Ferozepur News
ਮਯੰਕ ਫਾਉਂਡੇਸ਼ਨ ਨੇ ਵਿਸ਼ਵ ਸਿਹਤ ਦਿਵਸ ਮੌਕੇ ਜ਼ਿਲ੍ਹਾ ਹਸਪਤਾਲ ਨੂੰ 100 ਪੀਪੀਈ ਕਿੱਟਾ ਕੀਤੀਆਂ ਭੇਟ
ਮਯੰਕ ਫਾਉਂਡੇਸ਼ਨ ਨੇ ਵਿਸ਼ਵ ਸਿਹਤ ਦਿਵਸ ਮੌਕੇ ਜ਼ਿਲ੍ਹਾ ਹਸਪਤਾਲ ਨੂੰ 100 ਪੀਪੀਈ ਕਿੱਟਾ ਕੀਤੀਆਂ ਭੇਟ
ਲੁਧਿਆਣਾ ਦੇ ਕੇਜੀ ਐਕਸਪੋਰਟਸ ਨੇ ਇਸ ਨੇਕ ਕੰਮ ਵਿਚ ਪਾਇਆ ਯੋਗਦਾਨ
ਫਿਰੋਜ਼ਪੁਰ 7 ਅਪ੍ਰੈਲ, 2021: ਕੋਰੋਨਾ ਤਾਲਾਬੰਦੀ ਦੌਰਾਨ ਸਮਾਜਿਕ ਸੇਵਾਵਾਂ ਪ੍ਰਦਾਨ ਕਰਨ ਵਿਚ ਵੱਡੀ ਭੂਮਿਕਾ ਅਦਾ ਕਰਨ ਤੋਂ ਬਾਅਦ, ਫਿਰੋਜ਼ਪੁਰ ਸਥਿਤ ਐਨਜੀਓ ਮਯੰਕ ਫਾਉਂਡੇਸ਼ਨ, ਇਕ ਵਾਰ ਫਿਰ ਸਾਹਮਣੇ ਆਈ, ਜਿਸ ਨੇ ਜ਼ਿਲ੍ਹਾ ਸਿਵਲ ਹਸਪਤਾਲ ਫਿਰੋਜ਼ਪੁਰ ਨੂੰ ਵਿਸ਼ਵ ਸਹਿਤ ਦਿਵਸ ਦੇ ਮੋਕੇ 100 ਪੀਪੀਈ ਕਿੱਟਾਂ ਭੇਂਟ ਕੀਤੀਆਂ। ਸੰਸਥਾ ਨੇ ਇਹ ਪਹਿਲ ਫਿਰੋਜ਼ਪੁਰ ਜ਼ਿਲੇ ਵਿਚ ਕੋਵਿਡ ਮਾਮਲਿਆਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਕੀਤੀ ।
ਬਾਨੀ ਮੈਂਬਰ ਦੀਪਕ ਸ਼ਰਮਾ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਸਿਵਲ ਹਸਪਤਾਲ ਵਿਖੇ 100 ਪੀਪੀਈ ਕਿੱਟਾਂ ਐਸਐਮਓ ਡਾ ਮੀਨਾਕਸ਼ੀ ਅਬਰੋਲ, ਡਾ ਗੁਰਾਇਆ ਅਤੇ ਡਾ: ਨਵੀਨ ਸੇਠੀ ਨੂੰ ਸੌਂਪੀਆਂ।ਇਹ ਕਿੱਟਾਂ ਲੁਧਿਆਣਾ ਸਥਿਤ ਫਰਮ ਕੇਜੀ ਐਕਸਪੋਰਟਸ ਦੁਆਰਾ ਮੁਹੱਈਆ ਕਰਵਾਈਆਂ ਗਈਆਂ ਸਨ ।
ਮਯੰਕ ਫਾਉਂਡੇਸ਼ਨ ਦਾ ਧੰਨਵਾਦ ਕਰਦਿਆਂ ਡਾ. ਮੀਨਾਕਸ਼ੀ ਨੇ ਕਿਹਾ ਕਿ ਸੇਫਟੀ ਗਿਅਰ ਪਹਿਨਣਾ ਅਤੇ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਨਾ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰਹਿਣ ਵਿਚ ਅਹਿਮ ਭੂਮਿਕਾ ਅਦਾ ਕਰਦੀ ਹੈ।
ਜਦਕਿ ਫਾਉਂਡੇਸ਼ਨ ਦੇ ਮੈਂਬਰ ਸੁਬੋਧ ਕੱਕੜ , ਦੀਪਕ ਗਰੋਵਰ ਨੇ ਕਿਹਾ ਕਿ ਉਹਨਾਂ ਦਾ ਉਦੇਸ਼ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਨਿਰਧਾਰਤ ਸਾਰੇ ਸੁਰੱਖਿਆ ਉਪਾਵਾਂ ਦੀ ਵਰਤੋਂ ਬਾਰੇ ਯਾਦ ਦਿਵਾਉਣਾ ਹੈ। ਸਾਡੀ ਸੰਸਥਾ ਸਾਰੀਆਂ ਸਮਾਜਿਕ ਸਮੱਸਿਆਵਾਂ ਨਾਲ ਨਜਿੱਠਣ ਲਈ ਸਭ ਤੋਂ ਅੱਗੇ ਕੰਮ ਕਰਨ ਲਈ ਵਚਨਬੱਧ ਹੈ ਜੋ ਸਮਾਜ ਨੂੰ ਬਿਮਾਰ ਬਣਾਉਂਦੀਆਂ ਹਨ ।
ਇਸ ਦੌਰਾਨ ਫਾਉਂਡੇਸ਼ਨ ਦੇ ਮੈਂਬਰਾਂ, ਡਾ: ਤਨਜੀਤ ਸਿੰਘ ਬੇਦੀ, ਦੀਪਕ ਨਰੂਲਾ, ਮਨੋਜ ਗੁਪਤਾ ਚਰਨਜੀਤ ਸਿੰਘ, ਅਤੇ ਦੀਪਕ ਸ਼ਰਮਾ ਵੀ ਮੌਜੂਦ ਸਨ।