ਮੇਰਾ ਕਚਰਾ ਮੇਰੀ ਜਿੰਮੇਵਾਰੀ ਮੁਹਿੰਮ ਤਹਿਤ ਨਗਰ ਪੰਚਾਇਤ ਮੁੱਦਕੀ ਨੇ ਮੁਫ਼ਤ ਵੰਡੀ ਜੈਵਿਕ ਖਾਦ
ਜੈਵਿਕ ਖਾਦ ਮੁਫ਼ਤ ਵੰਡ ਕੇ ਹੋਮਕੰਪੋਸਟਿੰਗ ਕਰਨ ਪ੍ਰਤੀ ਕੀਤਾ ਜਾਗਰੂਕ
ਮੇਰਾ ਕਚਰਾ ਮੇਰੀ ਜਿੰਮੇਵਾਰੀ ਮੁਹਿੰਮ ਤਹਿਤ ਨਗਰ ਪੰਚਾਇਤ ਮੁੱਦਕੀ ਨੇ ਮੁਫ਼ਤ ਵੰਡੀ ਜੈਵਿਕ ਖਾਦ
ਜੈਵਿਕ ਖਾਦ ਮੁਫ਼ਤ ਵੰਡ ਕੇ ਹੋਮਕੰਪੋਸਟਿੰਗ ਕਰਨ ਪ੍ਰਤੀ ਕੀਤਾ ਜਾਗਰੂਕ
ਨਗਰ ਪੰਚਾਇਤ ਮੁੱਦਕੀ ਵੱਲੋਂ ਸ਼ਹਿਰ ਨੂੰ ਕਚਰਾ ਮੁੱਕਤ ਕਰਨ ਲਈ ਜੈਵਿਕ ਖਾਦ ਅਤੇ ਕੱਪੜੇ ਦੇ ਥੈਲੇ ਵੰਡੇ
ਫਿਰੋਜ਼ਪੁਰ 13 ਅਕਤੂਬਰ 2020 ( ) ਨਗਰ ਪੰਚਾਇਤ ਮੁੱਦਕੀ ਵੱਲੋ ਡਿਪਟੀ ਡਰਾਇਰੈਕਟਰ ਡਾ.ਨਯ਼ਨ ਅਤੇ ਕਾਰਜ ਸਾਧਕ ਅਫਸਰ ਸ੍ਰੀ.ਅਮ੍ਰਿਤ ਲਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੇਰਾ ਕੱਚਰਾ ਮੇਰੀ ਜਿੰਮੇਵਾਰੀ ਮਹਿੰਮ ਨੂੰ ਸਫਲ ਬਣਾਉਣ ਲਈ ਨਗਰ ਪੰਚਾਇਤ ਮੁੱਦਕੀ ਵੱਲੋਂ ਆਪਣੇ ਦਫਤਰ ਅੰਦਰ ਮੁੱਦਕੀ ਦੀਆਂ ਔਰਤਾਂ ਦੇ ਸੈਲਫ ਹੈਲਪ ਗਰੁੱਪ ਦੀ ਹਾਜਰੀ ਵਿਚ ਇੱਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਸੈਨਟਰੀ ਇਸਪੈਕਟਰ ਸੁਖਪਾਲ ਸਿੰਘ, ਪ੍ਰੋਗਰਾਮ ਕੋਆਰਡੀਨੇਟਰ ਗੁਰਦੇਵ ਸਿੰਘ ਅਤੇ ਗੁਰਪਿੰਦਰ ਕੋਰ ਵੱਲੋ ਸੈਲਫ ਹੈਲਪ ਗਰੁੱਪ ਦੇ ਮੈਬਰਾਂ ਨੂੰ ਕੱਚਰੇ ਦੀ ਸੈਗਰੀਗੇਸ਼ਨ, ਹੋਮ ਕੰਪੋਸਟਿੰਗ (ਘਰ ਵਿਚ ਰਸੋਈ ਦੇ ਕੱਚਰੇ ਤੋ ਖਾਦ ਤਿਆਰ ਕਰਨਾ) ਪਲਾਸਿਟਕ ਦੇ ਲਿਫਾਫੇ ਦੀ ਵਰਤੋ ਨਾ ਕਰਨਾ, ਕੱਪੜੇ ਦੇ ਥੈਲੇ ਦੀ ਵਰਤੋਂ ਕਰਨ ਸਬੰਧੀ ਤੋ ਇਲਾਵਾ ਮੇਰਾ ਕੱਚਰਾ ਮੇਰੀ ਜਿੰਮੇਵਾਰੀ ਮੁਹਿੰਮ ਨਾਲ ਜੁੜਨ ਲਈ ਜਾਗਰੂਕ ਕੀਤਾ ਅਤੇ ਇਸ ਗਰੁੱਪ ਵਿਚ ਲਗਭਗ 20 ਔਰਤਾ ਮੈਬਰਾ ਨੇ ਆਪਣੇ ਘਰ ਵਿਚ ਖਾਦ ਬਣਾਉਣ ਅਤੇ ਪਲਾਸਟਿਕ ਦੇ ਲਿਫਾਫੇ ਨਾ ਵਰਤੋ ਕਰਨ ਸਬੰਧੀ ਸਹਿਮਤੀ ਵੀ ਪ੍ਰਗਟਾਈ। ਇਸ ਮੌਕੇ ਤੇ ਨਗਰ ਪੰਚਾਇਤ ਮੁੱਦਕੀ ਦੇ ਇਸਪੈਕਟਰ ਜਗਜੀਤ ਸਿੰਘ, ਸੈਨਟਰੀ ਇਸਪੈਕਟਰ ਸੁਖਪਾਲ ਸਿੰਘ, ਪ੍ਰੋਗਰਾਮ ਕੋਆਰਡੀਨੇਟਰ ਗੁਰਪਿੰਦਰ ਕੋਰ ਅਤੇ ਸ੍ਰੀ ਗੁਰਦੇਵ ਸਿੰਘ ਵੱਲੋ ਸਮੂਹ ਗਰੁੱਪ ਮੈਬਰਾਂ ਨੂੰ ਨਗਰ ਪੰਚਾਇਤ ਮੁੱਦਕੀ ਵੱਲੋ ਤਿਆਰ ਕੀਤੀ ਜੈਵਿਕ ਖਾਦ ਅਤੇ ਕੱਪੜੇ ਦੇ ਥੈਲੇ ਵੰਡੇ ਗਏ ਅਤੇ ਗਰੁੱਪ ਲੀਡਰ ਜਸ੍ਪ੍ਰੀਤ ਕੋਰ ਨੂੰ ਘਰ ਵਿਚ ਹੋਮ ਕੰਪੋਸਟਿੰਗ ਕਰਨ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।
ਅੰਤ ਵਿਚ ਸੈਨਟਰੀ ਇਸਪੈਕਟਰ ਸੁਖਪਾਲ ਸਿੰਘ ਨੇ ਮੁੱਦਕੀ ਦੇ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਵੱਧ ਤੋ ਵੱਧ ਇਸ ਮੁਹਿੰਮ ਨਾਲ ਜੁੜਣ ਅਤੇ ਆਪਣਾ ਬਣਦਾ ਸਹਿਯੋਗ ਦੇਣ ਤਾਂ ਕਿ ਮੁੱਦਕ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਕੱਚਰਾ ਮੁੱਕਤ ਕੀਤਾ ਜਾ ਸਕੇ।