ਮਾਲ ਮਹਿਕਮੇ ਦੇ ਪਟਵਾਰੀ ਨੂੰ 10 ਹਜਾਰ ਰਿਸ਼ਵਤ ਲੈਦੇ ਵਿਜੀਲੈਂਸ ਵੱਲੋ ਕੀਤਾ ਕਾਬੂ
–ਘਰ ਦੇ ਮਕਾਨ ਦਾ ਰਿਕਾਰਡ ਸਹੀ ਕਰਨ ਬਦਲੇ ਪਟਵਾਰੀ ਮੰਗ ਰਿਹਾ ਸੀ ਪੈਸੇ
——-ਫਿਰੋਜਪੁਰ ਦੀ ਵਿਜੀਲੈਂਸ ਟੀਮ ਵੱਲੋ ਮੱਲਾਵਾਲਾ ਵਿਖੇ ਮਾਲ ਵਿਭਾਗ ਦੇ ਪਟਵਾਰੀ ਸਤਪਾਲ ਨੂੰ 10 ਹਜਾਰ ਰਿਸ਼ਵਤ ਲੈਦੇ ਕਾਬੂ ਕੀਤਾ ਗਿਆ। ਬਲਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਕਸਬਾ ਮੱਲਾਵਾਲਾ ਨੇ ਦੱਸਿਆ ਕਿ ਜਦੋ ਮੈ ਆਪਣੇ ਘਰ ਦੇ ਮਕਾਨ ਦਾ ਰਿਕਾਰਡ ਮੱਲਾਵਾਲਾ ਸਥਿਤ ਪਟਵਾਰੀ ਸਤਪਾਲ ਤੋ ਮੰਗਿਆ ਤਾਂ ਪਟਵਾਰੀ ਨੇ ਮੇਰੇ ਘਰ ਦਾ ਰਿਕਾਰਡ ਮਾਲ ਮਹਿਕਮੇ ਅਨੁਸਾਰ ਸਹੀ ਨਾ ਹੋਣ ਬਾਰੇ ਕਿਹਾ ਗਿਆ ਜਦੋ ਕਿ ਮੇਰੇ ਆਪਣੇ ਘਰ ਦੇ ਮਕਾਨ ਦੀ ਰਜਿਸ਼ਟਰੀ ਮੇਰੇ ਕੋਲ ਹੈ ਬਾਰੇ ਦੱੀਸਆ ਤਾਂ ਪਟਵਾਰੀ ਵੱਲੋ ਰਿਕਾਰਡ ਸਹੀ ਨਾ ਦੱਸਣ ਬਾਰੇ ਮੈਨੂੰ ਤੰਗ ਪ੍ਰੇਸ਼ਾਨ ਕਰਦਾ ਰਿਹਾ ਅਤੇ ਮੇਰੇ ਕੋਲੋ ਘਰ ਦੇ ਰਿਕਾਰਡ ਨੂੰ ਸਹੀ ਕਰਨ ਬਦਲੇ 50 ਹਜਾਰ ਰੁਪਏ ਦੀ ਮੰਗ ਕਰਨ ਲੱਗ ਪਿਆ । ਜਿਸ ਤੇ 30 ਹਜਾਰ ਰੁਪਏ ਲੈ ਕੇ ਮੇਰਾ ਘਰ ਦਾ ਰਿਕਾਰਡ ਸਹੀ ਕਰਨ ਲਈ ਮੰਨ ਗਿਆ । ਜਿਸ ਦੇ ਸਬੰਧ ਵਿਚ ਮੈ ਵਿਜੀਲੈਂਸ ਵਿਭਾਗ ਕੋਲ ਪਟਵਾਰੀ ਖਿਲਾਫ ਸ਼ਿਕਾਇਤ ਦਰਜ ਕਰਵਾਈ । ਜਿਸ ਤੇ ਵਿਜੀਲੈਸ ਵਿਭਾਗ ਵੱਲੋ ਕਰਵਾਈ ਕਰਦੇ ਹੋਏ ਅੱਜ ਮੱਲਾਵਾਲਾ ਵਿਖੇ ਸਤਪਾਲ ਪਟਵਾਰੀ ਨੂੰ ਪਹਿਲੀ ਕਿਸਤ 10 ਹਜਾਰ ਰੁਪਏ ਦਿੱਤੀ ਗਈ । ਜੋ ਵਿਜੀਲੈਸ ਟੀਮ ਵੱਲੋ ਸਤਪਾਲ ਪਟਵਾਰੀ ਦੀ ਜੇਬ ਵਿਚੋ 10 ਹਜਾਰ ਰੁਪਏ ਬਰਾਮਦ ਕਰਕੇ ਉਸ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ।
ਵਿਜੀਲੈਂਸ ਵਿਭਾਗ ਦੇ ਇਸਪੈਕਟਰ ਸਤਪ੍ਰੇਮ ਸਿੰਘ ਨੇ ਦੱਸਿਆ ਕਿ ਮੱਲਾਵਾਲਾ ਵਿਖੇ ਮਾਲ ਵਿਭਾਗ ਦੇ ਸਤਪਾਲ ਪਟਵਾਰੀ ਦੇ ਖਿਲਾਫ ਬਲਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਕਸਬਾ ਮੱਲਾਵਾਲਾ ਨੇ ਵਿਜੀਲੈਂਸ ਵਿਭਾਗ ਫਿਰੋਜਪੁਰ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਪਟਵਾਰੀ ਮੇਰੇ ਘਰ ਦੇ ਮਕਾਨ ਦਾ ਰਿਕਾਰਡ ਸਹੀ ਕਰਨ ਬਦਲੇ ਮੇਰੇ ਕੋਲੋ 50 ਹਾਜਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ।ਪਟਵਾਰੀ ਸਤਪਾਲ ਨੂੰ ਰੰਗ ਹੱਥੀ ਕਾਬੂ ਕਰਨ ਲਈ ਮੇਰੇ ਸਮਤੇ ਸਾਡੀ ਟੀਮ ਇਸਪੈਕਟਰ ਅਮਨਦੀਪ ਸਿੰਘ ,ਰੀਡਰ ਐਸ ਕੁਮਾਰ ਸਮੇਤ ਪੂਰੀ ਟੀਮ ਵੱਲੋ ਕਾਰਵਾਈ ਕਰਦੇ ਹੋਏ ਜਦੋ ਪਟਵਾਰੀ ਵੱਲੋ 10 ਹਾਜਰ ਰੁਪਏ ਦੀ ਕਿਸ਼ਤ ਲਈ ਤਾ ਸਰਵਨ ਸਿੰਘ ,ਲਖਵਿੰਦਰ ,ਰਾਜਿੰਦਰ ਐਸ ਕੇ,ਅਵਤਾਰ ਸਿੰਘ ਲਾਡੀ ਦੀ ਹਾਜਰੀ ਚ ਉਸ ਨੂੰ ਮੋਕੇ ਤੇ ਰੰਗੇ ਹੱਥੀ ਕਾਬੂ ਕਰ ਲਿਆ ਗਿਆ । ਜਿਸ ਦੇ ਸਬੰਧ ਵਿਚ ਉਕਤ ਪਟਵਾਰੀ ਖਿਲਾਫ ਮੁਕੱਦਮਾ ਨੰ 3 ਰਿਸ਼ਵਤ ਲੈਣ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।