ਮੁੱਖ ਮੰਤਰੀ ਚੰਨੀ ਦੀ ਫੇਰੀ ਉਪਰੰਤ ਬੀਬਾ ਬੰਗੜ ਨੇ ਸਰਗਰਮੀਆਂ ਕੀਤੀਆਂ ਤੇਜ
ਵਿਰੋਧੀਆਂ ਦੇ ਦੂਰ ਹੋਣਗੇ ਸਾਰੇ ਭਰਮ-ਭੁਲੇਖੇ-ਬੀਬਾ ਬੰਗੜ
ਮੁੱਖ ਮੰਤਰੀ ਚੰਨੀ ਦੀ ਫੇਰੀ ਉਪਰੰਤ ਬੀਬਾ ਬੰਗੜ ਨੇ ਸਰਗਰਮੀਆਂ ਕੀਤੀਆਂ ਤੇਜ
ਵਿਰੋਧੀਆਂ ਦੇ ਦੂਰ ਹੋਣਗੇ ਸਾਰੇ ਭਰਮ-ਭੁਲੇਖੇ-ਬੀਬਾ ਬੰਗੜ
ਡੋਰ-ਟੂ-ਡੋਰ ਪਹੁੰਚ ਕਰਨ `ਤੇ ਬੀਬਾ ਬੰਗੜ ਨੂੰ ਮਿਲ ਰਿਹੈ ਭਰਪੂਰ ਸਮਰਥਨ
ਫਿ਼ਰੋਜ਼ਪੁਰ () – ਬੀਤੇ ਦਿਨ ਫਿ਼ਰੋਜ਼ਪੁਰ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਿਥੇ ਫਿ਼ਰੋਜ਼ਪੁਰ ਵਿਚ ਕਾਂਗਰਸ ਪੱਖੀ ਹਵਾ ਝੂਲਾ ਦਿੱਤੀ, ਉਥੇ ਆਪਣੇ ਪਤੀ ਦੀ ਜਿੱਤ ਲਈ ਆਖਰੀ ਦਿਨ ਤੱਕ ਲੋਕਾਂ ਤੱਕ ਪਹੁੰਚ ਕਰਨ ਦੇ ਯਤਨ ਕਰਦਿਆਂ ਅੱਜ ਬੀਬਾ ਬਲਜੀਤ ਕੌਰ ਬੰਗੜ ਵੱਲੋਂ ਹਲਕੇ ਦੇ ਪਿੰਡ ਵਾਹਕੇ, ਛਾਂਗਾ, ਕੰਧੇ ਵਾਲਾ, ਮੱਬੋਕੇ, ਕਾਲੂ ਅਰਾਈਆਂ ਹਿਠਾੜ ਦੇ ਤੂਫਾਨੀ ਦੌਰੇ ਕਰਕੇ ਜਿਥੇ ਦੋ ਦਿਨਾਂ ਬਾਅਦ ਹੋਣ ਵਾਲੀ ਚੋਣ ਵਿਚ ਕਾਂਗਰਸ ਦਾ ਬਟਨ ਦਬਾਉਣ ਦੀ ਅਪੀਲ ਕੀਤੀ, ਉਥੇ ਹਲਕਾ ਨਿਵਾਸੀਆਂ ਨੂੰ ਮੁੱਖ ਮੰਤਰੀ ਦੇ ਵਿਚਾਰਾਂ ਦੇ ਸਨਮੁੱਖ ਹੋਣ ਦੀ ਗੁਹਾਰ ਲਗਾਉਂਦਿਆਂ ਆਪਣੇ ਹਲਕੇ ਵਿਚ ਆਏ ਹੀਰੇ ਨੂੰ ਸੰਭਾਲਣ ਦੀ ਅਪੀਲ ਕੀਤੀ। ਪਿੰਡਾਂ ਵਿਚ ਪੁੱਜੇ ਬੀਬਾ ਬਲਜੀਤ ਕੌਰ ਬੰਗੜ ਨੇ ਜਿਥੇ ਲੋਕਾਂ ਨੂੰ ਪੰਜਾਬ ਵਿਚ ਬਨਣ ਜਾ ਰਹੀ ਕਾਂਗਰਸ ਸਰਕਾਰ ਵਿਚ ਆਪਣੇ ਨੁਮਾਇਦੇ ਵਜੋਂ ਕਾਂਗਰਸੀ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਨੂੰ ਭੇਜਣ ਦੀ ਅਪੀਲ ਕੀਤੀ, ਉਥੇ ਕਾਂਗਰਸ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਂਦਿਆਂ ਕਾਂਗਰਸ ਵੱਲੋਂ ਲੋਕ ਹਿੱਤ ਵਿਚ ਲਏ ਨਿਰਣਿਆਂ ਦਾ ਵੀ ਜਿ਼ਕਰ ਕੀਤਾ।
ਇਸ ਮੌਕੇ ਲੋਕਾਂ ਨੇ ਬੀਬਾ ਬਲਜੀਤ ਕੌਰ ਬੰਗੜ ਨੂੰ ਵਿਸਵਾਸ਼ ਦਿਵਾਇਆ ਕਿ ਉਹ ਹਲਕੇ ਦੇ ਸਰਵਪੱਖੀ ਵਿਕਾਸ ਲਈ ਸਿਰੜੀ ਨੌਜਵਾਨ ਉਮੀਦਵਾਰ ਆਸ਼ੂ ਬੰਗੜ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਜਿਤਾਉਣਗੇ ਤਾਂ ਜੋ ਵਿਧਾਨ ਸਭਾ ਵਿਚ ਦਿਹਾਤੀ ਹਲਕੇ ਦੀ ਆਵਾਜ਼ ਗੂੰਜ ਸਕੇ। ਹਲਕਾ ਨਿਵਾਸੀਆਂ ਤੋਂ ਮਿਲ ਰਹੇ ਪਿਆਰ `ਤੇ ਖੁਸ਼ੀ ਜ਼ਾਹਿਰ ਕਰਦਿਆਂ ਬੀਬਾ ਬਲਜੀਤ ਕੌਰ ਬੰਗੜ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਫਿ਼ਰੋਜ਼ਪੁਰ ਦਿਹਾਤੀ ਦੇ ਵੋਟਰ, ਵੋਟਰ ਨਾ ਹੋ ਕੇ ਸਾਡੇ ਪਰਿਵਾਰਕ ਮੈਂਬਰ ਹਨ, ਜਿਨ੍ਹਾਂ `ਤੇ ਸਾਨੂੰ ਪੂਰਣ ਮਾਣ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਬਾਅਦ ਪੈਣ ਵਾਲੀਆਂ ਵੋਟਾਂ ਵਿਰੋਧੀਆਂ ਦੇ ਸਾਰੇ ਭਰਮ-ਭੁਲੇਖੇ ਦੂਰ ਕਰ ਦੇਣਗੀਆਂ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੇ ਸਰਪੰਚ, ਪੰਚ, ਨੰਬਰਦਾਰ ਅਤੇ ਆਮ ਲੋਕਾਂ ਨੇ ਸਿ਼ਰਕਤ ਕਰਕੇ ਬੀਬਾ ਬਲਜੀਤ ਕੌਰ ਬੰਗੜ ਨੂੰੰ ਡੋਰ-ਟੂ-ਡੋਰ ਕੀਤੇ ਪ੍ਰਚਾਰ ਵਿਚ ਸਹਿਯੋਗ ਕੀਤਾ। ਇਸ ਮੌਕੇ ਨੀਟਾ ਸੋਢੀ, ਗੁਰਬਚਨ ਸਿੰਘ ਕਾਲਾ ਟਿੱਬਾ, ਪ੍ਰੇਮ ਸਿੰਘ ਕੌਂਸਲਰ, ਕਿੱਕਰ ਸਿੰਘ ਸਾਬਕਾ ਐਮ.ਸੀ, ਜਸਪਾਲ ਸਿੰਘ ਸੇਠਾਂ ਵਾਲਾ, ਮੁਖ਼ਿਤਆਰ ਸਿੰਘ ਹਜ਼ਾਰਾ ਸਿੰਘ ਵਾਲਾ, ਕਸ਼ਮੀਰ ਸਿੰਘ ਦਰਦੀ, ਕੁਲਵੰਤ ਸਿੰਘ ਵਸਤੀ ਗੁਲਾਬ ਸਿੰਘ, ਬਲਜਿੰਦਰ ਸਿੰਘ ਥਿੰਦ, ਜਸਬੀਰ ਸਿੰਘ ਸਰਪੰਚ ਸਾਹਨ ਕੇ, ਨਿਰਮਲ ਸਿੰਘ, ਪਿੰਡ ਸਰਾਂ ਵਾਲੀ ਦੇ ਸੋਨੂੰ, ਮੁਖਤਿਆਰ, ਜਗਤਾਰ, ਰਾਮਾ ਆਦਿ ਹਾਜ਼ਰ ਸਨ।