਸ਼ਰਮਾ, ਮਨੋਜ ਸੋਈ, ਅਮਿਤ ਧਵਨ, ਰੋਹਿਤ ਗਰਗ, ਧਰਮਪਾਲ ਬਾਂਸਲ, ਡਾ. ਸਤਿੰਦਰ ਸਿੰਘ ਅਤੇ ਦੀਪਕ ਸਿੰਗਲਾ ਆਦਿ ਵੀ ਹਾਜ਼ਰ ਸਨ।