Ferozepur News
ਬੈਡਮਿੰਟਨ ਲਵਰਜ਼ ਵਲੋਂ ਦੋ ਰੋਜ਼ਾ ਜੂਨੀਅਰ ਬੈਡਮਿੰਟਨ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਕਰਵਾਇਆ
ਜੂਨੀਅਰ ਵਰਗ ਵਿੱਚ ਸਮੈਸ਼ਰਜ਼ ਅਤੇ ਸਬ ਜੂਨੀਅਰ ਵਿੱਚ ਲੈਜੰਡਜ਼ ਰਹੇ ਜੇਤੂ
ਬੈਡਮਿੰਟਨ ਲਵਰਜ਼ ਵਲੋਂ ਦੋ ਰੋਜ਼ਾ ਜੂਨੀਅਰ ਬੈਡਮਿੰਟਨ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਕਰਵਾਇਆ
ਜੂਨੀਅਰ ਵਰਗ ਵਿੱਚ ਸਮੈਸ਼ਰਜ਼ ਅਤੇ ਸਬ ਜੂਨੀਅਰ ਵਿੱਚ ਲੈਜੰਡਜ਼ ਰਹੇ ਜੇਤੂ
Ferozepur, December 4,2020: ਦੋ ਰੋਜ਼ਾ ਜੂਨੀਅਰ ਬੈਡਮਿੰਟਨ ਟੂਰਨਾਮੈਂਟ ਸਥਾਨਕ ਸ਼ਹਿਰ ਦੀ ਕ੍ਰਿਸ਼ਨਾ ਇਨਕਲੇਵ, ਮੋਗਾ ਰੋਡ ਵਿਖੇ ਬੈਡਮਿੰਟਨ ਲਵਰਜ਼ ਕਲੱਬ ਵਲੋਂ ਆਯੋਜਿਤ ਕੀਤਾ ਗਿਆ। ਜਿਸ ਦਾ ਉਦਘਾਟਨ ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਸ. ਜਸਵਿੰਦਰ ਸਿੰਘ ਸਿੱਧੂ ਵਲੋਂ ਕੀਤਾ ਗਿਆ।
ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਬੈਡਮਿੰਟਨ ਲਵਰਜ਼ ਕਲੱਬ ਦੇ ਅਹੁਦੇਦਾਰ ਸ.ਤਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਜੂਨੀਅਰ ਵਰਗ ਵਿੱਚ ਟੀਮ ਸਪਾਰਟਨਜ਼, ਸਮੈਸ਼ਰਜ਼ ਅਤੇ ਸਟ੍ਰਾਈਕਰਜ਼ ਨੇ ਭਾਗ ਲਿਆ ਜਦੋਂ ਕਿ ਸਬ ਜੂਨੀਅਰ ਕੈਟਾਗਰੀ ਵਿੱਚ ਟੀਮ ਲਾਇਓਨਜ਼, ਟਾਈਟਨਜ਼ ਅਤੇ ਲੈਜੰਡਜ਼ ਨੇ ਭਾਗ ਲਿਆ। ਟੀਮ ਵਿੱਚ 4-4 ਖਿਡਾਰੀਆਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਵਿੱਚ 24 ਡਬਲਜ਼ ਮੈਚ ਖੇਡੇ ਗਏ।
ਟੂਰਨਾਮੈਂਟ ਦੇ ਰੌਚਕ ਮੁਕਾਬਲਿਆਂ ਤੋਂ ਬਾਅਦ ਜੂਨੀਅਰ ਵਰਗ ਦਾ ਫਾਈਨਲ ਮੈਚ ਟੀਮ ਸਮੈਸ਼ਰਜ਼ ਅਤੇ ਸਬ ਜੂਨੀਅਰ ਵਰਗ ਵਿੱਚ ਲੈਜੰਡਜ਼ ਨੇ ਜਿੱਤਿਆ। ਟੂਰਨਾਮੈਂਟ ਦੇ ਪ੍ਰਬੰਧਕਾਂ ਵਲੋਂ ਖਿਡਾਰੀਆਂ ਨੂੰ ਮੈਡਲ ਅਤੇ ਸ਼ੀਲਡਾਂ ਨਾਲ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੌਰਾਨ ਖਿਡਾਰੀਆਂ ਅਤੇ ਆਏ ਹੋਏ ਦਰਸ਼ਕਾਂ ਨੂੰ ਕਲੋਨੀ ਵਾਸੀ ਸ਼੍ਰੀ ਰਜਨੀਸ਼ ਦਹੀਆ, ਸ਼੍ਰੀ ਚੰਦਰ ਮੋਹਨ ਅਤੇ ਈ ਟੀ ਟੀ ਅਧਿਆਪਕ ਯੂਨੀਅਨ ਫ਼ਿਰੋਜ਼ਪੁਰ ਦੇ ਪ੍ਰਧਾਨ ਸ਼੍ਰੀ ਗੁਰਜੀਤ ਸੋਢੀ ਵੱਲੋਂ ਰਿਫਰੈਸ਼ਮੈਂਟ ਦਿੱਤੀ ਗਈ।
ਟੂਰਨਾਮੈਂਟ ਦੇ ਅੰਤ ਵਿੱਚ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਸ.ਜਸਵੰਤ ਸਿੰਘ ਖਾਲਸਾ ਅਤੇ ਸ.ਬਲਜੀਤ ਸਿੰਘ ਮੁੱਤੀ ਵਲੋਂ ਟੂਰਨਾਮੈਂਟ ਦੌਰਾਨ ਖੇਡ ਭਾਵਨਾ ਬਣਾ ਕੇ ਲੈ ਵਧਾਈ ਦਿੱਤੀ। ਹਰਮਨਪ੍ਰੀਤ ਸਿੰਘ ਮੁੱਤੀ, ਸੁਰਿੰਦਰ ਸਿੰਘ ਗਿੱਲ, ਮਨਦੀਪ ਸਿੰਘ, ਤਾਰਕ ਨਾਰੰਗ, ਸਰਵਜੋਤ ਸਿੰਘ ਮੁੱਤੀ, ਜਸਪ੍ਰੀਤ ਸੈਣੀ, ਨੋਬਲ ਨੇ ਦੱਸਿਆ ਕਿ ਟੂਰਨਾਮੈਂਟ ਨੂੰ ਲੈ ਕੇ ਖਿਡਾਰੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਗਿਆ ਅਤੇ ਟੀਮਾਂ ਦੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਉਹਨਾਂ ਕਿਹਾ ਕਿ ਸਾਨੂੰ ਆਪਣੇ ਜੀਵਨ ਵਿੱਚ ਖੇਡਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਖੇਡਣ ਨਾਲ ਸਰੀਰ ਦੀ ਕਸਰਤ ਹੁੰਦੀ ਹੈ ਅਤੇ ਇਸ ਨਾਲ ਸਰੀਰ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਉਹਨਾਂ ਵਲੋਂ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਦੀ ਖਾਸ ਤੌਰ ਤੇ ਅਪੀਲ ਵੀ ਕੀਤੀ। ਇਸ ਮੌਕੇ ਟੀ. ਆਰ. ਇੰਟਰਪ੍ਰਾਈਜ਼ਜ਼ (ਸੈਮਸੰਗ) ਦੇ ਦੀਪਕ ਜੈਨ ਜੀ ਵਲੋਂ ਖਿਡਾਰੀਆਂ ਦੇ ਹੌਸਲਾ ਵਧਾਉਣ ਲਈ ਵਿਸੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਹਰਿੰਦਰ ਭੁੱਲਰ ਵੱਲੋਂ ਟੂਰਨਾਮੈਂਟ ਦੌਰਾਨ ਕਮੈਂਟਰੀ ਕੀਤੀ ਗਈ। ਇਸ ਮੌਕੇ ਖਿਡਾਰੀਆਂ ਨੂੰ ਸਹੁੰ ਚੁਕਾਈ ਗਈ ਕਿ ਉਹ ਮੋਬਾਈਲ ਦਾ ਖਹਿੜਾ ਛੱਡ ਮੈਦਾਨ ਵਿੱਚ ਖੇਡਣ ਨੂੰ ਤਰਜੀਹ ਦੇਣਗੇ। ਟੂਰਨਾਮੈਂਟ ਦੇ ਆਯੋਜਨ ਵਿੱਚ ਕਿਸ਼ੋਰ, ਸਰਬਜੀਤ ਸਿੰਘ ਭਾਵੜਾ, ਜਸਪ੍ਰੀਤ ਪੁਰੀ, ਮਹਿੰਦਰ ਸ਼ੈਲੀ, ਅੰਮ੍ਰਿਤਪਾਲ ਬਰਾੜ, ਰਾਹੁਲ ਚੋਪੜਾ, ਕ੍ਰਿਸ਼ਨਾ ਬਾਂਸਲ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।