Ferozepur News
ਮਯੰਕ ਫਾਊਂਡੇਸ਼ਨ ਨੇ ਸੜਕ ਸੁਰੱਖਿਆ ਤਹਿਤ ਲਗਾਏ 500 ਰਿਫਲੈਕਟਰ
ਸਾਡਾ ਮੁੱਖ ਟੀਚਾ ਸੜਕ ਹਾਦਸਿਆਂ ਨੂੰ ਘਟਾਉਣਾ ਹੈ: ਅਰਨੀਸ਼ ਮੋਂਗਾ
ਮਯੰਕ ਫਾਊਂਡੇਸ਼ਨ ਨੇ ਸੜਕ ਸੁਰੱਖਿਆ ਤਹਿਤ ਲਗਾਏ 500 ਰਿਫਲੈਕਟਰ
ਸਾਡਾ ਮੁੱਖ ਟੀਚਾ ਸੜਕ ਹਾਦਸਿਆਂ ਨੂੰ ਘਟਾਉਣਾ ਹੈ: ਅਰਨੀਸ਼ ਮੋਂਗਾ
ਫ਼ਿਰੋਜ਼ਪੁਰ, 30 ਨਵੰਬਰ, 2022: ਧੂੰਧ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਮਯੰਕ ਫਾਊਂਡੇਸ਼ਨ ਨੇ ਫਿਰੋਜ਼ਪੁਰ ਟ੍ਰੈਫਿਕ ਪੁਲਸ ਦੇ ਸਹਿਯੋਗ ਨਾਲ ਮੱਲਾਂਵਾਲਾ-ਮੱਖੂ ਰੋਡ ‘ਤੇ ਵਾਹਨਾਂ ‘ਤੇ ਰਿਫਲੈਕਟਰ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਚਾਰ ਪਹੀਆ ਵਾਹਨਾਂ ਅਤੇ ਸਾਈਕਲਾਂ ’ਤੇ ਰਿਫਲੈਕਟਰ ਲਗਾਏ ਗਏ। ਮਯੰਕ ਫਾਊਂਡੇਸ਼ਨ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਟਰੈਫਿਕ ਇੰਚਾਰਜ ਪੁਸ਼ਪਿੰਦਰ ਪਾਲ ਨੇ ਕਿਹਾ ਕਿ ਸੜਕ ਸੁਰੱਖਿਆ ਤਹਿਤ ਸੰਸਥਾ ਵੱਲੋਂ ਲਗਾਤਾਰ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਸਰਦੀਆਂ ਵਿੱਚ ਧੁੰਦ ਕਾਰਨ ਕਈ ਹਾਦਸੇ ਵਾਪਰਦੇ ਹਨ, ਜਿਸ ਕਾਰਨ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ। ਸਾਡੀ ਛੋਟੀ ਜਿਹੀ ਲਾਪਰਵਾਹੀ ਵੱਡੀ ਮੁਸੀਬਤ ਦਾ ਕਾਰਨ ਬਣ ਸਕਦੀ ਹੈ। ਇਸ ਲਈ ਅੱਜ ਲੋਕਾਂ ਨੂੰ ਵਾਹਨਾਂ ‘ਤੇ ਰਿਫਲੈਕਟਰ ਲਗਾ ਕੇ ਇਸ ਸਬੰਧੀ ਜਾਗਰੂਕ ਕੀਤਾ ਗਿਆ |
ਮਯੰਕ ਫਾਊਂਡੇਸ਼ਨ ਦੇ ਰੋਡ ਸੇਫਟੀ ਵਿੰਗ ਦੇ ਕੋਆਰਡੀਨੇਟਰ ਅਰਨੀਸ਼ ਮੋਂਗਾ ਨੇ ਕਿਹਾ ਕਿ ਸਾਡਾ ਇੱਕੋ ਇੱਕ ਟੀਚਾ ਸੜਕ ਹਾਦਸਿਆਂ ਨੂੰ ਘਟਾ ਕੇ ਕੀਮਤੀ ਜਾਨਾਂ ਬਚਾਉਣਾ ਹੈ, ਜਿਸ ਲਈ ਸਾਡੀ ਟੀਮ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਧੁੰਦ ਦੌਰਾਨ ਗੱਡੀ ਹੌਲੀ ਚਲਾਉਣ ਅਤੇ ਵਾਹਨਾਂ ‘ਤੇ ਰਿਫਲੈਕਟਰ ਲਗਾਉਣ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਇਸ ਦੌਰਾਨ ਟ੍ਰੈਫਿਕ ਪੁਲਿਸ ਤੋਂ ਏ.ਐਸ.ਆਈ ਅਸ਼ਵਨੀ ਕੁਮਾਰ, ਏ.ਐਸ.ਆਈ ਬਲਵਿੰਦਰ ਸਿੰਘ, ਏ.ਐਸ.ਆਈ ਸੁਖਮੰਦਰ ਸਿੰਘ, ਏ.ਐਸ.ਆਈ , ਤਰਸੇਮ ਲਾਲ, ਕਸ਼ਮੀਰ ਸਿੰਘ ਅਤੇ ਮਯੰਕ ਫਾਊਂਡੇਸ਼ਨ ਤੋਂ ਡਾ.ਗਜ਼ਲ ਪ੍ਰੀਤ ਅਰਨੇਜਾ, ਅਰਨੀਸ਼ ਮੋਂਗਾ, ਰਾਕੇਸ਼ ਕੁਮਾਰ, ਕਮਲ ਸ਼ਰਮਾ, ਅਰੁਣ ਅਰੋੜਾ, ਅਸ਼ਵਨੀ ਸ਼ਰਮਾ, ਸੰਦੀਪ ਸਹਿਗਲ ਅਤੇ ਦੀਪਕ ਸ਼ਰਮਾ ਨੇ ਰਿਫਲੈਕਟਰ ਲਗਾਉਣ ਵਿੱਚ ਮਦਦ ਕੀਤੀ।