“ਭਿੱਖਿਆ ਨਹੀਂ ਸਿੱਖਿਆ ਦਿਓ” ਮੁੰਹਿਮ ਤਹਿਤ ਛੋਟੇ ਬੱਚਿਆਂ ਨੂੰ ਭਿੱਖਿਆ ਮੰਗਣ ਤੋਂ ਹਟਾ ਕੇ ਪੜਾਈ ਨਾਲ ਜੋੜਨ ਲਈ ਪਾਇਲਟ ਪ੍ਰਾਜੈਕਟ ਦੀ ਸੁਰੂਆਤ
“ਭਿੱਖਿਆ ਨਹੀਂ ਸਿੱਖਿਆ ਦਿਓ” ਮੁੰਹਿਮ ਤਹਿਤ ਛੋਟੇ ਬੱਚਿਆਂ ਨੂੰ ਭਿੱਖਿਆ ਮੰਗਣ ਤੋਂ ਹਟਾ ਕੇ ਪੜਾਈ ਨਾਲ ਜੋੜਨ ਲਈ ਪਾਇਲਟ ਪ੍ਰਾਜੈਕਟ ਦੀ ਸੁਰੂਆਤ
ਫਿਰੋਜ਼ਪੁਰ 1 ਫਰਵਰੀ, 2021: ਛੋਟੇ ਬੱਚੇ ਜੋ ਕਿ ਭਿੱਖਿਆ ਮੰਗਦੇ ਹਨ ਉਨ੍ਹਾਂ ਨੂੰ ਭਿੱਖਿਆ ਮੰਗਨ ਤੋਂ ਰੋਕ ਕੇ ਸਿੱਖਿਆ ਨਾਲ ਜੋੜਨ ਦੇ ਮਕਸਦ ਨਾਲ “ਭਿੱਖਿਆ ਨਹੀਂ ਸਿੱਖਿਆ ਦਿਓ” ਮੁਹਿੰਮ ਤਹਿਤ ਇੱਕ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਮੁੰਹਿਮ ਨੂੰ ਲਾਂਚ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨ.) ਰਾਜਦੀਪ ਕੌਰ ਨੇ ਦੱਸਿਆ ਕਿ ਜੋ ਛੋਟੇ ਬੱਚੇ ਕਿਧਰੇ ਵੀ ਭਿੱਖਿਆ ਆਦਿ ਮੰਗਦੇ ਹਨ ਉਨ੍ਹਾਂ ਦੀ ਇਸ ਆਦਤ ਨੂੰ ਹਟਾ ਕੇ ਪੜਾਈ ਨਾਲ ਜੋੜਨ ਲਈ ਇਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੁੰਹਿਮ ਤਹਿਤ ਮੰਗਲਵਾਰ ਅਤੇ ਵੀਰਵਾਰ ਨੂੰ ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਦੀ ਟੀਮ ਵੱਲੋਂ ਕੁੱਝ ਬੱਚੇ ਜੋ ਕਿ ਭਿੱਖਿਆ ਆਦਿ ਮੰਗਦੇ ਹਨ ਉਨ੍ਹਾਂ ਨੂੰ ਨਾਲ ਲੈ ਕੇ ਆਂਗਣਵਾੜੀ ਸੈਂਟਰਾਂ ਜਾਂ ਪ੍ਰਾਇਮਰੀ ਸਕੂਲਾਂ ਵਿਚ ਕੁਝ ਦੇਰ ਲਈ ਲੈ ਕੇ ਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਚਾਈਲਡ ਲਾਈਨ ਦੀ ਟੀਮ ਅਤੇ ਕੁੱਝ ਪੁਲਿਸ ਦੇ ਅਧਿਕਾਰੀ ਜੋ ਕਿ ਸਿਵਲ ਵਰਦੀ ਵਿੱਚ ਨਾਲ ਰਹਿਣਗੇ।
ਉਨ੍ਹਾਂ ਦੱਸਿਆ ਕਿ ਆਂਗਨਵਾੜੀ ਸੈਂਟਰਾਂ ਵਿਚ ਇਨ੍ਹਾਂ ਬੱਚਿਆਂ ਦੀ ਆਸ਼ਾ ਵਰਕਰਾਂ ਵੱਲੋਂ ਦੇਖ ਰੇਖ ਅਤੇ ਇਨ੍ਹਾਂ ਨੂੰ ਮੁੱਢਲੀ ਸਿੱਖਿਆ ਦੇ ਨਾਲ-ਨਾਲ ਕੁਝ ਜਨਰਲ ਗੱਲਾਂ ਦੱਸੀਆਂ ਜਾਣਗੀਆਂ ਤਾਂ ਜੋ ਇਹ ਬੱਚੇ ਆਪਣੀ ਭਿੱਖਿਆ ਦੀ ਆਦਤ ਛੱਡ ਕੇ ਪੜਾਈ ਨਾਲ ਜੁੜ ਸਕਣ ਤੇ ਚੰਗੀ ਜਿੰਦਗੀ ਦੀ ਸ਼ੁਰੂਆਤ ਕਰ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਂਟਰਾਂ ਵਿੱਚ ਬੱਚਿਆਂ ਲਈ ਖਾਣ-ਪੀਣ, ਮਿੱਡ ਡੇ ਮੀਲ ਦਾ ਵੀ ਪ੍ਰਾਬੰਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਵਾਪਿਸ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ ਪਿਤਾ ਕੋਲ ਛੱਡ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਹੀ ਬੱਚਿਆ ਨੂੰ ਭਿੱਖਿਆ ਮੰਗਣ ਤੋਂ ਰੋਕ ਕੇ ਪੜਾਈ ਨਾਲ ਜੋੜਨਾ ਹੈ ਤਾਂ ਜੋ ਉਹ ਭਵਿੱਖ ਵਿਚ ਇੱਕ ਚੰਗੀ ਜਿੰਦਗੀ ਜੀ ਸਕਣ।