ਮਿਡ-ਡੇ-ਮੀਲ ਦਫਤਰੀ ਮੁਲਾਜ਼ਮਾਂ ਤੇ ਕੁੱਕ ਵਰਕਰਾਂ ਨੇ ਫੂਕੀ ਸਰਕਾਰ ਦੀ ਅਰਥੀ।
ਮਿਤੀ ( 10-3-2018 ) ਲੰਬੇ ਸਮੇਂ ਤੋ ਅਪਣੀਆਂ ਹੱਕੀ ਮੰਗਾਂ ਦਾ ਹੱਲ ਨਾਂ ਹੁੰਦਾ ਵੇਖ ਕਿ ਮਿਡ ਡੇ ਮੀਲ ਮੁਲਾਜਮਾਂ ਅਤੇ ਵਰਕਰਾਂ ਨੇ ਰਾਮਪੁਰਾ ਦੇ ਸਿਵਾਜੀ ਪਾਰਕ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕੀ।ਇਸ ਮੌਕੇ ਮਿਡ ਡੇ ਮੀਲ ਦਫਤਰੀ ਮੁਲਾਜਮ ਅਤੇ ਕੁੱਕ ਵਰਕਰ ਯੂਨੀਅਨ ਦੇ ਸੁਬਾਈ ਆਗੂਆਂ ਪ੍ਰਵੀਨ ਸ਼ਰਮਾਂ ਜੋਗੀਪੁਰ ਅਤੇ ਬਲਾਕ ਪ੍ਰਧਾਨ ਸਤਾਰ ਮੁਹਮੰਦ ਖਾਂ ਨੇ ਪ੍ਰੇਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਰਕਾਰ ਵਲੋ ਮੁਲਾਜਮਾਂ ਅਤੇ ਵਰਕਰਾਂ ਨਾਲ ਧੱਕੇਸ਼ਾਹੀ ਬੇ ਦਸਤੂਰ ਜਾਰੀ ਹੈ।ਜਿੱਥੇ ਮੁਲਾਜਮਾਂ ਨੂੰ ਇੰਨੇ ਸਮਾਂ ਨੋਕਰੀ ਕਰਨ ਦੇ ਬਾਵਜੂਦ ਰੈਗੂਲਰ ਨਹੀ ਕੀਤਾ ਜਾ ਰਿਹਾ ਹੈ ਉਥੇ ਹੀ ਕੁਕ ਵਰਕਰਾਂ ਨੂੰ ਘੱਟੋ ਘੱਟ ਉਜਰਤਾਂ ਕਾਨੂੰਨ ਦੇ ਐਕਟ ਅਧੀਨ ਲਿਆ ਕਿ ਉਜਰਤਾ ਵਿਚ ਵਾਧਾ ਨਹੀ ਕੀਤਾ ਜਾ ਰਿਹਾ ਹੈ।ਸਰਕਾਰ ਵਲੋ ਇੰਨਾਂ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਕੁਕ ਵਰਕਰਾਂ ਨੂੰ ਜਨਵਰੀ,18 ਤੋ ਜੁਲਾਈ,2018 ਤੱਕ ਦਾ ਬਣਦਾ ਬਕਾਇਆ ਨਹੀ ਦਿਤਾ ਗਿਆ ਹੈ ।ਜਿਸ ਦੇ ਸਿੱਟੇ ਵਜੋ 18 ਮਾਰਚ ਨੂੰ ਡੀ.ਐਮ.ਐਫ ਦੀ ਜਲੰਧਰ ਰੈਲੀ ਵਿਚ ਪੂਰੀ ਤਰ•ਾਂ ਭਰਵੀ ਸ਼ਮੂਲਿਅਤ ਕਰਨ ਦਾ ਏਲਾਨ ਕੀਤਾ ਗਿਆ।ਇਸ ਮੋਕੇ ਬਲਜਿੰਦਰ ਕੋਰ, ਕਰਮੋ, ਪਰਮਜੀਤ ਕੋਰ, ਗੁਰਸ਼ਰਨ ਕੋਰ, ਸੁਖਦੇਵ ਸਿੰਘ, ਸ਼ਸ਼ੀ ਬਾਲਾ, ਗੁਰਮੀਤ ਕੋਰ, ਕਸਮੀਰ ਕੋਰ, ਗੁਰਮੇਲ ਕੋਰ ਅਦਿ ਹਾਜਰ ਰਹੇ।