ਭਾਰੀ ਬਾਰਿਸ਼ ਨਾਲ ਗਰੀਬ ਮਜਦੂਰ ਦਾ ਰਿਹਾਇਸ਼ੀ ਮਕਾਨ ਡਿੱਗਿਆ – ਗਰੀਬ ਮਜਦੂਰ ਵੱਲੋ ਮੁਆਵਜੇ ਦੀ ਮੰਗ
ਭਾਰੀ ਬਾਰਿਸ਼ ਨਾਲ ਗਰੀਬ ਮਜਦੂਰ ਦਾ ਰਿਹਾਇਸ਼ੀ ਮਕਾਨ ਡਿੱਗਿਆ
ਗਰੀਬ ਮਜਦੂਰ ਵੱਲੋ ਮੁਆਵਜੇ ਦੀ ਮੰਗ
ਮਮਦੋਟ, 4 ਜੁਲਾਈ (Harish Monga ) ਬੀਤੇ ਦਿਨੀ ਹੋਈ ਭਾਰੀ ਬਾਰਿਸ਼ ਨਾਲ ਜਿੱਥੇ ਆਮ ਲੋਕਾ ਅਤੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ ਉੱਥੇ ਦੂਜੇ ਪਾਸੇ ਕਈ ਗਰੀਬ ਪਰਿਵਾਰਾ ਤੇ ਮੁਸੀਬਤਾਂ ਦਾ ਪਹਾੜ ਟੁੱਟਿਆ ਹੈ ਇੱਥੇ ਕਰੀਬ 3 ਕਿਲੋਮੀਟਰ ਤੇ ਪੈਂਦੇ ਪਿੰਡ ਸੈਦੇ ਕੇ ਨੌਲ ਦੇ ਵਾਸੀ ਗਰੀਬ ਮਜਦੂਰ ਬਾਬੂ ਸਿੰਘ ਪੁੱਤਰ ਅਰਜਨ ਸਿੰਘ ਤੇ ਉਸ ਸਮੇਂ ਮੁਸੀਬਤਾ ਦਾ ਕਹਿਰ ਟੁੱਟ ਗਿਆ, ਜਦੋ ਉਸ ਦਾ ਇੱਕ ਕੱਚਾ ਰਿਹਾਇਸ਼ੀ ਮਕਾਨ ਭਾਰੀ ਬਾਰਿਸ਼ ਪੈਣ ਨਾਲ ਢਹਿ ਢੇਰੀ ਹੋ ਗਿਆ। ਚਾਰ ਪਰਿਵਾਰਕ ਮੈਂਬਰਾਂ ਦੇ ਮੁਖੀ ਗਰੀਬ ਮਜਦੂਰ ਬਾਬੂ ਸਿੰਘ ਨੇ ਪੱਤਰਕਾਰਾ ਨੂੰ ਆਪਣੇ ਵਿੱਥਿਆ ਸੁਣਾਉਦਿਆ ਕਿਹਾ ਕਿ ਉਹ ਆਪਣੇ ਤਿੰਨ ਬੱਚਿਆਂ ਨੂੰ ਬੜੀ ਮੁਸ਼ਿਕਲ ਨਾਲ ਆਰਥਿਕ ਤੰਗੀ ਨਾਲ ਪੜ•ਾ ਰਿਹਾ ਹੈ। ਬਾਬੂ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਭਾਰੀ ਬਾਰਿਸ਼ ਨਾਲ ਉਸਦਾ ਰਿਹਾਇਸ਼ੀ ਮਕਾਨ ਡਿੱਗ ਜਾਣ ਨਾਲ ਉਸਦਾ ਆਰਥਿਕ ਤੋਰ ਤੇ ਵੱਡਾ ਨੁਕਸਾਨ ਹੋਇਆ ਹੈ। ਰਿਹਾਇਸ਼ੀ ਮਕਾਨ ਦੀ ਛੱਤ ਡਿੱਗਣ ਨਾਲ ਉਸਦਾ ਗੈਸ ਚੁੱਲਾ, ਲੋਹੇ ਦੀ ਪੇਟੀ, ਦੋ ਮੰਜੇ ਅਤੇ ਕਈ ਤਰਾ ਦਾ ਹੋਰ ਸਮਾਨ ਨੁਕਸਾਨਿਆ ਗਿਆ ਹੈ। ਪੀੜਤ ਮਜਦੂਰ ਬਾਬੂ ਸਿੰਘ ਨੇ ਸਰਕਾਰ ਤੋ ਮੰਗ ਕਰਦਿਆ ਕਿਹਾ ਕਿ ਭਾਰੀ ਬਾਰਿਸ ਨਾਲ ਪੂਰੀ ਤਰ•ਾਂ ਡਿੱਗ ਕੇ ਢਹਿ ਢੇਰੀ ਹੋ ਗਏ ਰਿਹਾਇਸੀ ਮਕਾਨ ਨੂੰ ਦੁਬਾਰਾ ਉਸਾਰਨ ਲਈ ਅਤੇ ਨੁਕਸਾਨੇ ਸਮਾਨ ਦਾ ਮੁਆਜਵਾ ਦਿੱਤਾ ਜਾਵੇ।
ਫੋਟੋ ਫਾਇਲ