ਬੀੜ ਸੁਸਾਇਟੀ ਦੀ 'ਪੰਛੀ ਬਚਾਉ ਫਰਜ਼ ਨਿਭਾਉ' ਮੁਹਿੰਮ ਨੂੰ ਮਿਸ਼ਨ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਮਿਲਿਆ ਹੁੰਗਾਰਾ
ਫਿਰੋਜ਼ਪੁਰ, 6-1-2018: ਪੰਛੀਆਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ 'ਬਰਡਜ਼,ਐਨਵਾਇਨਮੈਂਟ ਐਂਡ ਅਰਥ ਰਿਵਾਈਵਿੰਗ ਹੈਂਡਜ਼' (ਬੀੜ)’ ਸੁਸਾਇਟੀ ਵੱਲੋਂ ਆਰੰਭੀ 'ਪੰਛੀ ਬਚਾਉ ਫਰਜ਼ ਨਿਭਾਉ' ਮੁਹਿੰਮ ਤਹਿਤ ਸਥਾਨਕ ਫਰਾਂਸਿਸ ਨਿਊਟਨ ਮਿਸ਼ਨ ਹਸਪਤਾਲ ਦੇ ਡਾਇਰੈਕਟਰ/ਮੈਡੀਕਲ ਸੁਪਰਡੈਂਟ ਡਾ. ਅਨੁਰਾਗ ਅਮੀਨ,ਡਾ. ਸੁਖਦੀਪ ਅਮੀਨ ਅਤੇ ਡਾ. ਅਕਾਸ਼ ਸੇਠੀ ਦੇ ਸਹਿਯੋਗ ਨਾਲ ਹਸਪਤਾਲ ਵਿੱਚ ਵੱਖ ਵੱਖ ਥਾਵਾਂ ਤੇ ਪੰਛੀਆਂ ਲਈ ਮਿੱਟੀ ਦੇ ਬਣੇ ਆਲ•ਣੇ ਨੁਮਾ ਟਿਕਾਣੇ ਲਗਾਏ ਗਏ। 'ਬੀੜ' ਫਿਰੋਜ਼ਪੁਰ ਤੋਂ ਬਲਵਿੰਦਰ ਸਿੰਘ ਮੋਹੀ ਅਤੇ ਡਾ. ਵਰਿੰਦਰ ਸਿੰਘ ਭੁੱਲਰ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਵਾਤਾਵਰਣ ਵਿੱਚ ਕੁਦਰਤੀ ਸਮਤੋਲ ਦੀ ਕਾਇਮੀ ਲਈ ਪੰਛੀਆਂ ਨੂੰ ਬਚਾਉਣਾ ਜ਼ਰੂਰੀ ਹੈ ਕਿਉਂਕਿ ਖੇਤਾਂ ਵਿੱਚ ਰਸਾਇਣਾ ਦੀ ਵਧ ਰਹੀ ਵਰਤੋਂ, ਰੁੱਖਾਂ ਦੀ ਨਿਰੰਤਰ ਕਟਾਈ ,ਵਾਤਾਵਰਣ ਵਿੱਚ ਆਏ ਵਿਗਾੜਾਂ ਕਾਰਨ ਅਤੇ ਘਰਾਂ ਦੀ ਬਣਤਰ ਵਿੱਚ ਤਬਦੀਲੀ ਹੋਣ ਕਰਕੇ ਪੰਛੀਆਂ ਦੀਆਂ ਬਹੁਤ ਸਾਰੀਆਂ ਉਹ ਪ੍ਰਜਾਤੀਆਂ ਜੋ ਖੋੜਾਂ ਵਿੱਚ ਜਾਂ ਸਾਡੇ ਘਰਾਂ ਵਿੱਚ ਆਲ•ਣੇ ਪਾਉਂਦੀਆਂ ਸਨ ਉਹਨਾਂ ਦੀ ਹੋਂਦ ਨੂੰ ਵੱਡਾ ਖਤਰਾ ਪੈਦਾ ਹੋ ਗਿਆ ਹੈ।ਉਹਨਾਂ ਅੱਗੇ ਕਿਹਾ ਕਿ ਹੁਣ ਕੁਦਰਤ ਨੂੰ ਪਿਆਰ ਕਰਨ ਵਾਲੇ ਜਾਗਰੂਕ ਲੋਕਾਂ ਦੇ ਸਹਿਯੋਗ ਨਾਲ ਸਮਾਜ ਵਿੱਚ ਇਸ ਪ੍ਰਤੀ ਚੇਤਨਾ ਦਾ ਸੰਚਾਰ ਲਗਾਤਾਰ ਹੋ ਰਿਹਾ ਹੈ ਅਤੇ ਫਰਾਂਸਿਸ ਨਿਊਟਨ ਮਿਸ਼ਨ ਹਸਪਤਾਲ ਦੇ ਪ੍ਰਬੰਧਕਾਂ ਨੇ ਇਹ ਸ਼ਲਾਘਾਯੋਗ ਕਾਰਜ ਕਰਕੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਹੈ।ਡਾ. ਅਨੁਰਾਗ ਅਮੀਨ ਨੇ ਸੁਸਾਇਟੀ ਦਾ ਧੰਨਵਾਦ ਕਰਦੇ ਹੋਏ ਵੱਧ ਤੋਂ ਵੱਧ ਲੋਕਾਂ ਨੂੰ ਸਿਹਤਮੰਦ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਕੁਦਰਤ ਨਾਲ ਜੁੜੇ ਕਾਰਜਾਂ ਵਿੱਚ ਸਹਿਯੋਗ ਅਤੇ ਪਹਿਲਕਦਮੀ ਕਰਨ ਦੀ ਅਪੀਲ ਕੀਤੀ।