Ferozepur News
ਬੁਢਾਪਾ, ਵਿਧਵਾ, ਆਸ਼ਰਿਤ ਅਤੇ ਅਪੰਗ ਪੈਨਸ਼ਨ ਲਾਭਪਾਤਰੀਆਂ ਦਾ ਡਾਟਾ ਹੋਵੇਗਾ ਸ਼ੋਸਲ ਸਕਿਊਰਿਟੀ ਪੋਰਟਲ ਤੇ ਫੀਡ : ਡਿਪਟੀ ਕਮਿਸ਼ਨਰ
ਬੁਢਾਪਾ, ਵਿਧਵਾ, ਆਸ਼ਰਿਤ ਅਤੇ ਅਪੰਗ ਪੈਨਸ਼ਨ ਲਾਭਪਾਤਰੀਆਂ ਦਾ ਡਾਟਾ ਹੋਵੇਗਾ ਸ਼ੋਸਲ ਸਕਿਊਰਿਟੀ ਪੋਰਟਲ ਤੇ ਫੀਡ : ਡਿਪਟੀ ਕਮਿਸ਼ਨਰ
ਫਿਰੋਜਪੁਰ 7 ਮਈ 2016 : ( ) :ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਵੱਲੋ ਪੈਨਸ਼ਨਾਂ ਲਈ ਸ਼ੋਸਲ ਸਕਿਊਰਟੀ ਪੋਰਟਲ ਬਣਾਇਆ ਗਿਆ ਹੈ ਜਿਸ ਵਿਚ ਬੁਢਾਪਾ, ਵਿਧਵਾ , ਆਸ਼ਰਿਤ ਅਤੇ ਅਪੰਗ ਪੈਨਸ਼ਨ ਪ੍ਰਾਪਤ ਕਰ ਰਹੇ ਲਾਭਪਾਤਰੀਆਂ ਦਾ ਡਾਟਾ ਸ਼ੋਸ਼ਲ ਸਕਿਊਰਿਟੀ ਪੋਰਟਲ 'ਤੇ ਫੀਡ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਦੱਸਿਆ ਕਿ ਇੰਨ੍ਹਾਂ ਲਾਭਪਤਾਰੀਆਂ ਪੈਨਸਨਾਂ ਦਾ ਡਾਟਾ ਇਸ ਪੋਰਟਲ ਵਿੱਚ ਫੀਡ ਕੀਤਾ ਜਾ ਰਿਹਾ ਹੈ । ਜਿਸ ਵਿੱਚ ਲਾਭਪਾਤਰੀਆ ਦੀ ਮੁੱਢਲੀ ਜਾਣਕਾਰੀ ਤੋ ਇਲਾਵਾ ਉਨ੍ਹਾ ਦਾ ਮੋਬਾਈਲ ਨੰਬਰ ਅਤੇ ਆਧਾਰ ਕਾਰਡ ਨੰਬਰ ਵੀ ਫੀਡ ਕੀਤਾ ਜਾਣਾ ਹੈ ਤਾਂ ਜੋ ਪੈਨਸ਼ਨ ਭੇਜਣ ਸਮੇਂ ਸਬੰਧਤ ਲਾਭਪਾਤਰੀ ਨੂੰ ਪੈਨਸ਼ਨ ਦੀ ਅਦਾਇਗੀ ਸਬੰਧੀ ਸੁਨੇਹਾ ਆਦਿ ਭੇਜਿਆ ਜਾ ਸਕੇ ।ਇਸ ਤੋ ਇਲਾਵਾ ਅਧਿਕਾਰੀਆਂ ਵੱਲੋਂ ਸਮੇਂ ਸਮੇਂ ਤੇ ਪੈਨਸ਼ਨ ਦੀ ਅਦਾਇਗੀ ਲਈ ਸਿੱਧੇ ਤੌਰ ਤੇ ਵੀ ਲਾਭਪਾਤਰੀ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ।ਇਸ ਨਾਲ ઠਪੈਨਸ਼ਨ ਦੇ ਕੰਮ ਵਿੱਚ ਪਾਰਦਸ਼ਤਾ ਆਵੇਗੀ ਅਤੇ ਪੈਨਸ਼ਨ ਸਬੰਧੀ ਸ਼ਿਕਾਇਤ ਦਾ ਨਿਪਟਾਰਾ ਵੀ ਜਲਦ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇ ਕਰ ਕਿਸੇ ਲਾਭਪਾਤਰੀ ਪਾਸ ਆਪਣਾ ਮੋਬਾਈਲ ਨੰਬਰ ਨਹੀਂ ਤਾਂ ਉਹ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਜਾਂ ਨਜ਼ਦੀਕੀ ਦਾ ਮੋਬਾਈਲ ਨੰਬਰ ਦੇ ਸਕਦਾ ਹੈ । ਉਨ੍ਹਾਂ ਸਮੂਹ ਲਾਭਪਾਤਰੀਆ ਨੂੰ ਅਪੀਲ ਕੀਤੀ ਹੈ ਕਿ ਆਪਣਾ ਮੋਬਾਈਲ ਨੰਬਰ ਅਤੇ ਅਧਾਰ ਕਾਰਡ ਨੰਬਰ ਦੀ ਜਾਣਕਾਰੀ 13 ਮਈ ਤੋਂ ਪਹਿਲਾਂ ਪਹਿਲਾਂ ਸਬੰਧਤ ਬਲਾਕ ਦੇ ਬਲਾਕ ਵਿਕਾਸ ਤੇ ਪ੍ਰੋਜੈਕਟ ਅਫਸਰ (ਸੀ ਡੀ ਪੀ ? ) ਦੇ ਦਫਤਰ ਦਿੱਤੀ ਜਾਵੇ ਤਾਂ ਜੋ ਮਹੀਨਾ ਅਪ੍ਰੈਲ 2016 ਦੀ ਪੈਨਸ਼ਨ ਜਲਦੀ ਜਾਰੀ ਕੀਤੀ ਜਾ ਸਕੇ ।
ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਬਲਾਕ ਫਿਰੋਜਪੁਰ,ਘੱਲ ਖੁਰਦ ਅਤੇ ਗੁਰੂਹਰਸਹਾਏ ਲਈ ਸ੍ਰੀਮਤੀ ਰਤਨਦੀਪ ਕੌਰ ਸਿੱਧੂ ਮੋਬਾਇਲ ਨੰ:78378-00068, ਬਲਾਕ ਜ਼ੀਰਾ ਲਈ ਸ੍ਰੀਮਤੀ ਰੇਨੂੰ ਬਾਲਾ ਮੋਬਾਇਲ ਨੰ:98766-04141, ਬਲਾਕ ਮੱਖੂ ਲਈ ਸ੍ਰੀਮਤੀ ਮਜੁੰਲਾ ਮੋਬਾਇਲ ਨੰ:95010-30087 ਅਤੇ ਬਲਾਕ ਮਮਦੋਟ ਲਈ ਮਿਸ: ਗੁਰਜੀਤ ਕੌਰ ਮੋਬਾਇਲ ਨੰ:98727-54825 ਤੇ ਸੰਪਰਕ ਕੀਤਾ ਜਾ ਸਕਦਾ ਹੈ।