ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ•ਾ ਪੱਧਰ ਤੇ ਕੁਇਜ਼ ਮੁਕਾਬਲੇ ਕਰਵਾਏ
ਫਿਰੋਜਪੁਰ 11 ਦਸੰਬਰ (ਏ.ਸੀ.ਚਾਵਲਾ) ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ•ਾ ਪੱਧਰ ਤੇ ਕੁਇਜ਼ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਲੜੀ ਤਹਿਤ ਜ਼ਿਲ•ਾ ਭਾਸ਼ਾ ਅਫ਼ਸਰ ਫਿਰੋਜਪੁਰ ਵੱਲੋਂ ਜ਼ਿਲੇ• ਦੇ ਵਿਦਿਆਰਥੀਆਂ ਦੇ ਲਿਖਤੀ ਸਾਹਿਤਕ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਭਾਸ਼ਾ ਅਫ਼ਸਰ ਡਾ.ਸੁਰਜੀਤ ਸਿੰਘ ਖੁਰਮਾ ਨੇ ਦੱਸਿਆ ਕਿ ਜ਼ਿਲ•ੇ ਵਿਚ ਪਹਿਲੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਰਾਜ ਪੱਧਰ ਤੇ ਕਰਵਾਏ ਜਾਣ ਵਾਲੇ ਮੌਖਿਕ ਕੁਇਜ਼ ਮੁਕਾਬਲੇ ਤੇ ਬੁਲਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਅੱਜ ਕਰਵਾਏ ਗਏ À ਵਰਗ (ਸੱਤਵੀਂ ਤੋਂ ਅੱਠਵੀਂ) ਦੇ ਕੁਇਜ਼ ਮੁਕਾਬਲਿਆਂ ਵਿਚ ਰੁਪਿੰਦਰ ਕੌਰ ਗੁਰੂ ਨਾਨਕ ਪਬਲਿਕ ਸੀ.ਸੈਕੰਡਰੀ ਸਕੂਲ ਫਿਰੋਜਪੁਰ ਨੇ ਪਹਿਲਾ ਸਥਾਨ, ਰਾਜਵੀਰ ਕੌਰ ਸ਼ਹੀਦ ਗੰਜ ਪਬਲਿਕ ਸਕੂਲ ਮੁਦਕੀ ਨੇ ਦੂਜਾ ਅਤੇ ਕੁਸਮ ਪਾਲ,ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫਿਰੋਜ਼ਪੁਰ ਛਾਉਣੀ ਨੇ ਤੀਜਾ ਸਥਾਨ, ਅ ਵਰਗ ( 10+1 ਤੋਂ 10+2) ਦੇ ਮੁਕਾਬਲਿਆਂ ਵਿਚ ਅਮਨਦੀਪ ਕੌਰ ਸਿੱਖ ਕੰਨਿਆ ਮਹਾਂਵਿਦਿਆਲਾ ਸੀ.ਸੈਕੰਡਰੀ ਸਕੂਲ ਫਿਰੋਜਪੁਰ ਸ਼ਹਿਰ ਨੇ ਪਹਿਲਾ ਸਥਾਨ, ਲਵਪ੍ਰੀਤ ਸਿੰਘ ਗੁਰੂ ਨਾਨਕ ਪਬਲਿਕ ਸੀ.ਸੈਕੰਡਰੀ ਸਕੂਲ ਫਿਰੋਜਪੁਰ ਨੇ ਦੂਜਾ ਅਤੇ ਹਰਮਨਪ੍ਰੀਤ ਕੌਰ ਸਿੱਖ ਕੰਨਿਆ ਮਹਾਂਵਿਦਿਆਲਾ ਸੀ.ਸੈਕੰਡਰੀ ਸਕੂਲ ਫਿਰੋਜਪੁਰ ਸ਼ਹਿਰ ਨੇ ਤੀਸਰਾ ਸਥਾਨ, ਅਤੇ Â ਵਰਗ ( ਬੀ.ਏ. ਤੋਂ ਬੀ.ਏ ਫਾਈਨਲ) ਦੇ ਮੁਕਾਬਲਿਆਂ ਵਿਚ ਮਨਪ੍ਰੀਤ ਕੌਰ ਡੀ.ਏ.ਵੀ.ਕਾਲਜ ਫ਼ਾਰ ਵੁਮੈਨ ਫਿਰੋਜਪੁਰ ਛਾਉਣੀ ਦੇ ਪਹਿਲਾ ਸਥਾਨ, ਦਿਵਿਆ ਡੀ.ਏ.ਵੀ.ਕਾਰਜ ਫ਼ਾਰ ਵੁਮੈਨ ਫਿਰੋਜਪੁਰ ਛਾਉਣੀ ਨੇ ਦੂਸਰਾ ਸਥਾਨ ਅਤੇ ਕੁਲਵਿੰਦਰ ਸਿੰਘ ਗੁਰੂ ਨਾਨਕ ਕਾਲਜ ਫਿਰੋਜਪੁਰ ਛਾਉਣੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ।