Ferozepur News

ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨਾਂ ਵੱਲੋਂ ਪੰਜਾਬ ਸਰਕਾਰ ਦੇ ਖਿਲ਼ਾਫ ਕੱਢੀ ਗਈ ਰੋਸ ਰੈਲੀ

ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਆਏ ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨਾਂ ਵੱਲੋਂ ਪੰਜਾਬ ਸਰਕਾਰ ਦੇ ਖਿਲ਼ਾਫ ਰੋਸ ਰੈਲੀ ਕੱਢੀ ਗਈ। ਜਿਸ ਵਿੱਚ ਬਲਾਕ ਜ਼ੀਰਾ, ਮੱਖੂ, ਕਸਸੁਆਣਾ, ਫ਼ਿਰੋਜ਼ਸ਼ਾਹ, ਗੁਰੂ ਹਰਸਹਾਏ ਅਤੇ ਮਮਦੋਟ ਬਲਾਕ ਤੋਂ ਆਏ ਮੁਲਾਜ਼ਮਾਂ ਨੇ ਹਿੱਸਾ ਲਿਆ ਅਤੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਜਮ ਕੇ ਵਿਰੋਧ ਕੀਤਾ। ਰੈਲੀ ਦੇ ਆਗੂਆਂ ਨੇ ਬੋਲਦੇ ਹੋਏ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਪੁਰੀਆਂ ਕਰਨ ਤੋਂ ਆਨਾਕਾਣੀ ਕਰ ਰਹੀ ਹੈ। ਅਸੀਂ ਅੱਜ ਤਾਂ ਜ਼ਿਲ੍ਹੇ ਵਾਰ ਰੈਲੀ ਕੱਢੀ ਹੈ, ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੂਰੇ ਪੰਜਾਬ ਭਰ ਤੋਂ ਮੁਲਾਜ਼ਮਾਂ ਵੱਲੋਂ ਚੰਡੀਗੜ੍ਹ ਜਾ ਕੇ ਵੱਡੀ ਰੈਲੀ ਕੱਢੀ ਜਾਵੇਗੀ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਵ ਵੀ ਕੀਤਾ ਜਾਵੇਗਾ।

Related Articles

Check Also
Close
Back to top button