ਬੀ.ਐੱਡ ਅਧਿਆਪਕ ਫ਼ਰੰਟ ਪੰਜਾਬ ਦੀ ਹੋਈ ਸਿੱਖਿਆ ਮੰਤਰੀ ਨਾਲ ਮੀਟਿੰਗ
ਸਿੱਖਿਆ ਮੰਤਰੀ ਵਲੋਂ ਮੰਗਾਂ ਜਲਦੀ ਹੱਲ ਕਰਨ ਦਾ ਦਿੱਤਾ ਭਰੋਸਾ- ਪਰਮਜੀਤ ਸਿੰਘ ਪੰਮਾ ਫਿਰੋਜ਼ਪੁਰ
ਬੀ.ਐੱਡ ਅਧਿਆਪਕ ਫ਼ਰੰਟ ਪੰਜਾਬ ਦੀ ਹੋਈ ਸਿੱਖਿਆ ਮੰਤਰੀ ਨਾਲ ਮੀਟਿੰਗ
ਸਿੱਖਿਆ ਮੰਤਰੀ ਵਲੋਂ ਮੰਗਾਂ ਜਲਦੀ ਹੱਲ ਕਰਨ ਦਾ ਦਿੱਤਾ ਭਰੋਸਾ- ਪਰਮਜੀਤ ਸਿੰਘ ਪੰਮਾ ਫਿਰੋਜ਼ਪੁਰ
ਹਰੀਸ਼ ਮੋਂਗਾ
ਫਿਰੋਜਪੁਰ 31 ਅਗਸਤ, 2022: ਬੀ. ਐੱਡ ਅਧਿਆਪਕ ਫ਼ਰੰਟ ਪੰਜਾਬ ਦੀ ਅਹਿਮ ਮੀਟਿੰਗ ਸਿੱਖਿਆ ਮੰਤਰੀ ਪੰਜਾਬ ਸ.ਹਰਜੋਤ ਸਿੰਘ ਬੈੰਸ ਨਾਲ ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਵਿੱਚ ਈ.ਟੀ.ਟੀ ਤੋਂ ਮਾਸਟਰ ਕਾਡਰ ਦੀ ਪ੍ਰੋਮੋਸ਼ਨ , ਪ੍ਰੋਮੋਸ਼ਨ ਮੌਕੇ ਲਗਾਈ ਗਈ ਵਿਭਾਗੀ ਪ੍ਰੀਖਿਆ ਦੀ ਸ਼ਰਤ ਖਤਮ ਕਰਨ,ਪੰਜਾਬ ਭਰ ਦੇ ਸਮੂਹ ਕੱਚੇ ਅਧਿਆਪਕ ਸਾਥੀਆਂ ਨੂੰ ਤੁਰੰਤ ਬਿਨਾਂ ਸ਼ਰਤ ਪੱਕੇ ਕਰਨ,ਬੱਚਿਆਂ ਲਈ ਕਿਤਾਬਾਂ ਸਮੇਂ ਸਿਰ ਮੁਹਈਆ ਕਰਾਉਣ, ਗੈਰ-ਵਿਭਾਗੀ ਕੰਮ ਖ਼ਤਮ ਕਰਨ,ਵਿਦੇਸ਼ ਛੁੱਟੀ ਸਾਰਾ ਸਾਲ ਦੇਣ,ਬੰਦ ਭੱਤੇ ਬਹਾਲ ਕਰਨ,ਸਮੇਤ ਹੋਰ ਬਹੁਤ ਅਹਿਮ ਮਸਲਿਆਂ ਉੱਪਰ ਵਿਸਥਾਰ ਨਾਲ ਗੱਲਬਾਤ ਕੀਤੀ ਗਈ।ਇਸ ਮੌਕੇ ਸਿੱਖਿਆ ਮੰਤਰੀ ਵੱਲੋਂ ਦੱਸਿਆ ਗਿਆ ਕਿ ਪ੍ਰੋਮੋਸ਼ਨ ਚੈਨਲ ਤੇਜ਼ ਕੀਤਾ ਜਾਵੇਗਾ,ਵਿਭਾਗੀ ਪ੍ਰੋਮੋਸ਼ਨ ਪ੍ਰੀਖਿਆ ਸ਼ਰਤ ਖ਼ਤਮ ਕਰਨਾ ਵਿਚਾਰ ਅਧੀਨ ਹੈ, ਵਿਦੇਸ਼ ਛੁੱਟੀ ਸਾਰਾ ਸਾਲ ਜਰੂਰਤ ਅਨੁਸਾਰ ਦਿੱਤੀ ਜਾ ਰਹੀ ਹੈ, ਕੱਚੇ ਅਧਿਆਪਕ ਸਾਥੀਆਂ ਨੂੰ ਰੈਗੂਲਰ ਕਰਨ ਸਬੰਧੀ ਸਰਕਾਰ ਵਚਨਬੱਧ ਹੈ ਅਤੇ ਬਹੁਤ ਤੇਜ਼ੀ ਨਾਲ ਕੰਮ ਹੋ ਰਿਹਾ ਹੈ,ਗੈਰ ਵਿਭਾਗੀ ਕੰਮ ਖ਼ਤਮ ਹੋਣਗੇ, ਬੰਦ ਭੱਤੇ ਪੇਂਡੂ ਭੱਤਾ, ਬਾਰਡਰ ਭੱਤਾ, ACP ਕੇਸ, ਬਹਾਲ ਕਰਨ ਸਬੰਧੀ,DA ਦੀਆਂ ਰਹਿੰਦੀਆਂ ਕਿਸ਼ਤਾਂ ਸਬੰਧੀ ਗੱਲਬਾਤ ਚੱਲ ਰਹੀ ਹੈ।ਇਸ ਮੌਕੇ ਪਰਗਟਜੀਤ ਸਿੰਘ ਕਿਸ਼ਨਪੁਰਾ, ਪਰਮਜੀਤ ਸਿੰਘ ਫਿਰੋਜ਼ਪੁਰ, ਤੇਜਿੰਦਰ ਸਿੰਘ ਮੌਹਾਲੀ, ਗੁਰਮੀਤ ਸਿੰਘ ਢੋਲੇਵਾਲ, ਪਰਮਿੰਦਰ ਸਿੰਘ ਮੌਹਾਲੀ ਸਾਥੀ ਹਾਜ਼ਿਰ ਸਨ।