ਮਨੁੱਖੀ ਜੀਵਨ ਵਿੱਚ ਦਰਖਤਾਂ ਦਾ ਬਹੁਤ ਵੱਡਾ ਯੋਗਦਾਨ ਹੈ – ਵੀ.ਕੇ.ਮੀਨਾ
ਮਨੁੱਖੀ ਜੀਵਨ ਵਿੱਚ ਦਰਖਤਾਂ ਦਾ ਬਹੁਤ ਵੱਡਾ ਯੋਗਦਾਨ ਹੈ – ਵੀ.ਕੇ.ਮੀਨਾ
ਫਿਰੋਜਪੁਰ 3 ਸਤੰਬਰ 2015 ( ) ਮਨੁੱਖੀ ਜੀਵਨ ਵਿੱਚ ਦਰਖਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਇਹ ਮਨੁੱਖੀ ਜੀਵਨ ਲਈ ਜਰੂਰੀ ਆਕਸੀਜਨ ਗੈਸ ਸਾਨੂੰ ਦਿੰਦੇ ਹਨ ਅਤੇ ਦਰਖਤਾਂ ਦੀ ਅੰਨ੍ਹੇਵਾਹ ਕੀਤੀ ਗਈ ਕਟਾਈ ਕਾਰਨ ਅੱਜ ਧਰਤੀ ਹੇਠੋਂ ਦਰਖਤਾਂ ਦਾ ਰਕਬਾ ਕਾਫੀ ਘੱਟ ਹੋ ਗਿਆ ਹੈ ਜਿਸ ਕਾਰਨ ਕਈ ਕੁਦਰਤੀ ਆਫਤਾਂ ਆਉਣ ਦਾ ਖਤਰਾ ਬਣਿਆਂ ਰਹਿੰਦਾ ਹੈ ਇਸ ਲਈ ਹਰੇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਵੀ ਕਰੇ। ਇਹ ਵਿਚਾਰ ਸ੍ਰੀ ਵੀ.ਕੇ.ਮੀਨਾ ਕਮਿਸ਼ਨਰ ਫਿਰੋਜਪੁਰ ਡਵੀਜਨ ਫਿਰੋਜਪੁਰ ਨੇ ਐਨ.ਜੀ.ਓਜ ਕੋਆਰਡੀਨੇਸ਼ਨ ਸੋਸਾਇਟੀ ਵੱਲੋਂ ਕਮਿਸ਼ਨਰ ਦਫਤਰ ਫਿਰੋਜ਼ਪੁਰ ਵਿਖੇ ਬੂਟੇ ਲਗਾਉਣ ਉਪਰੰਤ ਪ੍ਰਗਟ ਕੀਤੇ।
ਸ੍ਰੀ ਵੀ.ਕੇ.ਮੀਨਾ ਨੇ ਕਿਹਾ ਕਿ ਜੇਕਰ ਰੁੱਖਾਂ ਦੀ ਇਸੇ ਤਰ੍ਹਾਂ ਕਟਾਈ ਹੁੰਦੀ ਰਹੀ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਨੂੰ ਜਵਾਬਦੇਹ ਹੋਣਾ ਪਵੇਗਾ ਕਿਉਂਕਿ ਰੁੱਖਾਂ ਦੀ ਘਾਟ ਕਾਰਨ ਮੌਸਮ ਵਿੱਚ ਅਸਮਾਨਤਾ ਆਉਣ ਦੇ ਨਾਲ-ਨਾਲ ਵਾਤਾਵਰਣ ਵੀ ਸੰਤੁਲਿਤ ਨਹੀਂ ਰਹੇਗਾ ਇਸ ਲਈ ਸਾਨੂੰ ਸਭ ਨੂੰ ਹੁਣੇ ਤੋਂ ਹੀ ਇਸ ਅਸਮਾਨਤਾ ਨੂੰ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹੈ ਤੇ ਵੱਖ ਵੱਖ ਬੂਟੇ ਲਗਾਨੇ ਚਾਹੀਦੇ ਹਨ। ਉਨ੍ਹਾਂ ਨੇ ਐਨ.ਜੀ.ਓਜ ਕੋਆਰਡੀਨੇਸ਼ਨ ਸੋਸਾਇਟੀ ਵੱਲੋਂ ਸਮਾਜ ਸੇਵਾ ਵਿਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਐਨ.ਜੀ.ਓਜ ਕੋਆਰਡੀਨੇਸ਼ਨ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਇੰਦਰਜੀਤ ਗੋਗੀਆ ਨੇ ਸ੍ਰੀ ਵੀ.ਕੇ.ਮੀਨਾ ਕਮਿਸ਼ਨਰ ਫਿਰੋਜਪੁਰ ਮੰਡਲ ਨੂੰ ਕਿਹਾ ਕਿ ਉਨ੍ਹਾਂ ਦੀ ਸੋਸਾਇਟੀ ਪ੍ਰਸ਼ਾਸ਼ਨ ਨੂੰ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਹਤਰ ਵਾਤਾਵਰਣ ਮੁਹੱਈਆ ਹੋ ਸਕੇ। ਇਸ ਮੌਕੇ ਸ੍ਰੀ ਹਰੀਸ਼ ਮੌਗਾ, ਸ਼੍ਰੀ ਮੰਗਤ ਰਾਮ, ਸ਼੍ਰੀ ਅਸ਼ੋਕ ਬਜਾਜ, ਸ਼੍ਰੀ ਸ਼ਾਮ ਲਾਲ ਮੌਂਗਾ, ਸ਼੍ਰੀ ਮੁਖਤਿਆਰ ਸਿੰਘ, ਹਰਵਿੰਦਰਜੀਤ ਸਿੰਘ, ਐਸ.ਐਨ ਮਲਹੋਤਰਾ, ਰਣਜੀਤ ਸਿੰਘ, ਬਲਵਿੰਦਰ ਸਿੰਘ ਗੋਗੀਆ, ਸ.ਸੁਖਦੇਵ ਸਿੰਘ ਖਾਲਸਾ, ਸ.ਇੰਦਰਜੀਤ ਬੇਦੀ, ਸ੍ਰੀ ਸੁੰਦਰ ਲਾਲ ਆਦਿ ਹਾਜਰ ਸਨ।