Ferozepur News
ਬੁਢਾਪਾ ਪੈਨਸ਼ਨ ਤੇ ਹੋਰ ਸਕੀਮਾਂ ਦੇ ਲਾਭ ਬੈਂਕ ਖਾਤਿਆਂ ਰਾਹੀ ਹੀ ਮਿਲਣਗੇ ਵਧੀਕ ਡਿਪਟੀ ਕਮਿਸ਼ਨਰ
ਫਿਰੋਜ਼ਪੁਰ 24 ਜੂਨ (ਏ.ਸੀ.ਚਾਵਲਾ) ਹੁਣ ਪੰਜਾਬ ਜਾਂ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਬੁਢਾਪਾ ਪੈਨਸ਼ਨਾਂ ਅਤੇ ਦੂਸਰੀਆਂ ਵਿੱਤੀ ਸਹਾਇਤਾ ਸਕੀਮਾਂ ਸਹਿਤ ਪੈਨਸ਼ਨ ਦਾ ਲਾਭ ਸਿਰਫ਼ ਉਨ•ਾਂ ਲਾਭਪਾਤਰੀਆਂ ਨੂੰ ਹੀ ਮਿਲੇਗਾ ਜਿਨ•ਾਂ ਦੇ ਬੈਂਕਾਂ ਵਿਚ ਖਾਤੇ ਹੋਣਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨ.) ਸ੍ਰੀ ਅਮਿਤ ਕੁਮਾਰ ਨੇ ਦਿੱਤੀ; ਉਨ•ਾਂ ਦੱਸਿਆ ਕਿ ਪਹਿਲਾ ਪੈਨਸ਼ਨਾਂ ਪਿੰਡਾਂ ਦੇ ਸਰਪੰਚਾ ਰਾਹੀ ਦਿੱਤੀਆਂ ਜਾਂਦੀਆਂ ਸਨ, ਪਰ ਹੁਣ ਇਹ ਡਾਇਰੈਕਟਰ ਬੈਨੇਫਿਟ ਸਕੀਮ (ਡੀ.ਬੀ.ਸੀ) ਤਹਿਤ ਸਿੱਧਾ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਜਮਾਂ ਹੋਣਗੀਆਂ। ਉਨ•ਾਂ ਪੈਨਸ਼ਨਰਾਂ ਤੇ ਹੋਰ ਸਕੀਮਾਂ ਦੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜੇ ਦੇ ਬੈਕ ਨਾਲ ਸੰਪਰਕ ਕਰਕੇ ਆਪਣਾ ਖਾਤਾ ਤੁਰੰਤ ਖੁਲ•ਵਾਉਣ ਤਾਂ ਜੋ ਉਨ•ਾਂ ਨੂੰ ਇਸ ਦਾ ਲਾਭ ਜਲਦੀ ਤੋ ਜਲਦੀ ਮਿਲ ਸਕੇ।